ਫਿਰੋਜ਼ਪੁਰ/ਗੁਰੂਹਰਸਹਾਏ, 10 ਮਾਰਚ 2018: ਪੰਜਾਬ ਵਿਚ ਕਾਂਗਰਸ ਨਹੀਂ ਬਾਦਲ ਬਨਾਮ ਕੈਪਟਨ ਸਰਕਾਰ ਹੈ, ਜਿਸ ਕਰਕੇ ਬਾਦਲਾਂ ਦੀਆਂ ਬੱਸਾਂ ਅਤੇ ਬਿਸਨਜ਼ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਇਹ ਗੱਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੰਗਰੂਰ ਭਗਵੰਤ ਮਾਨ ਨੇ ਗੋਲੂ ਕਾ ਮੋੜ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ•ਾਂ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਥਿੰਦ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ । ਇਸ ਮੌਕੇ ਉਹਨਾਂ ਕਿਹਾ ਕਿ ਧਰਨੇ ਵੀ ਉਹ ਹੀ ਹਨ, ਝੰਡੇ ਵੀ ਉਹ ਹੀ ਹਨ ਪਹਿਲਾਂ ਜਨਤਾ ਨੂੰ ਇਨਸਾਫ਼ ਲਈ ਬਠਿੰਡਾ ਜਾਣਾ ਪੈਂਦਾ ਸੀ ਤੇ ਹੁਣ ਪਟਿਆਲੇ ਜਾਣਾ ਪੈਂਦਾ ਹੈ। ਕਾਂਗਰਸ ਸਰਕਾਰ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਅਤੇ ਬੋਲਦਿਆ ਉਹਨਾ ਕਿਹਾ ਕਿ ਕਾਂਗਰਸ ਕੋਈ ਵੀ ਵਾਅਦਾ ਪੂਰਾ ਕਰਨ 'ਚ ਅਜੇ ਸਫਲ ਨਹੀਂ ਹੋਈ ਲੋਕਾਂ ਦੇ ਮਸਲੇ ਜਿਉਂ ਤਿਉਂ ਹੀ ਹਨ। ਰੇਤਾ ਬੱਜਰੀ, ਕੇਬਲ, ਨਸ਼ਾ ਬੇਰੁਜ਼ਗਾਰੀ , ਭ੍ਰਿਸ਼ਟਾਚਾਰ, ਲੋਕਾਂ 'ਤੇ ਝੂਠੇ ਪਰਚੇ ਸਭ ਕੁਝ ਪਿਛਲੀ ਸਰਕਾਰ ਵਾਂਗ ਹੀ ਹੋ ਰਿਹਾ ਹੈ। ਮੁਲਾਜ਼ਮ ਵਰਗ, ਕਿਸਾਨ, ਥਰਮਲ ਪਲਾਂਟ ਕਾਮੇ ਅਤੇ ਕਈ ਜੱਥੇਬੰਦੀਆਂ ਸੜਕਾਂ 'ਤੇ ਆਪਣੇ ਹੱਕਾਂ ਲਈ ਲੜ ਰਹੇ ਹਨ। ਰੇਤੇ ਦੀਆਂ ਖੱਡਾਂ ਪਹਿਲਾ ਅਕਾਲੀਆਂ ਕੋਲ ਸੀ ਅਤੇ ਹੁਣ ਕਾਂਗਰਸੀਆਂ ਕੋਲ ਹਨ।ਇਸ ਮੌਕੇ ਸੁਖਬੀਰ ਦੀਆਂ ਪੋਲ ਖੋਲ• ਰੈਲੀਆਂ ਸਬੰਧੀ ਵਿਅੰਗ ਕੱਸਦਿਆ ਮਾਨ ਨੇ ਕਿਹਾ ਕਿ ਅਕਾਲੀ ਦਲ ਪਹਿਲਾ ਪਿਛਲੇ ਦਸ ਸਾਲਾਂ ਦੀ ਪੋਲ• ਖੋਲਣ ਕਿ ਉਹਨਾਂ ਦੀ ਸਰਕਾਰ ਕੀ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਭੱਖਦੇ ਮਸਲੇ ਵਿਧਾਨ ਸਭਾ ਜ਼ੋਰ ਸ਼ੋਰ ਨਾਲ ਉਠਾਏਗੀ ਅਤੇ ਸਿਲਸਿਲੇ ਬਾਜ਼ ਵਰਕਰ ਰੈਲੀਆਂ ਕੀਤੀਆਂ ਜਾਣਗੀਆਂ । ਉਹਨਾਂ ਦੱਸਿਆ ਕਿ ਅੱਜ ਵੀ ਉਹ ਅਰਨੀਵਾਲਾ ਜਲਾਲਾਬਾਦ 'ਚ ਵਰਕਰਾਂ ਨੂੰ ਮੀਟਿੰਗ ਰਾਹੀ ਲਾਮਬੰਦ ਕਰਕੇ ਆਏ ਹਨ ਅਤੇ ਦੂਜੀ ਮੀਟਿੰਗ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਹੈ।ਇਸ ਮੌਕੇ ਉੁਹਨਾਂ ਨਾਲ ਅਮਨ ਅਰੋੜਾ ਵਿਧਾਇਕ ਸੁਨਾਮ, ਜਗਦੀਪ ਸਿੰਘ ਕਾਕਾ ਬਰਾੜ, ਮੋਹਨ ਸਿੰਘ ਫਲੀਆਂ ਵਾਲਾ, ਅਨੀਲ ਠਾਕੁਰ ਮਾਲਵਾ ਜ਼ੋਨ ਇੰਚਾਰਜ਼ ਤੋਂ ਇਲਾਵਾ ਹਲਕਾ ਗੁਰੂਹਰਸਹਾਏ ਦੇ ਸੋਨਾ ਸਿੰਘ, ਰਣਜੀਤ ਸਿੰਘ, ਸੁਰਿੰਦਰ ਪੱਪਾ, ਜਗਤ ਸਿੰਘ, ਰਾਮਚੰਦ ਮੁੱਤੀ, ਤਿਲਕ ਰਾਜ ਆਦਿ ਵਰਕਰ ਵੱਡੀ ਗਿਣਤੀ 'ਚ ਹਾਜ਼ਰ ।