ਫ਼ਿਰੋਜ਼ਪੁਰ 21 ਮਈ 2018 (ਗੁਰਿੰਦਰ ਸਿੰਘ) ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ,ਜਿਸ ਵਿੱਚ ਗੁਰਤੇਜ ਸਿੰਘ ਗਿੱਲ ਮੀਤ ਪ੍ਰਧਾਨ ਆਲ ਇੰਡੀਆ ਪਟਵਾਰੀ ਕਾਨੂੰਗੋ ਸੰਘ ਉਚੇਚੇ ਤੌਰ ਤੇ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸੀਨੀਅਰ ਮੀਤ ਪੰਜਾਬ ਨਿਸ਼ਾਨ ਸਿੰਘ ਨੇ ਪਦ ਉੱਨਤ ਹੋ ਕੇ ਪਟਵਾਰੀ ਤੋਂ ਕਾਨੂੰਗੋ ਬਣੇ ਮੈਂਬਰਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਨਵੇਂ ਕਾਨੂੰਗੋਆਂ ਦੀ ਆਮਦ ਨਾਲ ਜਥੇਬੰਦੀ ਹੋਰ ਮਜਬੂਤ ਹੋਵੇਗੀ। ਸੰਤੋਖ ਸਿੰਘ ਤੱਖੀ,ਮੰਗਤ ਵਜੀਦਪੁਰੀ,ਜਸਵਿੰਦਰ ਸਿੰਘ ਪੰਨੂ, ਰਮੇਸ਼ ਢੀਂਗਰਾ, ਕੁਲਵੰਤ ਸਿੰਘ ਸਦਰ ਕਾਨੂੰਗੋ, ਪਰਮਪਾਲ ਸਿੰਘ , ਰਜਿੰਦਰ ਖੁੱਲਰ,ਅਵਤਾਰ ਸਿੰਘ ਜਨਰਲ ਸਕੱਤਰ, ਪਰਮਿੰਦਰ ਸਿੰਘ, ਸੋਹਨ ਲਾਲ, ਸੁਰਜੀਤ ਸਿੰਘ , ਸਤਵੰਤਬੀਰ ਸਿੰਘ, ਲਖਬੀਰ ਸਿੰਘ, ਬਲਜਿੰਦਰ ਜੋਸਨ ਨੇ ਕਾਨੂੰਗੋਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕੀਤਾ । ਨਵੇਂ ਕਾਨੂੰਗੋਆਂ ਵੱਲੋਂ ਬੋਲਦਿਆਂ ਹਰਮੀਤ ਵਿਦਿਆਰਥੀ ਨੇ ਕਿਹਾ ਅਸੀਂ ਸੱਚੇ ਸਿਪਾਹੀ ਵਾਂਗ ਜਥੇਬੰਦੀ ਨਾਲ ਮੋਢੇ ਮੋਢਾ ਲਾ ਕੇ ਖੜੇ ਹੋਵਾਂਗੇ।ਗੁਰਤੇਜ ਸਿੰਘ ਗਿੱਲ ਨੇ ਪੰਜਾਬ ਅਤੇ ਕੇਂਦਰੀ ਜਥੇਬੰਦਕ ਸਰਗਰਮੀਆਂ ਦੀ ਜਾਣਕਾਰੀ ਦਿੱਤੀ। ਉਪਰੋਕਤ ਤੋਂ ਇਲਾਵਾ ਬਲਕਾਰ ਸਿੰਘ, ਗੁਰਦੀਪ ਸਿੰਘ ਅਤੇ ਜੋਗਿੰਦਰ ਸਿੰਘ ਮੁੱਦਕੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਅੰਤ ਵਿੱਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਕਾਨੂੰਗੋਆਂ ਦੀਆਂ ਮੰਗਾਂ ਦਾ ਚਾਰਟਰ ਤਿਆਰ ਕਰਕੇ ਛੇਤੀ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤਾ ਜਾਵੇਗਾ।