ਆਈ.ਜੀ. ਪਟਿਆਲਾ ਜੋਨ ਸ.੍ਰੀ ਏ.ਐਸ.ਰਾਏ, ਪੁਲਿਸ ਲਾਈਨ ਮਹਾਦੀਆਂ ਵਿਖੇ ਕਰਵਾਏ ਗਏ ਤਣਾਓ ਮੁਕਤ ਦਿਵਸ ਮੌਕੇ ਵੱਖ^ਵੱਖ ਮੁਕਾਬਲਿਆਂ ਦੇ ਜੇਤੂ ਪੁਲਿਸ ਮੁਲਾਜ.ਮਾਂ ਨੂੰ ਸਨਮਾਨਤ ਕਰਦੇ ਹੋਏ|
ਡੀ.ਆਈ.ਜੀ. ਰੋਪੜ ਜੋਨ ਤੇ ਪਟਿਆਲਾ ਰੇਂਜ ਨੇ ਕੀਤੀ ਵਿਸ.ੇਸ. ਤੌਰ ਤੇ ਸਿ.ਰਕਤ
ਫਤਹਿਗੜ੍ਹ ਸਾਹਿਬ, 10 ਮਾਰਚ 2018 : ਪੁਲਿਸ ਵਿਭਾਗ ਦੇ ਮੁਲਾਜ.ਮਾਂ ਦੀ 24 ਘੰਟੇ ਡਿਊਟੀ ਹੋਣ ਕਾਰਨ ਉਹ ਆਮ ਤੌਰ ਤੇ ਆਪਣੇ ਘਰੇਲੂ ਫਰਜ.ਾਂ ਨੂੰ ਪੂਰਾ ਕਰਨ ਵਿੱਚ ਘੱਟ ਧਿਆਨ ਦੇ ਪਾਉਂਦੇ ਹਨ ਅਤੇ ਜਿਆਦਾਤਰ ਸਮਾਜ ਵਿਰੋਧੀ ਅਨਸਰਾਂ ਨਾਲ ਪੁਲਿਸ ਜਵਾਨਾਂ ਦਾ ਸਾਹਮਣਾ ਹੋਣ ਕਾਰਨ ਉਹ ਤਣਾਅ ਵਿੱਚ ਆ ਜਾਂਦੇ ਹਨ| ਇਸ ਤਣਾਅ ਨੂੰ ਦੂਰ ਕਰਨ ਲਈ ਫ.ਤਹਿਗੜ੍ਹ ਸਾਹਿਬ ਦੀ ਪੁਲਿਸ ਮੁਖੀ ਸ.੍ਰੀਮਤੀ ਅਲਕਾ ਮੀਨਾ ਨੇ ਇੱਕ ਸ.ਲਾਘਾਯੋਗ ਉਪਰਾਲਾ ਕੀਤਾ ਹੈ ਜੋ ਕਿ ਹੋਰਨਾਂ ਜਿ.ਲ੍ਹਿਆਂ ਵਿੱਚ ਵੀ ਕਰਵਾਉਣ ਲਈ ਪੰਜਾਬ ਦੇ ਡੀ.ਜੀ.ਪੀ. ਨੂੰ ਲਿਖਿਆ ਜਾਵੇਗਾ| ਇਹ ਪ੍ਰਗਟਾਵਾ ਪਟਿਆਲਾ ਰੇਂਜ ਦੇ ਆਈ.ਜੀ. ਸ.੍ਰੀ ਅਮਰਦੀਪ ਸਿੰਘ ਰਾਏ ਨੇ ਪੁਲਿਸ ਲਾਈਨ ਮਹਾਦੀਆਂ ਵਿਖੇ ਜਿ.ਲ੍ਹਾ ਪੁਲਿਸ ਵੱਲੋਂ ਪੁਲਿਸ ਮੁਲਾਜਮਾਂ ਨੂੰ ਤਣਾਓ ਮੁਕਤ ਰੱਖਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਪੁਲਿਸ ਜਵਾਨਾਂ ਦੇ ਕਰਵਾਏ ਗਏ ਵੱਖ^ਵੱਖ ਖੇਡ ਮੁਕਾਬਲਿਆਂ ਨਾਲ ਜਿਥੇ ਪੁਲਿਸ ਜਵਾਨ ਸਰੀਰਕ ਤੌਰ ਤੇ ਤੰਦਰੁਸਤ ਤੇ ਚੁਸਤ ਦਰੁਸਤ ਰਹਿੰਦੇ ਹਨ ਉਥੇ ਹੀ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾਂ ਵੀ ਪੈਦਾ ਹੁੰਦੀ ਹੈ|
ਇਸ ਮੌਕੇ ਡੀ.ਆਈ.ਜੀ. ਰੋਪੜ ਜੋਨ ਸ.੍ਰੀ ਬਾਬੂ ਲਾਲ ਮੀਨਾ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਵਧੇਰੇ ਡਿਊਟੀ ਹੋਣ ਕਾਰਨ ਪੁਲਿਸ ਜਵਾਨ ਆਪਣੇ ਪਰਿਵਾਰਾਂ ਨੂੰ ਵਧੇਰੇ ਸਮਾਂ ਨਹੀਂ ਦੇ ਸਕਦੇ ਜਿਸ ਕਾਰਨ ਪੁਲਿਸ ਜਵਾਨਾਂ ਨੂੰ ਤਣਾਓ ਮੁਕਤ ਕਰਨ ਵਿੱਚ ਅਜਿਹੇ ਸਮਾਗਮ ਕਰਵਾਉਣੇ ਕਾਫੀ ਸਹਾਈ ਸਿੱਧ ਹੋ ਸਕਦੇ ਹਨ| ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਨਾਲ ਪੁਲਿਸ ਵਿਭਾਗ ਦੇ ਜਵਾਨਾਂ ਵਿੱਚ ਖੇਡਾਂ ਨੂੰ ਬੜਾਵਾ ਮਿਲੇਗਾ ਅਤੇ ਉਹ ਹੋਰ ਵਧੇਰੇ ਲਗਨ ਨਾਲ ਖੇਡਾਂ ਵਿੱਚ ਭਾਗ ਲੈਣਗੇ| ਪੱਤਰਕਾਰਾਂ ਵੱਲੋਂ ਪੁਲਿਸ ਲਾਈਨ ਵਿਖੇ ਸਪੋਰਟਸ ਅਕੈਡਮੀ ਖੋਲਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮਹਾਦੀਆਂ ਪੁਲਿਸ ਲਾਈਨ ਵਿਖੇ ਪੁਲਿਸ ਜਵਾਨਾਂ ਦੇ ਖੇਡਣ ਲਈ ਕਾਫੀ ਜਗ੍ਹਾ ਉਪਲਬਧ ਹੈ ਇਸ ਲਈ ਇਥੇ ਵੱਖਰੀ ਸਪੋਰਟਸ ਅਕੈਡਮੀ ਖੋਲ੍ਹਣ ਦੀ ਥਾਂ ਇਸੇ ਥਾਂ ਤੇ ਪੁਲਿਸ ਜਵਾਨਾਂ ਨੂੰ ਖੇਡਾਂ ਲਈ ਉਤਸਾਹਤ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੁਲਿਸ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸ.ਾਮਲ ਹੋਣਾ ਵੀ ਕਾਫੀ ਸ.ਲਾਘਾਯੋਗ ਕਦਮ ਹੈ| ਉਨ੍ਹਾਂ ਕਿਹਾ ਕਿ ਇਸ ਸਮਾਗਮ ਨਾਲ ਪੁਲਿਸ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਆਪਸ ਵਿੱਚ ਮੇਲ ਜੋਲ ਹੋਰ ਜਿਆਦਾ ਹੋਵੇਗਾ ਅਤੇ ਉਹ ਡਿਊਟੀ ਵਿੱਚੋਂ ਕੁਝ ਸਮਾਂ ਕੱਢ ਕੇ ਇੱਕ ਦੂਜੇ ਨਾਲ ਬਤੀਤ ਕਰ ਸਕਣਗੇ|
ਜਿ.ਲ੍ਹਾ ਪੁਲਿਸ ਮੁਖੀ ਸ.੍ਰੀਮਤੀ ਅਲਕਾ ਮੀਨਾ ਨੇ ਕਿਹਾ ਕਿ ਪੁਲਿਸ ਦੀ ਡਿਊਟੀ ਵਧੇਰੇ ਸਖਤ ਹੋਣ ਕਾਰਨ ਪੁਲਿਸ ਦੇ ਜਵਾਨ ਜਿਆਦਾਤਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਿਆਦਾ ਸਮਾਂ ਬਤੀਤ ਨਹੀਂ ਕਰ ਸਕਦੇ| ਇਸ ਲਈ ਇਹ ਸਮਾਗਮ ਕਰਵਾ ਕੇ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਪੁਲਿਸ ਜਵਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਕੁਝ ਸਮਾਂ ਬਤੀਤ ਕਰ ਸਕਣ| ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਿੱਚ ਆਧੁਨਿਕ ਤਕਨੀਕਾਂ ਆਉਣ ਨਾਲ ਪੁਲਿਸ ਪੂਰੀ ਤਰ੍ਹਾਂ ਹਾਈਟੈਕ ਹੋ ਗਈ ਹੈ ਅਤੇ ਪੁਲਿਸ ਵੱਲੋਂ ਆਪਣਾ ਟਵਿਟਰ ਤੇ ਫੇਸਬੁੱਕ ਪੇਜ ਬਣਾਇਆ ਗਿਆ ਹੈ ਜਿਸ ਨਾਲ ਪੁਲਿਸ ਅਤੇ ਆਮ ਲੋਕਾਂ ਵਿਚਕਾਰ ਚੰਗੇ ਰਿਸ.ਤੇ ਬਣੇ ਹਨ|
ਇਸ ਮੌਕੇ ਪੁਲਿਸ ਜਵਾਨਾਂ ਦੇ ਵਾਲੀਬਾਲ ਮੁਕਾਬਲੇ ਵਿੱਚ ਸਬ ਡਵੀਜ.ਨ ਫ.ਤਹਿਗੜ੍ਹ ਸਾਹਿਬ ਦੀ ਟੀਮ ਪਹਿਲੇ ਸਥਾਨ ਤੇ ਰਹੀ|ਲੜਕੀਆਂ ਦੇ ਸੈਕ ਰੇਸ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਲੜਕਿਆਂ ਦੇ ਸੈਕ ਰੇਸ ਮੁਕਾਬਲੇ ਵਿੱਚ ਬਾਬੂ ਰਾਮ ਪੁੱਤਰ ਜਨਾਰਦਨ ਪੁਖੇਲ ਪਹਿਲੇ ਸਥਾਨ ਤੇ ਰਿਹਾ| ਇਸੇ ਤਰ੍ਹਾਂ ਲੜਕੀਆਂ ਦੀ ਤਿੰਨ ਟੰਗ ਰੇਸ ਵਿੱਚ ਕਮਲਜੀਤ ਕੌਰ ਤੇ ਹਰਬੰਸ ਕੌਰ ਪਹਿਲੇ ਸਥਾਨ ਤੇ ਰਹੀ ਜਦੋਂ ਕਿ ਲੜਕਿਆਂ ਦੇ ਤਿੰਨ ਟੰਗ ਮੁਕਾਬਲਿਆਂ ਵਿੱਚ ਇੰਸਪੈਕਟਰ ਹਰੀ ਚੰਗ ਦੇ ਡਾ: ਜਗਦੀਸ. ਪਹਿਲੇ ਸਥਾਨ ਤੇ ਰਹੇ|ਲੜਕੀਆਂ ਦੇ ਲੈਸਨ ਸਪੂਨ ਮੁਕਾਬਲੇ ਵਿੱਚ ਏ.ਐਸ.ਆਈ. ਬਲਜੀਤ ਕੌਰ ਪਹਿਲੇ, ਲੜਕਿਆਂ ਦੇ ਲੈਸਨ ਸਪੂਨ ਮੁਕਾਬਲੇ ਵਿੱਚ ਏ.ਐਸ.ਆਈ. ਧਰਮਪਾਲ ਪਹਿਲੇ ਸਥਾਨ ਤੇ ਰਹੇ|ਲੜਕਿਆਂ ਦੀ 100 ਮੀਟਰ ਰੇਸ ਵਿੱਚ ਸਨਦੀਪ ਸਿੰਘ ਝਿੰਜਰ ਅਤੇ ਲੜਕਿਆਂ ਦੇ ਲੈਮਨ ਸਪੂਨ ਰੇਸ ਵਿੱਚ ਬਲਜੋਤ ਸਿੰਘ ਪੁੱਤਰ ਏ.ਐਸ.ਆਈ.ਬਲਜੀਤ ਸਿੰਘ ਪਹਿਲੇ ਸਥਾਨ ਤੇ ਰਹੇ|ਐਸ.ਐਚ.ਓ. ਦੀ 100 ਮੀਟਰ ਰੇਸ ਵਿੱਚ ਐਸ.ਐਚ.ਓ. ਪ੍ਰਦੀਪ ਸਿੰਘ ਪਹਿਲੇ, ਐਮ.ਐਚ.ਸੀ. ਦੇ 100 ਮੀਟਰਕ ਮੁਕਾਬਲੇ ਵਿੱਚ ਐਮ.ਐਚ.ਸੀ. ਬਾਗ ਸਿੰਘ ਪਹਿਲੇ, ਸਬ ਇੰਸਪੈਕਟਰਾਂ ਦੇ 100 ਮੀਟਰ ਦੌੜ ਦੇ ਮੁਕਾਬਲੇ ਵਿੱਚ ਐਸ.ਆਈ. ਕੁਲਵੰਤ ਸਿੰਘ ਪਹਿਲੇ ਸਥਾਨ ਤੇ ਰਹੇ|ਲੜਕੀਆਂ ਦੇ 100 ਮੀਟਰ ਦੌੜ ਦੇ ਮੁਕਾਬਲੇ ਵਿੱਚ ਮਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੀ, ਲੜਕਿਆਂ ਦੇ 100 ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਸਰਪ੍ਰੀਤ ਸਿੰਘ ਪੁੱਤਰ ਏ.ਐਸ.ਆਈ. ਤਰਲੋਚਨ ਸਿੰਘ ਪਹਿਲੇ ਸਥਾਨ ਤੇ ਰਿਹਾ|ਲੜਕੀਆਂ ਦੇ ਮਿਕਸਅੱਪ ਦੇ 100 ਮੀਟਰ ਮੁਕਾਬਲੇ ਵਿੱਚ ਕਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ, ਲੜਕਿਆਂ ਦੇ 100 ਮੀਟਰ ਮਿਕਸਅੱਪ ਮੁਕਾਬਲੇ ਵਿੱਚ ਗੌਰਵ ਟੰਡਨ ਯੂਥ ਵੈਲਫੇਅਰ ਕਲੱਬ ਫ.ਤਹਿਗੜ੍ਹ ਸਾਹਿਬ ਪਹਿਲੇ ਸਥਾਨ ਤੇ ਰਿਹਾ|ਔਰਤਾਂ ਦੇ ਮਿਉਜੀਕਲ ਚੇਅਰ ਮੁਕਾਬਲੇ ਵਿੱਚ ਕਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਪਹਿਲੇ ਅਤੇ ਲੜਕਿਆਂ ਦੇ ਮਿਊਜੀਕਲ ਚੇਅਰ ਮੁਕਾਬਲੇ ਵਿੱਚ ਹਰਜਿੰਦਰ ਸਿੰਘ ਰੀਡਰ ਐਸ.ਐਸ.ਪੀ. ਪਹਿਲੇ ਸਥਾਨ ਤੇ ਰਹੇ| ਜਦੋਂ ਕਿ ਰੱਸਾ ਕੱਸੀ ਦੇ ਮੁਕਾਬਲੇ ਵਿੱਚ ਐਮ.ਟੀ.ਓ. ਸੈਕਸ.ਨ ਦੀ ਟੀਮ ਪਹਿਲੇ ਸਥਾਨ ਤੇ ਰਹੀ|ਇਸ ਮੌਕੇ ਡੀ.ਆਈ.ਜੀ. ਪਟਿਆਲਾ ਰੇਂਜ ਸ.੍ਰੀ ਸੁਖਚੈਨ ਸਿੰਘ ਗਿੱਲ, ਐਸ.ਪੀ. (ਐਚ) ਸ: ਰਵਿੰਦਰਪਾਲ ਸਿੰਘ ਸੰਧੂ, ਏ.ਐਸ.ਪੀ. ਡਾ: ਰਵਜੋਤ ਗਰੇਵਾਲ, ਡੀ.ਐਸ.ਪੀ. (ਜਾਂਚ) ਸ. ਦਲਜੀਤ ਸਿੰਘ ਖੱਖ, ਡੀ.ਐਸ.ਪੀ. ਅਮਲੋਹ ਸ.੍ਰੀ ਮਨਪ੍ਰੀਤ ਸਿੰਘ ਥਿੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀ, ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਜਾਰ ਸਨ|