ਮੁਆਵਜੇ ਦੀ ਮੰਗ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ ) ਡਕੌਂਦਾ ਦੇ ਜਿਲਾ ਪ੍ਰਧਾਨ ਹਰਨੇਕ ਸਿੰਘ ਅਤੇ ਹੋਰ
ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ :( ਦੀਦਾਰ ਗੁਰਨਾ ) ਫ਼ਤਹਿਗੜ੍ਹ ਸਾਹਿਬ ਹਲਕੇ ਦੇ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਰਕਬੇ ਵਿੱਚ ਖੜੀ ਕਣਕ ਤੇ ਕਣਕ ਦਾ ਨਾੜ ਸੜਨ ਦਾ ਵੱਧ ਤੋਂ ਵੱਧ ਮੁਆਵਜਾ ਦਿੱਤਾ ਜਾਵੇ !ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ ) ਡਕੌਂਦਾ ਦੇ ਜਿਲਾ ਪ੍ਰਧਾਨ ਹਰਨੇਕ ਸਿੰਘ ਕੀਤਾ ! ਉਹਨਾਂ ਕਿਹਾ ਕਿ ਹਾਈ ਟੈਨਸ਼ਨ ਤਾਰ ਦੇ ਜਾਲਖੇੜੀ ਕੋਲ ਸਪਾਰਕ ਹੋਣ ਨਾਲ ਤਕਰੀਬਨ ਹਜਾਰਾਂ ਏਕੜ ਰਕਬੇ ਵਿੱਚ ਖੜੀ ਕਣਕ ਦੀ ਫਸਲ ਤੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਜਿਹੜੇ ਪਿੰਡਾਂ ਵਿੱਚ ਕਣਕ ਦੀ ਫਸਲ ਤੇ ਕਣਕ ਦੇ ਨਾੜ ਨੂੰ ਅੱਗ ਲੱਗੀ ਉਨ੍ਹਾਂ ਵਿੱਚ ਜਾਲਖੇੜੀ, ਪੰਡਰਾਲੀ, ਸੰਗਤਪੁਰ ਸੋਢੀਆਂ, ਮਾਜਰੀ ਸੋਢੀਆਂ, ਚਨਾਰਥਲ ਕਲਾਂ, ਚਨਾਰਥਲ ਖੁਰਦ, ਖਰੇ, ਮੀਰਪੁਰ ਤੇ ਸਿੱਧੂਪੁਰ, ਸਿੱਧਵਾਂ,ਖੋਜੇਮਾਜਰਾ ਅਤੇ ਹੋਰ ਕਈ ਪਿੰਡ ਸ਼ਾਮਲ ਹਨ। ਵਰਨਣਯੋਗ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਪਹਿਲਾਂ ਪਿੰਡ ਵਾਸੀਆਂ ਵੱਲੋਂ ਆਪਣੀਆਂ ਟਰਾਲੀਆਂ ਤੇ ਪਾਣੀ ਦੀਆਂ ਟੈਂਕੀਆਂ ਨਾਲ ਕੋਸ਼ਿਸ਼ ਕੀਤੀ ਪਰ ਤੇਜ਼ ਹਵਾਵਾਂ ਕਰਕੇ ਸਫਲ ਨਹੀਂ ਹੋ ਸਕੇ। ਤੇਜ਼ ਹਨੇਰੀ ਚੱਲਣ ਕਾਰਨ ਅੱਗ ਕਈ ਏਕੜਾਂ 'ਚ ਫੈਲ ਗਈ। ਉਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਇਸ ਮੁਸ਼ਕਲ ਵਿੱਚੋਂ ਕੱਢਣ ਲਈ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ !ਇਸ ਮੌਕੇ ਉਹਨਾਂ ਨਾਲ ਕਰਨੈਲ ਸਿੰਘ ,ਜਗਤਾਰ ਸਿੰਘ ਸੁਰਿੰਦਰ ਸਿੰਘ ,ਹਿੰਮਤ ਸਿੰਘ ,ਜਸਵੀਰ ਸਿੰਘ ਆਦਿ ਹਾਜਰ ਸਨ !
ਫੋਟੋ