ਰਿਕਵਰੀ ਕੇਸਾਂ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਲਈ ਲਗਾਈ ਗਈ ਲੋਕ ਅਦਾਲਤ ਦਾ ਦ੍ਰਿਸ.
ਫਤਹਿਗੜ੍ਹ ਸਾਹਿਬ, 10 ਮਾਰਚ 2018: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ.ਾ ਨਿਰਦੇਸ.ਾਂ ਤਹਿਤ ਜਿ.ਲ੍ਹੇ ਦੀਆਂ ਤਿੰਨ ਅਦਾਲਤਾਂ ਅਤੇ ਸਬ ਡਵੀਜ.ਨ ਪੱਧਰ ਦੀਆਂ 2 ਅਦਾਲਤਾਂ ਵਿੱਚ ਰਿਕਵਰੀ ਦੇ ਕੇਸਾਂ ਦੇ ਨਿਪਟਾਰੇ ਲਈ ਵੱਡੀ ਪੱਧਰ ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਅ| ਜਿਸ ਵਿੱਚ 91 ਕੇਸਾਂ ਦਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ|
ਇਹ ਜਾਣਕਾਰੀ ਜਿ.ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ-ਕਮ- ਜਿ.ਲ੍ਹਾ ਤੇ ਸੈਸ.ਨ ਜੱਜ ਸ.੍ਰੀ ਹਰਪਾਲ ਸਿੰਘ ਨੇ ਲੋਕ ਅਦਾਲਤ ਦਾ ਜਾਇਜਾ ਲੈਣ ਮੌਕੇ ਗੱਲਬਾਤ ਕਰਦਿਆਂ ਦਿੱਤੀ| ਉਨ੍ਹਾਂ ਦੱਸਿਆ ਕਿ ਰਿਕਵਰੀ ਦੇ ਕੇਸਾਂ ਦੇ ਨਿਪਟਾਰੇ ਲਈ ਐਡੀਸ.ਨਲ ਸਿਵਲ ਜੱਜ ਡਾ. ਗਗਨਦੀਪ ਕੌਰ, ਸਿਵਲ ਜੱਜ ਜੂਨੀਅਰ ਡਵੀਜ.ਨ ਮਿਸ ਬਬੀਤਾ, ਚੇਅਰਮੈਨ ਸਥਾਈ ਲੋਕ ਅਦਾਲਤ ਸੀ੍ਰ ਇੰਦਰਜੀਤ ਕੋਸਿ.ਕ ਅਤੇ ਸਬ ਡਵੀਜ.ਨ ਪੱਧਰ ਤੇ ਸ੍ਰੀ ਅਸ.ੀਸ ਥਥਈ, ਅਤੇ ਮਿਸ ਹਿਮਾਂਸ.ੀ ਗਲਹੋਤਰਾ ਦੀ ਅਦਾਲਤ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ| ੦ੋ ਕਿ ਰਿਕਵਰੀ ਨਾਲ ਸਬੰਧਤ ਸਨ|ਸ.੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ 13742226.2/^ ਰੁਪਏ ਦੇ ਅਵਾਰਡ ਪਾਸ ਕੀਤੇ ਗਏ| ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਸਾਰੇ ਤਰ੍ਹਾਂ ਦੇ 600 ਕੇਸ ਸਮਝੌਤੇ ਲਈ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ ਰਿਕਵਰੀ ਨਾਲ ਸਬੰਧਤ 91 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ|
ਇਸ ਮੌਕੇ ਸ੍ਰੀ ਪ੍ਰਸ.ਾਂਤ ਵਰਮਾ ਜੀ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਲੋਕ ਅਦਾਲਤ ਵਿੱਚ ਭਾਗ ਲੈਕੇ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਕਿਉਂਕਿ ਇਹਨਾਂ ਲੋਕ ਅਦਾਲਤਾਂ ਦੇ ਬਹੁਤ ਲਾਭ ਹਨ ਅਤੇ ਇਹਨਾਂ ਵਿੱਚ ਸਮਝੋਤਾ ਹੋਣ ਦੀ ਸੂਰਤ ਵਿੱਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ ਅਤੇ ਲੋਕ ਅਦਾਲਤ ਦਾ ਫੈਸਲਾ ਵੀ ਅੰਤਿਮ ਹੁੰਦਾ ਹੈ|