ਫਤਿਹਗੜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ•ਾ ਪ੍ਰੈੱਸ ਸਕੱਤਰ ਪਰਮਵੀਰ ਸਿੰਘ ਟਿਵਾਣਾ ਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਜੱਲ•ਾ ਤੇ ਹੋਰ।
ਫ਼ਤਹਿਗੜ ਸਾਹਿਬ 12 ਮਾਰਚ 2018: ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿਰੁੱਧ ਬਿਆਨਬਾਜੀ ਕਰਨ ਵਾਲੇ ਅਕਾਲੀ ਆਗੂਆਂ ਨੂੰ ਪਹਿਲਾਂ ਆਪਣੇ ਗਿਰੇਵਾਨ ਵਿੱਚ ਮੂੰਹ ਪਾ ਕੇ ਵੇਖਣਾ ਚਾਹੀਦਾ ਹੈ|ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ•ਾ ਪ੍ਰੈਸ ਸਕੱਤਰ ਪਰਮਵੀਰ ਟਿਵਾਣਾ ਤੇ ਹਲਕਾ ਫ਼ਤਹਿਗੜ• ਸਾਹਿਬ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਜੱਲ•ਾ ਨੇ ਗੱਲਬਾਤ ਕਰਦਿਆਂ ਕੀਤਾ| ਉਨ•ਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਵਿਰੁੱਧ ਬਿਆਨਬਾਜੀ ਕਰਨ ਵਾਲੇ ਅਕਾਲੀ ਇਹ ਵੀ ਦੱਸਣ ਕਿ ਉਨ•ਾਂ ਦੀ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਦਿੱਤੇ ਜਾਣ ਵਾਲੇ 1000 ਰੁਪਏ ਬੇਰੋਜ਼ਗਾਰੀ ਭੱਤੇ ਦਾ ਕੀ ਬਣਿਆਂ ਅਤੇ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਲੈਪਟਾਪ ਕਿਥੇ ਗਏ| ਉਨ•ਾਂ ਕਿਹਾ ਅਕਾਲੀਆਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਜਦੋਂ ਕਿ 10 ਸਾਲਾਂ ਵਿੱਚ ਨੌਕਰੀਆਂ ਦੇਣ ਦੀ ਵਜਾਏ ਇਨਾਂ ਨੇ ਨੌਜਵਾਨਾਂ ਨੂੰ ਜੇ ਦਿੱਤਾ ਹੈ ਉਹ ਦਿੱਤਾ ਚਿੱਟਾ ਤੇ ਬੇਰੋਜ਼ਗਾਰੀ। ਜਦੋਂ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਪਹਿਲੇ ਸਾਲ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਲਗਾ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।ਉਨ•ਾਂ ਇਹ ਵੀ ਕਿਹਾ ਕਿ ਅਕਾਲੀਆਂ ਨੇ ਇਹ ਵੀ ਕਿਹਾ ਸੀ ਕਿ ਅਕਾਲੀਆਂ ਦੇ ਜਥੇਦਾਰ ਮਾਮੇ ਬਣ ਕੇ ਸ਼ਗਨ ਸਕੀਮ ਦੇ 31 ਹਜਾਰ ਰੁਪਏ ਦੇਣ ਲਈ ਗਰੀਬ ਤੇ ਲੋੜਵੰਦਾਂ ਦੀਆਂ ਲੜਕੀਆਂ ਦੀ ਸ਼ਾਦੀ ਮੌਕੇ ਖੁਦ ਦੇਣ ਲਈ ਜਾਣਗੇ ਜਦੋਂ ਕਿ ਅਕਾਲੀ ਸਰਕਾਰ ਨੇ ਸ਼ਗਨ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ੀ 15 ਹਜਾਰ ਤੋਂ ਵਧਾਈ ਹੀ ਨਹੀਂ ਇਸ ਲਈ ਅਕਾਲੀ ਇਹ ਵੀ ਦੱਸਣ ਕਿ ਹੁਣ ਉਹ ਮਾਮੇ ਕਿਥੇ ਗਏ| ਉਨ•ਾਂ ਕਿਹਾ ਕਿ ਪੈਨਸ਼ਨ ਸਕੀਮਾਂ ਦੇ ਲਾਭਪਾਤਰਾਂ ਨੂੰ 500 ਰੁਪਏ ਪੈਨਸ਼ਨ ਦੇਣ ਦਾ ਐਲਾਨ ਤਾਂ ਅਕਾਲੀਆਂ ਨੇ ਕਰ ਦਿੱਤਾ ਪ੍ਰੰਤੂ 5 ਮਹੀਨੇ ਦੀ ਪੈਨਸ਼ਨ ਦੇ ਕੇ ਨਹੀਂ ਗੲੇ ਜੋ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਦਿੱਤੀ ਗਈ ਹੈ 9 ਜਦੋਂ ਕਿ ਪੈਨਸ਼ਨ ਦੇ ਲਾਭਪਾਤਰਾਂ ਨੂੰ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਕਰਕੇ ਕੈਪਟਨ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ|
ਟਿਵਾਣਾ ਤੇ ਨੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਤਾਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕਦਮ ਚੁੱਕਣੇ ਵੀ ਸ਼ੁਰੂ ਕਰ ਦਿੱਤੇ ਹਨ | ਜਿਸ ਕਾਰਨ ਲੋਕਾਂ ਨੂੰ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਦਿਵਾਈ| ਉਨ•ਾਂ ਕਿਹਾ ਕਿ ਅਜੇ ਤਾਂ ਕਾਂਗਰਸ ਸਰਕਾਰ ਨੂੰ ਬਣੇ ਹੀ ਇੱਕ ਸਾਲ ਹੋਇਆ ਹੈ ਅਤੇ ਰਹਿੰਦੇ ਚਾਰ ਸਾਲਾਂ ਵਿੱਚ ਲੋਕਾਂ ਨਾਲ ਕੀਤਾ ਗਿਆ ਇੱਕ^ਇੱਕ ਵਾਅਦਾ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ|ਉਨ•ਾਂ ਕਿਹਾ ਕਿ ਅਕਾਲੀਆਂ ਨੂੰ ਬਿਆਨ ਦੇਣ ਤੋਂ ਪਹਿਲਾਂ ਆਪਣੀ ਕਾਰਗੁਜਾਰੀ ਤੇ ਝਾਤ ਮਾਰਨੀ ਚਾਹੀਦੀ ਹੈ ਕਿਉਂਕਿ ਜੇਕਰ ਅਕਾਲੀ ਪੰਜਾਬ ਨੂੰ ਆਰਥਿਕ ਪੱਖੋਂ ਤਬਾਹ ਨਾ ਕਰਦੇ ਤਾਂ ਪੰਜਾਬ ਦਾ ਹਾਲ ਹੀ ਹੋਰ ਹੋਣਾ ਸੀ|ਉਨ•ਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਬਾਰੇ ਬਿਆਨ ਦੇਣ ਵਾਲੇ ਅਕਾਲੀ ਇਹ ਵੀ ਦੱਸਣ ਕਿ ਲੋਕ ਭਲਾਈ ਲਈ ਤੇ ਪੰਜਾਬ ਦੇਵਿਕਾਸ ਲਈ ਆਈਆਂ ਗ੍ਰਾਂਟਾਂ ਨੂੰ ਸੰਗਤ ਦਰਸ਼ਨਾਂ ਵਿੱਚ ਆਪਣੇ ਚਹੇਤਿਆਂ ਨੂੰ ਕਿਉਂ ਦਿੱਤੀਆਂ ਗਈਆਂ| ਇਸ ਮੌਕੇ ਪ੍ਰਗਟ ਸਿੰਘ ਬੱਬੂ,ਕਮਲਵੀਰ ਸਿੰਘ ਖੋਜੇਮਾਜਰਾ,ਲਾਲੀ ਤਲਾਣੀਆਂ ਆਦਿ ਹਾਜ਼ਰ ਸਨ।