← ਪਿਛੇ ਪਰਤੋ
ਫ਼ਿਰੋਜ਼ਪੁਰ 21 ਮਾਰਚ 2018 (ਗੁਰਿੰਦਰ ਸਿੰਘ) ਹਿੰਦ ਪਾਕਿ ਕੌਮਾਂਤਰੀ ਸਰਹੱਦ ਰਾਹੀਂ ਤਸਕਰੀ ਦੀ ਨਵੀਂ ਈਜ਼ਾਦ ਕੀਤੀ 'ਸਕੀਮ' ਦਾ ਪਰਦਾਫਾਸ਼ ਕਰਦਿਆਂ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਨੇ ਬੀ.ਐਸ.ਐਫ ਦੇ ਸਹਿਯੋਗ ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ 14 ਪੈਕਟ ਹੈਰੋਇਨ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਇਹਨਾਂ ਦੇ ਦੋ ਅਹਿਮ ਸਾਥੀ ਹਾਲਦੀ ਘੜੀ ਭਗੌੜੇ ਹਨ ਜਿਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਏਥੇ ਪ੍ਰੈਸ ਕਾਨਫਰੰਸ ਦੌਰਾਨਾ ਜਾਣਕਾਰੀ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੇ ਏ.ਆਈ.ਜੀ ਨਰਿੰਦਰ ਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਰਾਤ ਕਾਊਂਟਰ ਇੰਟੈਲੀਜੈਂਸ ਦੇ ਸਬ ਇੰਸਪੈਕਟਰ ਰਜਵੰਤ ਸਿੰਘ ਮੁੱਖ ਅਫ਼ਸਰ ਥਾਣਾ ਐਸ.ਐਸ.ਓ.ਸੀ ਫਾਜਿਲਕਾ, ਸਬ ਇੰਸਪੈਕਟਰ ਤਰਲੋਚਨ ਸਿੰਘ ਭੁੱਲਰ, ਏ.ਐਸ.ਆਈ ਜਤਿੰਦਰ ਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੀ.ਐਸ.ਐਫ ਦੀ 29 ਬਟਾਲੀਅਨ ਦੇ ਸਹਿਯੋਗ ਨਾਲ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਰਾਜ ਸਿੰਘ ਉਰਫ ਰਾਜੂ ਪੁੱਤਰ ਬਚਨ ਸਿੰਘ ਵਾਸੀ ਫੱਤੇਵਾਲਾ ਹਿਠਾੜ ਥਾਣਾ ਮਮਦੋਟ, ਮਨਜੀਤ ਸਿੰਘ ਉਰਫ ਬੱਗੀ ਪੁੱਤਰ ਦਾਰਾ ਸਿੰਘ ਅਤੇ ਸ਼ਿਗਾਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀਆਨ ਹਬੀਬ ਵਾਲਾ ਥਾਣਾ ਮਮਦੋਟ ਫ਼ਿਰੋਜ਼ਪੁਰ ਨੂੰ ਚੌਂਕੀ ਡੀ.ਟੀ ਮੱਲ ਵੱਲ ਜਾਂਦਿਆਂ ਨੂੰ ਸਮੇਤ ਟਰੈਕਟਰ ਮਹਿੰਦਰਾ ਰੰਗ ਲਾਲ 265 ਡੀ.ਆਈ ਨੰਬਰੀ ਪੀ.ਬੀ 05 ਏ 1498 ਗ੍ਰਿਫਤਾਰ ਕਰਕੇ ਇਹਨਾਂ ਦੀ ਨਿਸ਼ਾਨਦੇਹੀ 'ਤੇ ਬੀ.ਐਸ.ਐਫ ਦੀ ਚੌਂਕੀ ਡੀ.ਟੀ ਮੱਲ ਦੀ ਫੈਂਸਿੰਗ ਤਾਰ ਦੇ ਗੇਟ ਨੰਬਰ 195/ਐਮ ਦੇ ਅੰਦਰੋਂ ਦਰਿਆ ਦੀ ਫਾਟ ਤੋਂ ਪਾਰ ਕਣਕ ਦੀ ਫਸਲ ਵਿੱਚ ਲੱਗੀ ਮੋਟਰ ਦੇ ਨਜ਼ਦੀਕ ਬਣੀ ਝੁੱਗੀ ਦੇ ਕੋਲ ਇੱਕ ਛੋਟੇ ਜਿਹੇ ਜੰਡ ਦੇ ਬੂਟੇ ਦੀ ਸ਼ਨਾਖਤ ਕਰਕੇ ਬੂਟੇ ਦੇ ਮੁੱਢ ਕੋਲੋਂ ਕਾਲੀ ਟੇਪ ਵਿੱਚ ਲਪੇਟੇ 14 ਛੋਟੇ ਛੋਟੇ ਪੈਕਟ ਹੈਰੋਇਨ (ਹਰੇਕ ਵਜ਼ਨੀ 45 ਗਰਾਮ) ਦੇ ਬਰਾਮਦ ਕੀਤੇ ਹਨ ਜਿਹਨਾਂ ਦਾ ਕੁੱਲ ਵਜ਼ਨ 630 ਗਰਾਮ ਹੈ। ਉਨ•ਾਂ ਦੱਸਿਆ ਕਿ ਇਸ ਸਬੰਧੀ ਥਾਣਾ ਐਸ.ਐਸ.ਓ.ਸੀ ਫਾਜਿਲਕਾ ਵਿਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਏ.ਆਈ.ਜੀ ਸਿੱਧੂ ਨੇ ਦੱਸਿਆ ਕਿ ਉਕਤ ਮੁਕੱਦਮੇ ਵਿੱਚ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਮੁਨਸ਼ਾ ਸਿੰਘ ਵਾਸੀ ਫੱਤੇ ਵਾਲਾ ਹਿਠਾੜ ਅਤੇ ਸੋਨਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਹਬੀਬ ਵਾਲਾ ਥਾਣਾ ਮਮਦੋਟ ਵੀ ਨਾਮਜ਼ਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਦੋਸ਼ੀਆਂ ਮੰਨਿਆ ਕਿ ਜਸਵੰਤ ਸਿੰਘ ਉਰਫ ਜੱਸਾ ਜਿਸਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ ਦੇ ਸਰਹੱਦ ਪਾਰ ਪਾਕਿ ਤਸਕਰਾਂ ਨਾਲ ਸਬੰਧ ਹਨ। ਇਹ ਖੇਪ ਵੀ ਜਸਵੰਤ ਸਿੰਘ ਉਰਫ ਜੱਸੇ ਵੱਲੋਂ ਹੀ ਮੰਗਵਾਈ ਗਈ ਸੀ ਅਤੇ ਫੜੇ ਗਏ ਤਸਕਰਾਂ ਨੂੰ ਤਾਰ ਤੋਂ ਪਾਰ ਲਿਆਉਣ ਲਈ ਤਿੰਨ ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਹਾਲ ਦੀ ਘੜੀ ਜਸਵੰਤ ਸਿੰਘ ਉਰਫ ਜੱਸਾ ਤੇ ਸੋਨਾ ਸਿੰਘ ਭਗੌੜੇ ਹਨ ਜਿਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਅਤੇ ਗ੍ਰਿਫਤਾਰ ਦੋਸ਼ੀਆਂ ਪਾਸੋਂ ਹੋਰ ਪੁਛਗਿੱਤ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Total Responses : 260