ਵਿਧਾਇਕ ਵਿਜੇਇੰਦਰ ਸਿੰਗਲਾ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਉਹਨਾਂ ਦੇ ਕਰੀਬੀ ਕੁਲਵੰਤ ਰਾਏ ਸਿੰਗਲਾ ਅਤੇ ਹੋਰ
ਬਰੇਟਾ 21 ਅਪ੍ਰੈਲ (ਦੀਦਾਰ ਗੁਰਨਾ ) ਪੰਜਾਬ ਸਰਕਾਰ ਵੱਲੋ ਵਜਾਰਤ ਵਿੱਚ ਕੀਤੇ ਵਾਧੇ ਵਿੱਚ ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਉਹਨਾਂ ਦੇ ਕਰੀਬੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ! ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਵਿਜੇਇੰਦਰ ਸਿੰਗਲਾ ਦੇ ਕੈਬਨਿਟ ਮੰਤਰੀ ਬਣਨ ਨਾਲ ਸੰਗਰੂਰ ਦੇ ਨਾਲ ਨਾਲ ਪੂਰੇ ਮਾਲਵੇ ਨੂੰ ਲਾਭ ਮਿਲੇਗਾ ! ਉਹਨਾਂ ਅੱਗੇ ਕਿਹਾ ਕਿ ਇੱਕ ਨੌਜਵਾਨ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਪੂਰੇ ਨੌਜਵਾਨ ਵਰਗ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਮੰਤਰੀ ਮੰਡਲ ਵਿੱਚ ਕੀਤੇ ਇਸ ਵਾਧੇ ਨਾਲ ਲੋਕਾਂ ਨਾਲ ਕੀਤੇ ਵਾਅਦੇ ਜਲਦੀ ਪੂਰੇ ਹੋਣਗੇ ! ਇਸ ਮੋਕੇ ਉਹਨਾਂ ਨਾਲ ਗਿਆਨ ਚੰਦ ਸਿੰਗਲਾ ,ਫ਼ਕੀਰ ਚੰਦ ,ਸੁੱਖਾ ਸਿੰਘ ,ਰਾਜੇਸ਼ ਸਿੰਗਲਾ ,ਗੁਰਲਾਲ ਸਿੰਘ ,ਬਲਵਿੰਦਰ ਸਿੰਘ ਵਿੱਕੀ ਆਦਿ ਹਾਜਰ ਸਨ !