ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਿੰਡ ਡਡਹੇੜੀ ਦੇ ਕਿਸਾਨਾਂ ਦੀ ਅਗਨੀ ਭੇਂਟ ਹੋਈ ਕਣਕ ਦੀ ਫਸਲ ਦੇ ਖੇਤਾਂ ਦਾ ਦੌਰਾ ਕਰਨ ਸਮੇਂ ਸੀਨੀ ਲੀਡਰਸ਼ਿਪ ਤੇ ਕਿਸਾਨਾਂ ਨਾਲ।
ਮੰਡੀ ਗੋਬਿੰਦਗੜ੍ਹ, 16 ਅਪਰੈਲ 2018: ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅੱਜ ਨਜਦੀਕੀ ਪਿੰਡ ਡਡਹੇੜੀ ਵਿਖੇ ਉਹਨਾਂ ਕਿਸਾਨਾਂ ਨੂੰ ਮਿਲੇ ਜਿਹਨਾਂ ਦੀ ਪਿਛਲੇ ਦਿਨੀਂ 22 ਏਕੜ ਦੇ ਲਗਭਗ ਕਣਕ ਦੀ ਫਸਲ ਸ਼ੋਰਟ ਸਰਕਿਟ ਦੇ ਕਾਰਨ ਅੱਗ ਦੀ ਭੇਂਟ ਚੜ ਗਈ। ਰਾਜੂ ਖੰਨਾ ਵੱਲੋਂ ਸੜੀ ਕਣਕ ਦੇ ਖੇਤਾਂ ਦਾ ਕਿਸਾਨਾਂ ਅਤੇ ਹਲਕੇ ਦੀ ਸੀਨੀ ਲੀਡਰਸ਼ਿਪ ਨੂੰ ਨਾਲ ਲੈ ਕੇ ਦੌਰਾ ਵੀ ਕੀਤਾ। ਤੇ ਇਸ ਮੌਕੇ ਤੇ ਰਾਜੂ ਖੰਨਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਗੱਲਬਾਤ ਵੀ ਕੀਤੀ। ਰਾਜੂ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਬੜੀ ਮਿਹਨਤ ਅਤੇ ਵੱਡੇ ਖਰਚੇ ਕਰਕੇ ਪਾਲੀ ਕਣਕ ਦੀ ਫਸਲ ਅੱਜ ਬਿਜਲੀ ਦੇ ਸ਼ੋਰਟ ਸਰਕਿਟ ਕਾਰਨ ਅਗਨੀ ਭੇਂਟ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਨੂੰ ਉਹਨਾਂ ਅਪੀਲ ਕੀਤੀ ਕਿ ਉਹ ਪ੍ਰਤੀ ਏਕੜ ਕਿਸਾਨ ਨੂੰ 50 ਹਜਾਰ ਰੁਪਏ ਮੁਆਵਜਾ ਜਲਦ ਦੇਵੇ ਤਾਂ ਜੋ ਬੂਰੀ ਤਰਾਂ ਨੁਕਸਾਨੀ ਫਸਲ ਦਾ ਕਿਸਾਨਾਂ ਨੂੰ ਬਣਦਾ ਮੁੱਲ ਮਿਲ ਸਕੇ। ਉਹਨਾਂ ਕਿਹਾ ਕਿ ਇਸ 22 ਏਕੜ ਅਗਨੀ ਭੇਂਟ ਹੋਈ ਕਣਕ ਉਨਾਂ ਕਿਸਾਨਾਂ ਦੀ ਵੀ ਹੈ ਜਿਹਨਾਂ ਵੱਲੋਂ ਠੇਕੇ ਤੇ ਲੈ ਕੇ ਖੇਤੀ ਕੀਤੀ ਗਈ ਸੀ। ਰਾਜੂ ਖੰਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਜਿੱਥੇ ਇਹਨਾਂ ਕਿਸਾਨਾਂ ਨੂੰ ਠੇਕੇ ਦੀ ਰਕਮ ਦੇਣੀ ਚਾਹੀਦੀ ਹੈ ਉਸ ਦੇ ਨਾਲ ਨਾਲ ਨੁਕਸਾਨੀ ਫਸਲ ਦਾ ਮੁਆਵਜਾ ਦੀ ਜਲਦ ਦੇਣਾ ਚਾਹੀਦਾ ਹੈ। ਰਾਜੂ ਖੰਨਾ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਜਿਸ ਵੀ ਅਧਿਕਾਰੀ ਦੀ ਇਸ ਖੇਤਾ ਉੇਪਰੋਂ ਦੀ ਲਂਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੱਕਣ ਦੀ ਜਿੰਮੇਵਾਰੀ ਬਣਦੀ ਸੀ, ਪਰ ਉਨਾਂ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਇਸ ਮੰਗ ਨੂੰ ਅਣਗੋਲਿਆਂ ਕੀਤੀ ਗਿਆ ਹੈ ਉਨਾਂ ਅਧਿਕਾਰੀਆਂ ਖਿਲ਼ਾਫ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਡਡਹੇੜੀ ਦੇ ਕਿਸਾਨ ਸਤਵਿੰਦਰ ਸਿੰਘ ਜਿਸ ਦੀ 10 ਏਕੜ ਕਣਕ ਦੀ ਫਸਲ ਅਗਨੀ ਭੇਂਟ ਹੋਈ ਹੈ ਉਸ ਦੇ ਘਰ ਵੀ ਜਾਕੇ ਇਸ ਦੁੱਖਦਈ ਘਟਨਾ ਦਾ ਅਫਸੋਸ ਪਰਗਟ ਕੀਤਾ। ਰਾਜੂ ਖੰਨਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ ਕਿ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਰੇਲਵੇ ਲਾਇਨ ਤੋਂ ਪਾਰ ਵੀ ਖੜਣੀ ਚਾਹੀਦੀ ਹੈ ਤਾਂ ਜੋ ਜੇਕਰ ਕਦੇ ਵੀ ਅਚਨਚੇਤ ਅਜਿਹੀ ਘਟਨਾ ਹੋ ਜਾਵੇ ਤਾਂ ਉਸ ਤੇ ਜਲਦ ਕਾਬੂ ਪਾਇਆਂ ਜਾ ਸਕੇ। ਜਿਹਨਾਂ ਕਿਸਾਨਾਂ ਦੀ 22 ਏਕੜ ਕਣਕ ਦੀ ਫਸਲ ਸ਼ੋਰਟ ਸਰਕਿਟ ਕਾਰਨ ਅੱਗ ਨਾਲ ਤਬਾਹ ਹੋਈ ਹੈ ਉਹਨਾਂ ਵਿੱਚ ਸਤਵਿੰਦਰ ਸਿੰਘ ਡਡਹੇੜੀ ਦੇ 10 ਏਕੜ, ਜਸਵਿੰਦਰ ਸਿੰਘ ਡਡਹੇੜੀ ਦੇ 4 ਏਕੜ ਤੇ ਤੂੜੀ ਵਾਲਾ ਕੁੱਪ, ਬਲਜਿੰਦਰ ਸਿੰਘ ਬਾਗ ਸਿਕੰਦਰ ਦੀ ਚਾਰ ਏਕੜ ਜਸਵਿੰਦਰ ਸਿੰਘ ਪੁੱੱਤਰ ਸੋਹਣ ਸਿੰਘ ਦੀ 2 ਏਕੜ, ਜਗਦੇਵ ਸਿੰਘ ਡਡਹੇੜੀ ਦੀ 2 ਏਕੜ, ਨਿਰਮਲ ਤੇ ਬਲਦੇਵ ਸਿੰਘ ਵਾਸੀ ਕੋਟਲਾਂ ਦੀ 2-2 ਏਕੜ ਫਸਲ ਸੜ ਕੇ ਸੁਆਹ ਹੋ ਗਈ ਹੈ ਜਿਹਨਾਂ ਨੂੰ ਸਰਕਾਰ ਪਾਸੋਂ ਰਾਜੂ ਖੰਨਾ ਵੱਲੋਂ ਤੁਰੰਤ ਮੁਆਵਜਾ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਤੇ ਸੜੀ ਕਣਕ ਦੇ ਖੇਤਾਂ ਦੇ ਦੌਰੇ ਸਮੇਂ ਹੋਰਨਾਂ ਤੋਂ ਇਲਾਵਾ ਸੀਨੀ ਆਗੂ ਜੱਸਾ ਸਿੰਘ ਆਹਲੁਵਾਲੀਆ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀ ਆਗੂ ਜਤਿੰਦਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਬਰੋਂਗਾ, ਜੱਥੇਦਾਰ ਮਲਕੀਤ ਸਿੰਘ ਕੋਟਲਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਡਡਹੇੜੀ, ਅਵਤਾਰ ਸਿੰਘ, ਡਾ ਮਨਜੀਤ ਸਿੰਘ ਲੁਹਾਰ ਮਾਜਰਾ, ਜੱਥੇਦਾਰ ਗੁਰਦੀਪ ਸਿੰਘ ਮੰਡੋਫਲ, ਸਤਨਾਮ ਸਿੰਘ ਡਡਹੇੜੀ, ਜੱਥੇਦਾਰ ਹਰਭਜਨ ਸਿੰਘ ਅਮਲੋਹ, ਰਣਧੀਰ ਸਿੰਘ ਪੱਪੀ, ਧਰਮਪਾਲ ਭੜੀ ਪੀਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ।