ਫਿਰੋਜ਼ਪੁਰ 16 ਫਰਵਰੀ 2018 : ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਮੁੱਖ ਦਫਤਰ ਨਵੀਂ ਦਿੱਲੀ ਦੇ ਆਦੇਸ਼ਾ ਅਨੁਸਾਰ ਸੱਤ ਰੋਜ਼ਾ ਲਾਈਫ ਸਕਿੱਲਜ਼ ਐਜੂਕੇਸ਼ਨ ਟ੍ਰੇਨਿੰਗ ਕੈਂਪ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਲਗਵਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਸਕੂਲਾਂ ਅਤੇ ਪਿੰਡਾਂ ਦੇ ਲੱਗਭਗ 50 ਬੱਚਿਆਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਸ੍ਰ. ਇੰਦਰਪਾਲ ਸਿੰਘ ਟਰੈਨਰ ਆਫ ਟਰੈਨਰ ਨੇ ਬਤੌਰ ਟ੍ਰੇਨਰ ਵਜੋਂ ਭੂਮਿਕਾ ਨਿਭਾਈ ਅਤੇ ਕੈਂਪ ਦਾ ਉਦਘਾਟਨ ਸ੍ਰ. ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਵੱਲੋਂ ਕੀਤਾ ਗਿਆ।
ਸ੍ਰ. ਸਰਬਜੀਤ ਸਿੰਘ ਬੇਦੀ ਨੇ ਇਸ ਮੌਕੇ ਲਾਈਫ ਸਕਿੱਲਜ਼, ਨੈਤਿਕ ਸਿੱਖਿਆ, ਏਡਜ਼, ਨਸ਼ੇ, ਸਿਹਤ ਦੀ ਸੰਭਾਲ ਅੋਡੋਲਸੈਂਸ, ਵਿੱਦਿਆ ਦੇ ਮਹੱਤਵ, ਸਹਾਇਕ ਕਿੱਤਿਆ, ਟ੍ਰੈਫਿਕ ਨਿਯਮਾਂ, ਨਹਿਰੂ ਯੁਵਾ ਕੇਂਦਰ ਦੀਆਂ ਗਤੀਵਿਧੀਆਂ ਆਦਿ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਦਿਮਾਗੀ ਖੇਡਾਂ, ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਕਵਿਤਾ, ਕੁਵਿਜ਼, ਵੱਖ-ਵੱਖ ਖੇਡਾਂ ਅਤੇ ਯੋਗਾ ਕਰਵਾਏ ਗਏ। ਕੈਂਪ ਦੌਰਾਨ ਫੀਲਡ ਵਿਜਿਟ ਕਰਵਾਈ ਗਈ ਅਤੇ ਹੁਸੈਨੀਵਾਲਾ ਬਾਰਡਰ, ਸਾਰਾਗੜ੍ਹੀ ਗੁਰਦੁਆਰਾ ਸਾਹਿਬ ਅਤੇ ਸ੍ਰੀ. ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਐਨ.ਜੀ.ਓ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣ-ਪਛਾਣ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਉਦੇਸ਼ ਬੱਚਆਂ ਨੂੰੰ ਸਰਵਪੱਖੀ ਵਿਕਾਸ ਨਾਲ ਜੋੜਨਾ ਅਤੇ ਵੱਖ-ਵੱਖ ਤਰ੍ਹਾਂ ਦੀ ਲਾਈਫ ਸਕਿੱਲਰ ਬਾਰੇ ਜਾਣਕਾਰੀ ਦੇਣਾ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ. ਰਾਜੇਸ਼ ਮੋਂਗਾ ਪ੍ਰਿੰਸੀਪਲ ਮਾਲਵਾ ਖਾਲਸਾ ਸਰਕਾਰੀ ਸੀਨੀ. ਸੈਕੰਡਰੀ ਸਕੂਲ ਫਿਰੋਜ਼ਪੁਰ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਬੱਚਿਆਂ ਨੂੰ ਵਿੱਦਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਉਪਰੋਕਤ ਵਿਸ਼ਿਆ ਤੇ ਵੱਖ-ਵੱਖ ਬੁਲਾਰਿਆਂ ਤੇ ਮਾਹਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਜ਼ਿਨ੍ਹਾਂ ਵਿੱਚਚ ਡਾ. ਰਮੇਸ਼ਵਰ ਸਿੰਘ ਕਟਾਰਾ, ਸ੍ਰ. ਕਸ਼ਮੀਰ ਸਿੰਘ, ਸ੍ਰ. ਵਿਨੋਦ ਗੁਪਤਾ, ਸ੍ਰ. ਸਰਬਜੀਤ ਸਿੰਘ ਭਾਵੜਾ, ਸ੍ਰ. ਲਖਵੀਰ ਸਿੰਘ, ਡਾ. ਗੁਰਨਾਮ ਸਿੰਘ, ਸ੍ਰ. ਇੰਦਰਜੀਤ ਸਿੰਘ, ਸ੍ਰੀਮਤੀ ਗੁਰਵੰਤ ਕੌਰ, ਸ੍ਰ. ਮਨਜੀਤ ਸਿੰਘ, ਸ੍ਰੀ. ਮਹਿਲ ਸਿੰਘ ਮੁੱਖ ਅਧਿਆਪਕ ਸ਼ਾਮਲ ਹੋਏ। ਕੈਂਪ ਦੌਰਾਨ ਕੁਮਾਰੀ ਵਿਸ਼ਾਖਾ ਅਤੇ ਕਿੱਕਰ ਸਿੰਘ ਬੈਸਟ ਕੈਂਪਰ ਘੋਸ਼ਿਤ ਕੀਤੇ ਗਏ ਅਤੇ ਸ੍ਰੀ. ਅਰਮਾਨ ਅਤੇ ਕੁਮਾਰੀ ਮੰਮਤਾ ਵਧੀਆ ਡਾਇਰੀ ਲਿਖਣ ਲਈ ਚੁਣੇ ਗਏ।
ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ੍ਰ. ਬਲਦੇਵ ਸਿੰਘ ਭੁੱਲਰ ਮੈਂਬਰ ਕੰਜਿਊਮਰ ਫੈਮ ਫਿਰੋਜ਼ਪੁਰ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਇਹੋ ਜਿਹੇ ਕੈਂਪਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਜਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਦਾ ਤਰੀਕਾ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਕੈਂਪਾਂ ਤੋਂ ਹੀ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਜ਼ਿੰਦਗੀ ਵਿੱਚ ਵਧੀਆ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ। ਜਿਸ ਕਾਰਨ ਦੇਸ਼ ਵਿੱਚ ਚੰਗੇ ਖਿਡਾਰੀ ਪੈਦਾ ਹੋ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਹੋ ਸਕੇ।
ਅੰਤ ਵਿੱਚ ਸ੍ਰ. ਕਸ਼ਮੀਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕੈਂਪਰਾਂ ਨੁੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ੍ਰ. ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੁਵਾ ਕੇਂਦਰ, ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਗੁਰਮੇਲ ਸਿੰਘ ਅਤੇ ਨੈਸ਼ਨਲ ਯੂਥ ਵਲੰਟੀਅਰ ਹਰਮਨ, ਮੰਨੂ, ਗਗਨਦੀਪ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਸਮੇਤ ਸਮੂਹ ਸਕੂਲਾ ਦਾ ਸਟਾਫ ਵੀ ਹਾਜ਼ਰ ਸੀ।