← ਪਿਛੇ ਪਰਤੋ
ਪਟਿਆਲਾ, 21 ਫਰਵਰੀ 2018:
ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸ਼ੁਭ ਮੌਕੇ `ਤੇ ਬੀ.ਏ. ਆਨਰਜ਼ ਸਕੂਲ ਇਨ ਪੰਜਾਬੀ ਭਾਗ ਤੀਜਾ ਦੇ ਵਿਦਿਆਰਥੀਆਂ ਦਾ ਮਾਤ ਭਾਸ਼ਾ ਪੰਜਾਬੀ ਸੰਬੰਧੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਜਸਵਿੰਦਰ ਸਿੰਘ ਸੈਣੀ ਦੀ ਸੁਯੋਗ ਅਗਵਾਈ ਅਤੇ ਵਿਭਾਗ ਦੀ ਸਹਾਇਕ ਪ੍ਰੋਫੈਸਰ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਦੇ ਵਿਸ਼ੇਸ਼ ਸਹਿਯੋਗ ਸਦਕਾ ਕਾਮਯਾਬੀ ਨਾਲ ਸੰਪੰਨ ਹੋਏ ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਚਾਅ ਨਾਲ ਭਾਗ ਲਿਆ। ਮੁਕਾਬਲੇ ਤੋਂ ਪਹਿਲਾਂ ਡਾ. ‘ਪੰਜਾਬੀ` ਨੇ ਮਾਤ ਭਾਸ਼ਾ ਦੇ ਮਹੱਤਵ ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਇਸ ਗੌਰਵ ਦਾ ਅਹਿਸਾਸ ਕਰਾਇਆ ਕਿ ਉਹ ਸਾਹਿਤ ਦੇ ਵਿਦਿਆਰਥੀ ਹਨ ਅਤੇ ਸਾਹਿਤ ਇਕ ਵਿਅਕਤੀ ਨੂੰ ਇਨਸਾਨ ਬਣਨਾ ਸਿਖਾਉਂਦਾ ਹੈ। ਇਸ ਲਈ ਸਾਨੂੰ ਸੱਚੇ ਮਿੱਤਰ ਵਜੋਂ ਕਿਤਾਬਾਂ ਨੂੰ ਆਪਣਾ ਸਾਥੀ ਬਣਾਉਣਾ ਚਾਹੀਦਾ ਹੈ ਕਿਉਂਕਿ ਸਾਹਿਤ ਨਾਲ ਨਾਤਾ ਗੰਢ ਕੇ ਹੀ ਅਸੀਂ ਸਵੈ ਦਾ ਵਿਸ਼ਲੇਸ਼ਣ ਕਰਨਾ ਸਿੱਖ ਸਕਦੇ ਹਾਂ, ਕਦਰਾਂ-ਕੀਮਤਾਂ ਨਾਲ ਜੁੜੇ ਰਹਿ ਸਕਦੇ ਹਾਂ ਅਤੇ ਪੰਜਾਬੀ ਵਿਰਾਸਤ ਦੀ ਰਖਵਾਲੀ ਕਰ ਸਕਦੇ ਹਾਂ। ਇਸ ਪੰਜਾਬੀ ਕੁਇਜ਼ ਮੁਕਾਬਲੇ ਵਿਚ ਪਹਿਲਾ ਸਥਾਨ ਇਮਰਾਨ ਖਹਿਰਾ, ਦੂਜਾ ਅੱਕੀ ਕੌਰ ਅਤੇ ਤੀਜਾ=ਅਲਤਬਸ ਰਮਨਦੀਪ ਕੌਰ ਨੇ ਹਾਸਲ ਕੀਤਾ।ਕਾਜਲ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ। ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਸੈਣੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
Total Responses : 188