ਕੀੜੀ ਅਫ਼ਗਾਨਾ/ਬਟਾਲਾ, 18 ਮਈ 2018 (ਨਰਿੰਦਰ ਬਰਨਾਲ) : ਬੀਤੇ ਦਿਨ ਬਿਆਸ ਦਰਿਆ ਵਿੱਚ ਚੱਢਾ ਸ਼ੂਗਰ ਮਿੱਲ ਦਾ ਜ਼ਹਿਰੀਲਾ ਸੀਰਾ ਜਾਣ ਤੋਂ ਬਾਅਦ ਦੂਸ਼ਿਤ ਹੋਏ ਪਾਣੀ ਨਾਲ ਵੱਡੀ ਤਦਾਤ ਵਿੱਚ ਮੱਛੀਆਂ ਮਰਨ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ•ਾ ਪ੍ਰਸ਼ਾਸਨ ਨੇ ਚੱਢਾ ਮਿੱਲ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਸੀਲ ਕਰ ਦਿੱਤਾ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਵਲੀਨ ਸਿੰਘ ਸਿੱਧੂ, ਐਸ.ਡੀ.ਐਮ. ਬਟਾਲਾ ਰੋਹਿਤ ਗੁਪਤਾ ਦੀ ਅਗਵਾਈ ਹੇਠ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਗੰਨਾ ਮਿੱਲ ਨੂੰ ਸੀਲ ਬੰਦ ਕਰ ਦਿੱਤਾ ਹੈ ਅਤੇ ਅਗਲੇ ਹੁਕਮਾਂ ਤੱਕ ਮਿੱਲ ਨੂੰ ਨਾ ਚਲਾਉਣ ਦੀ ਹਦਾਇਤ ਵੀ ਜਾਰੀ ਕੀਤੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਇਸ ਸਾਰੀ ਘਟਨਾ ਦੀ ਨਿਆਇਕ ਜਾਂਚ ਕਰਨ ਦੇ ਹੁਕਮ ਐਸ.ਡੀ.ਐਮ. ਰੋਹਿਤ ਗੁਪਤਾ ਨੂੰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਹੈ 10 ਦਿਨ ਦੇ ਅੰਦਰ ਜਾਂਚ ਰਿਪੋਰਟ ਉਨ•ਾਂ ਨੂੰ ਭੇਜੀ ਜਾਵੇ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਉਨ•ਾਂ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਮਿੱਲ ਪ੍ਰਬੰਧਨ ਜਾਂ ਹੋਰ ਕਿਸੇ ਦੀ ਅਣਗਿਹਲੀ ਸਾਹਮਣੇ ਆਉਂਦੀ ਹੈ ਤਾਂ ਉਨ•ਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ• ਪੌਂਗ ਡੈਮ ਵਿਚੋਂ 11 ਹਜ਼ਾਰ ਕਿਊਸਿਕ ਵਾਧੂ ਪਾਣੀ ਬਿਆਸ ਦਰਿਆ ਅੰਦਰ ਛੱਡਿਆ ਗਿਆ ਸੀ ਤਾਂ ਜੋ ਪਾਣੀ ਵਿੱਚ ਜ਼ਹਿਰੀਲੇ ਅਸਰ ਨੂੰ ਘੱਟ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਬਿਆਸ ਦਰਿਆ ਦੇ ਪਾਣੀ ਦੇ ਨਮੂਨੇ ਲਏ ਗਏ ਹਨ, ਜੋ ਕਿ ਬਿਲਕੁਲ ਠੀਕ ਆਏ ਹਨ। ਉਨ•ਾਂ ਕਿਹਾ ਕਿ ਹੁਣ ਦਰਿਆ ਦਾ ਪਾਣੀ ਬਿਲਕੁਲ ਸਾਫ ਅਤੇ ਸੁਰੱਖਿਅਤ ਹੈ। ਉਨ•ਾਂ ਦੱਸਿਆ ਕਿ ਮਿੱਲ ਦੇ ਸੀਰੇ ਦੇ ਰਿਸਾਵ ਨੂੰ ਕੱਲ• ਦਾ ਹੀ ਰੋਕਿਆ ਜਾ ਚੁੱਕਾ ਹੈ ਅਤੇ ਸਥਿਤੀ ਪੂਰੀ ਤਰ•ਾਂ ਕਾਬੂ ਹੇਠ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੇ ਮਿਲ ਕੇ ਮਿੱਲ ਦੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ•ਾਂ ਮਿੱਲ ਪ੍ਰਬੰਧਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਅਤੇ ਜਿਸ ਜਗ•ਾ ਤੋਂ ਸੀਰੇ ਦਾ ਰਿਸਾਵ ਹੋਇਆ ਸੀ ਉਸ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਲਖਵਿੰਦਰ ਸਿੰਘ ਤਹਿਸੀਲਦਾਰ ਬਟਾਲਾ, ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਕਾਦੀਆਂ, ਕੁਲਦੀਪ ਸਿੰਘ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਮਹਾਂਵੀਰ ਸਿੰਘ, ਆਰ.ਏ. ਸਿੰਘ ਮੁੱਖ ਪ੍ਰਬੰਧਕ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ, ਮਨੀਸ਼ ਪਾਲ ਸਿੰਘ ਵਾਈਸ ਪ੍ਰਧਾਨ, ਗਰੇਵਾਲ ਸਿੰਘ ਵਾਈਸ ਪ੍ਰਧਾਨ ਵੀ ਹਾਜ਼ਰ ਸਨ।