ਫਿਰੋਜ਼ਪੁਰ 10 ਮਾਰਚ 2018: ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ, ਪੰਜਾਬ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਤੇ ਸਰਕਾਰ ਦੇ ਨਾ ਪੱਖੀ ਵਤੀਰੇ ਤੋਂ ਦੁੱਖੀ ਹੋ ਕੇ 22 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਸਸਫ ਜਿਲ੍ਹਾ ਫਿਰੋਜ਼ਪੁਰ ਵਲੋਂ ਘਿਰਾਓ ਦੀ ਤਿਆਰੀ ਲਈ ਅੱਜ ਫਿਰੋਜ਼ਪੁਰ ਵਿੱਚ ਮੀਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸਸਫ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕ੍ਰਿਸ਼ਨਚੰਦ ਜਾਗੋਵਾਲੀਆ ਤੇ ਜਨਰਲ ਸਕੱਤਰ ਸੰਜੀਵ ਟੰਡਨ, ਬਲਵਿੰਦਰ ਸਿੰਘ ਭੁੱਟੋ ਨੇ ਕਿਹਾ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮਿਤੀ 22 ਮਾਰਚ ਨੂੰ ਵਿਸ਼ਾਲ ਰੈਲੀ ਕਰਨ ਉਪਰੰਤ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ। ਇਸ ਸਰਕਾਰ ਤੋਂ ਮੁਲਾਜ਼ਮਾਂ ਨੂੰ ਕਾਫੀ ਉਮੀਦਾਂ ਸਨ ਪਰ ਜਦੋਂ ਦੀ ਇਹ ਸਰਕਾਰ ਬਣੀ ਹੈ ਇਹ ਲਗਾਤਾਰ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ, ਜਿਸ ਨਾਲ ਮੁਲਾਜ਼ਮਾਂ ਵਿਚ ਕਾਫੀ ਰੋਸ ਹੈ।
ਇਸ ਮੌਕੇ ਪਵਿੱਤਰ ਸਿੰਘ, ਨੀਰਜ ਯਾਦਵ, ਸ਼ੇਰ ਸਿੰਘ, ਸੰਦੀਪ ਟੰਡਨ, ਇੰਦਰ ਸਿੰਘ, ਬਲਵੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਠੇਕੇ ਤੇ ਭਰਤੀ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਬਿੱਲ ਵਿਚ ਵੀ ਇਸ ਸਰਕਾਰ ਵਲੋਂ ਰੋੜੇ ਅਟਕਾਏ ਜਾ ਰਹੇ ਹਨ, 01/01/2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, 6ਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਜਲੱਦ ਜਾਰੀ ਕੀਤੀ ਜਾਵੇ, ਰਿਪੋਰਟ ਜਾਰੀ ਹੋਣ ਤੱਕ 15% ਅੰਤਿਰਮ ਰਿਲੀਫ ਦਿੱਤੀ ਜਾਵੇ, ਮਹਿਗਾਈ ਭੱਤੇ ਦੀਆਂ ਜਨਵਰੀ 2017, ਜੁਲਾਈ 2017 ਅਤੇ ਜਨਵਰੀ 2018 ਦੀਆਂ ਕਿਸ਼ਤਾਂ ਨਕਦ ਰੂਪ ਵਿੱਚ ਦਿੱਤੀਆਂ ਜਾਣ, ਸਿੱਖਿਆ ਵਿਭਾਗ ਵਿਚ ਲਾਗੂ ਕੀਤੀ ਜਾ ਰਹੀ ਨਵੀਂ ਤਬਾਦਲਾ ਨੀਤੀ ਰੱਦ ਕੀਤੀ ਜਾਵੇ, ਮਿਡ-ਡੇ-ਮੀਲ, ਆਸ਼ਾ ਤੇ ਅੱਗਣਵਾੜੀ ਵਰਕਰਾਂ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆਂਦਾ ਜਾਵੇ, ਲੰਬੇ ਸਮੇਂ ਤੋਂ ਕੰਮ ਕਰ ਰਹੇ ਠੇਕਾ ਅਧਾਰਿਤ ਮੁਲਾਜ਼ਮਾਂ ਦੀਆਂ ਤਨਖਾਹਾਂ ਘੱਟ ਕਰਨ ਦੀ ਕੋਸ਼ਿਸ਼ ਨੂੰ ਵਾਪਸ ਕਰਵਾਉਣਾ ਆਦਿ ਮੰਗਾਂ ਦੀ ਪੂਰਤੀ ਕਰਵਾਉਣ ਲਈ ਇਹ ਐਕਸ਼ਨ ਕੀਤਾ ਜਾ ਰਿਹਾ ਹੈ।
ਜੋਗਿੰਦਰ ਸਿੰਘ, ਅਮਰੀਕ ਸਿੰਘ, ਮੈਡਮ ਸਹਿਨਾਜ, ਚਰਨਜੀਤ ਕੌਰ, ਬਲਵਿੰਦਰ ਬਹਿਲ, ਕੁਲਵੰਤ ਸਿੰਘ, ਮਲਕੀਤ ਸਿੰਘ ਸਾਹਨ ਕੇ, ਸਵਿੰਦਰਪਾਲ ਕੋਰ,ਜਗਰੂਪ ਸਿੰਘ, ਹਰੀਕ੍ਰਿਸ਼ਨ, ਦਲਜੀਤ ਸਿੰਘ, ਆਦਿ ਨੇ ਸਰਕਾਰ ਦੀ ਨਿੰਦਾ ਕਰਦਿਆਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਕਰਨ ਦਾ ਐਲਾਨ ਕੀਤਾ ਤੇ ਸੂਬੇ ਵਿਚ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਸ ਐਕਸ਼ਨ ਵਿਚ ਭਾਗ ਹੋਣ ਦੀ ਅਪੀਲ ਕੀਤੀ।