ਜਗਦੀਸ਼ ਥਿੰਦ
ਫਾਜ਼ਿਲਕਾ 21 ਫਰਵਰੀ 2018 :
ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਈਸ਼ਾ ਕਾਲੀਆ ਨੇ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਖਤਿਆਰਾ ਦੀ ਵਰਤੋਂ ਕਰਦੇ ਹੋਏ ਅੰਤਰਰਾਸ਼ਟਰੀ ਸਰਹੱਦ ਨੇੜੇ 1 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੀਆਂ ਡਰੇਨਾਂ, ਨਹਿਰਾਂ ਅਤੇ ਬੀ.ਐਸ.ਐਫ. ਤੇ ਮਿਲਟਰੀ ਏਰੀਏ ਵਿੱਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਆਉਣ-ਜਾਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਮਿਤੀ 18 ਅਪ੍ਰੈਲ 2018 ਤੱਕ ਲਾਗੂ ਰਹਿਣਗੇ।
> ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਹੁਕਮਾਂ ਵਿੱਚ ਕਿਹਾ ਕਿ ਫਾਜ਼ਿਲਕਾ ਵਿੱਚ ਪਾਕਿਸਤਾਨ ਦੇ ਨੇੜੇ ਲੱਗਦੇ ਅੰਤਰਰਾਸ਼ਟਰੀ ਸਰਹੱਦ ਐਨ.ਐਚ. ਲੁਧਿਆਣਾ ਵਾਇਆ ਫਿਰੋਜ਼ਪੁਰ ਤੋਂ ਲਾਧੂਕਾ ਤੇ ਫਾਜ਼ਿਲਕਾ ਤੋਂ ਅਬੋਹਰ ਰੋਡ, 1 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੀਆਂ ਡਰੇਨਾਂ, ਨਹਿਰਾਂ ਵਿੱਚ ਅਮਨ ਤੇ ਸ਼ਾਂਤੀ ਬਣਾਈ ਰੱਖਣ ਅਤੇ ਬੀ.ਐਸ.ਐਫ. ਤੇ ਮਿਲਟਰੀ ਏਰੀਏ ਵਿੱਚ ਸੁਰੱਖਿਆ ਦੇ ਮੰਤਵ ਨੂੰ ਲੈ ਕੇ ਨਿਰਧਾਰਤ ਸਮੇਂ ਦੌਰਾਨ ਪਾੰਬਦੀ ਲਗਾਈ ਹੈ।
> ਇਹ ਹੁਕਮ ਫੌਜ, ਬੀ.ਐਸ.ਐਫ., ਪੁਲਿਸ, ਠੇਕੇਦਾਰ ਤੇ ਮਜ਼ਦੂਰਾਂ ਜਿੰਨ੍ਹਾਂ ਨੂੰ ਅਧਿਕਾਰੀ ਵੱਲੋਂ ਪਰਮਿਟ ਜਾਰੀ ਹੋਇਆ ਹੈ ਉਨ੍ਹਾਂ 'ਤੇ ਲਾਗੂ ਨਹੀਂ ਹੋਣਗੇ।