ਐਸ.ਡੀ.ਐਮ.ਸ੍ਰੀ ਰਕੇਸ ਕੁਮਾਰ ਗਰਗ ਉਪ ਮੰਡਲ ਦਫਤਰ ਵਿਖੇ ਐਨ.ਐਸ.ਐਸ.ਵਲੱਟੀਅਰਾਂ ਨਾਲ ਸਵੱਛਤਾ ਮੁਹਿੰਮ ਦੋਰਾਨ।
ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ 2018 :
ਹੋਲੇ ਮੁਹੱਲੇ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ ਸੁਧਰਾ ਅਤੇ ਹਰਿਆ ਭਰਿਆ ਰੱਖਣ ਲਈ ਪ੍ਰਸ਼ਾਸ਼ਨ ਵਲੋਂ ਸੁਰੂ ਕੀਤੀ ਮੁਹਿੰਮ ਦੇ ਤਹਿਤ ਵੱਖ ਵੱਖ ਕਾਲਜਾਂ ਦੇ ਐਨ.ਐਸ.ਐਸ. ਵਲੱਟੀਅਰ, ਕੋਸ਼ਲਰ ਅਤੇ ਸਮਾਜ ਸੇਵੀ ਸੰਗਠਨ ਪ੍ਰਸਾਸ਼ਨ ਨੂੰ ਭਰਭੂਰ ਸਹਿਯੋਗ ਦੇ ਰਹੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਉਪ ਮੰਡਲ ਮੈਜਿਟਰੇਟ ਸ੍ਰੀ ਰਕੇਸ਼ ਕੁਮਾਰ ਗਰਗ ਨੇ ਅੱਜ ਇਸ ਮੁਹਿੰਮ ਦੇ ਤੀਜੇ ਅਤੇ ਆਖਰੀ ਦਿਨ ਵਲੱਟੀਅਰਾਂ ਨੂੰ ਰਵਾਨਾ ਕਰਨ ਮੋਕੇ ਕੀਤਾ। ਉਹਨਾ ਕਿਹਾ ਕਿ ਅਸੀਂ ਹੋਲੇ ਮੁਹੱਲੇ ਦੋਰਾਨ ਸਵੱਛਤਾ ਅਤੇ ਹਰਿਆਲੀ ਨੂੰ ਕਾਇਮ ਰੱਖਣ ਦਾ ਉਪਰਾਲਾ ਕੀਤਾ। ਜਿਸਦੇ ਲਈ ਤਿੰਨ ਰੋਜਾ ਇਹ ਕੈਂਪ ਲਗਾਇਆ ਗਿਆ। ਜਿਸਦੇ ਵਿਚ ਵੱਖ ਵੱਖ ਵਿਦਿਅਕ ਅਦਾਰਿਆ ਦੇ ਲਗਭਗ 400 ਵਿਦਿਆਰਥੀ ਸਾਮਿਲ ਹੋਏ ਜਿਹਨਾਂ ਨੇ ਸ਼ਹਿਰ ਦੇ ਨਾਲ ਨਾਲ ਆਲੇ ਦੁਆਲੇ ਦੇ ਖੇਤਰਾਂ ਪਾਰਕਿੰਗ ਸਥਾਨਾਂ ਦੀ ਵੀ ਸਫਾਈ ਕੀਤੀ। ਇਸ ਕੰਮ ਵਿਚ ਨਗਰ ਕੋਸ਼ਲ ਦੇ ਮੁਲਾਜਮਾਂ, ਕੋਸ਼ਲਰਾਂ ਅਤੇ ਸਮਾਜ ਸੇਵੀ ਸੰਗਠਨਾ ਨੇ ਵੀ ਸਹਿਯੋਗ ਦਿੱਤਾ। ਉਹਨਾ ਕਿਹਾ ਕਿ ਹੋਲੇ ਮੁਹੱਲੇ ਦੋਰਾਨ ਜਿਥੇ ਲੰਗਰ ਲਗਾਉਣ ਲਈ ਆਏ ਲੰਗਗ ਕਮੇਟੀ ਮੈਂਬਰਾਂ ਨੂੰ ਲੰਗਰ ਵਾਲੇ ਸਥਾਨਾਂ ਦੀ ਆਲੇ ਦੁਆਲੇ ਦੀ ਸਫਾਈ ਅਤੇ ਕੂੜੇਦਾਨ ਲਗਾਉਣ ਦੀ ਅਪੀਲ ਕੀਤੀ ਹੈ। ਉਥੇ ਸ਼ਹਿਰ ਦੇ ਦੁਕਾਨਦਾਰਾਂ ਨੁੂੰ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾਦਾਨ ਰੱਖਣ ਲਈ ਕਿਹਾ ਹੈ। ਸ੍ਰੀ ਗਰਗ ਨੇ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸਫਾਈ ਮੁਹਿੰਮ ਚੱਲ ਰਹੀ ਹੈ। ਨਗਰ ਕੋਸ਼ਲ ਵੱਲੋਂ ਸ਼ਹਿਰ ਵਿਚ ਪਾਣੀ ਦਾ ਛੜਕਾਉ ਕਰਾਉਣ ਅਤੇ ਫੋਗਿੰਗ ਕਰਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਐਨ.ਐਸ.ਐਸ. ਦੇ ਵਲੱਟੀਅਰਾਂ ਵਿਚ ਵੀ ਇਸ ਸਵੱਛਤਾ ਮੁਹਿੰਮ ਲਈ ਭਾਰੀ ਉਤਸ਼ਾਹ ਹੈ। ਉਨਾਂ ਵਲੱਟੀਅਰਾਂ ਅਤੇ ਕੈਂਪ ਵਿਚ ਸਹਿਯੋਗ ਦੇਣ ਵਾਲੇ ਕੋਸ਼ਲਰਾਂ ਅਤੇ ਪੰਤਵੱਤਿਆਂ ਦਾ ਧੰਨਵਾਦ ਕਰਦਿਆ ਉਹਨਾ ਨੂੰ ਅੱਗੇ ਤੋਂ ਵੀ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।