ਐਸ ਏ ਐਸ ਨਗਰ, 19 ਮਈ 2018: ਅੱਜ ਬਾਅਦ ਦੁਪਹਿਰ ਕਰੀਬ 2 ਕੁ ਵਜੇ ਫੇਜ਼ 3 ਬੀ 2 ਵਿੱਚ ਸਥਿਤ ਸਕੂਲ ਦੇ ਬਾਹਰ ਖੜੀ ਹੋਈ ਇੱਕ ਕਾਰ ਨੰਬਰ ਪੀ ਬੀ 23-ਕਿਊ-1489 ਨੂੰ ਅੱਗ ਲੱਗ ਗਈ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ|
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੈਮ ਪਬਲਿਕ ਸਕੂਲ ਦਾ ਵਿਦਿਆਰਥੀ ਤਨਵੀਰ ਸਿੰਘ ਸਕੂਲ ਦੇ ਬਾਹਰ ਕਾਰ ਵਿੱਚ ਬੈਠਾ ਗਾਣੇ ਸੁਣ ਰਿਹਾ ਸੀ ਅਤੇ ਆਪਣੀ ਮਾਂ ਭੁਪਿੰਦਰ ਕੌਰ (ਜੋ ਕਿ ਇਸੇ ਸਕੂਲ ਦੀ ਅਧਿਆਪਕਾ ਹੈ) ਦੀ ਉਡੀਕ ਕਰ ਰਿਹਾ ਸੀ| ਇਸੇ ਦੌਰਾਨ ਅਚਾਨਕ ਹੀ ਕਾਰ ਆਪਣੇ ਆਪ ਸਟਾਰਟ ਹੋ ਗਈ ਅਤੇ ਇਸੇ ਦੌਰਾਨ ਧਮਾਕਾ ਹੋਣ ਤੋਂ ਬਾਅਦ ਕਾਰ ਦੇ ਇੰਜਣ ਨੂੰ ਅੱਗ ਲੱਗ ਗਈ|
ਕਾਰ ਨੂੰ ਅੱਗ ਲਗੀ ਦੇਖ ਕੇ ਉਥੇ ਖੜੇ ਲੋਕਾਂ ਨੇ ਤੁਰੰਤ ਰੌਲਾ ਪਾ ਦਿੱਤਾ| ਇਸ ਮੌਕੇ ਉਥੇ ਨੇੜੇ ਹੀ ਮੌਜੂਦ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਤਨਵੀਰ ਸਿੰਘ ਨੂੰ ਕਾਰ ਤੋਂ ਬਾਹਰ ਕੱਢਿਆ ਨੇੜੇ ਹੀ ਖੜੀ ਸਕੂਲ ਬੱਸ ਦੇ ਡ੍ਰਾਈਵਰ ਬਿੰਦਰ ਸਿੰਘ ਨੇ ਤੁਰੰਤ ਹੀ ਸਕੂਲ ਬੱਸ ਵਿਚੋਂ ਅੱਗ ਬੁਝਾਊ ਯੰਤਰ ਕੱਢ ਕੇ ਕਾਰ ਨੂੰ ਲੱਗੀ ਅੱਗ ਉਪਰ ਕਾਬੂ ਪਾਇਆ| ਇਸ ਮੌਕੇ ਕਿਸੇ ਵੱਡੇ ਹਾਦਸੇ ਤੋਂ ਬਚਾਓ ਹੋ ਗਿਆ| ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ|
ਵਾਈਟ ਟਰਬਨ ਗ੍ਰੀਨ ਟੀ ਸ਼ਰਟ ਵਾਲਾ ਜੋ ਲੜਕਾ ਖੜ੍ਹਾ ਇਹ ਕਾਰ ਚ ਬੈਠਾ ਸੀ ਜਿਸ ਨੂੰ ਬਾਹਰ ਕੱਢਿਆ ਗਿਆ ਪਰ ਬਿਲਕੁਲ ਨਾਲ ਤੋਂ ਖੜ੍ਹੇ ਨੇ ਜਿਨ੍ਹਾਂ ਨੇ ਇਕ ਗ੍ਰੀਨ ਟਰਬਨ ਤੇ ਚੈੱਕ ਵਾਲੀ ਸ਼ਰਟ ਤੇ ਵ੍ਹਾਈਟ ਸ਼ਰਟ ਪਾਈ ਹੋਈ ਹੈ ਇਹ ਬੱਸ ਦੇ ਡਰਾਈਵਰ ਸਨ ਜਿਹੜੇ ਕਿ ਬੱਸ ਚੋਂ ਅੱਗ ਬੁਝਾਉਣ ਵਾਲਾ ਯੰਤਰ ਲੈ ਕੇ ਆਏ ਜਿਸ ਨਾਲ ਕਿ ਤੁਰੰਤ ਅੱਗ ਬੁਝਾਈ ਗਈ