ਰੌਣੀ, 13 ਫਰਵਰੀ 2018 :
ਅਧਿਆਪਕ ਮੰਚ ਰੌਣੀ ਅਤੇ ਨਗਰ ਰੌਣੀ ਵੱਲੋਂ ਰੌਣੀ ਵਿਖੇ ਅੱਜ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਨਗਰ ਦੇ ਸਾਰੇ ਹੀ ਅਧਿਆਪਕਾਂ ਨੇ ਹਿੱਸਾ ਲਿਆ। ਸੀਨੀਅਰ ਅਧਿਆਪਕਾਂ ਵੱਲੋਂ ਸ਼ੁਰੂ ਕੀਤੀ ਪਰੰਪਰਾ ਅਨੁਸਾਰ ਨਗਰ ਦੇ 2 ਰਿਟਾਇਰ ਅਧਿਆਪਕਾਂ ਵੱਲੋਂ ਅਧਿਆਪਨ ਕਿੱਤੇ ਅਤੇ ਸਮਾਜ ਨੂੰ ਦਿੱਤੀਆਂ ਸੇਵਾਵਾਂ ਬਦਲੇ ਸੰਸਥਾ, ਨਗਰ ਵੱਲੋਂ ਉਨ੍ਹਾਂ ਦੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਅੱਜ ਦੇ ਸਮਾਗਮ ਵਿੱਚ ਸ.ਕੁਲਦੀਪ ਸਿੰਘ ਤੇ ਮੈਡਮ ਜਸਵੰਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਬੋਲਦਿਆਂ ਬੁਲਾਰਿਆਂ ਨੇ ਦੋਵਾਂ ਅਧਿਆਪਕਾਂ ਵੱਲੋਂ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਮਾਜ ਨੂੰ ਚੱਲ ਰਹੇ ਵਰਤਾਰੇ ਤੋ ਪੇਸ਼ ਆ ਰਹੀਆਂ ਸਮੱਸਿਆ ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਖ਼ਤਮ ਹੋ ਰਹੇ ਭਾਈਚਾਰੇ, ਪਦਾਰਥਵਾਦੀ ਸੋਚ ਤੋਂ ਸਮਾਜ ਨੂੰ ਬਚਾਉਣ ਲਈ ਸਕੂਲਾਂ ਵਿੱਚ ਕੈਂਪ, ਹੁਸ਼ਿਆਰ ਤੇ ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ, ਪਲਾਸਟਿਕ ਦੀ ਵਰਤੋਂ ਨਾ ਕਰਨ, ਪਾਣੀ ਦੀ ਸਹੀ ਵਰਤੋ ਤੇ ਸਾਂਭ ਸੰਭਾਲ, ਆਲ਼ੇ ਦੁਆਲੇ ਦੀ ਸਾਫ਼-ਸਫ਼ਾਈ ਤੇ ਪੇਪਰਾਂ ਦੇ ਦਿਨਾਂ ਦਿਨਾਂ ਵਿੱਚ ਧਾਰਮਿਕ ਅਸਥਾਨਾਂ ਤੋ ਲਾਊਡ ਸਪੀਕਰ ਦੀ ਵਰਤੋ ਨਾ ਕਰਨ ਤੇ ਸਮਾਜ ਦੀਆਂ ਹੋਰ ਸਮੱਸਿਆਵਾਂ ਲਈ ਆਪਣਾ ਯੋਗਦਾਨ ਵੱਧ ਤੋ ਵੱਧ ਪਾਉਣ ਲਈ ਵਿਚਾਰਾਂ ਕੀਤੀਆਂ।
ਇਸ ਮੌਕੇ ਸ.ਕੁਲਦੀਪ ਸਿੰਘ ਤੇ ਮੈਡਮ ਜਸਵੰਤ ਕੌਰ ਨੇ ਨਗਰ ਤੇ ਸੰਸਥਾ ਦਾ ਧੰਨਵਾਦ ਕੀਤਾ। ਅੱਜ ਦੇ ਸਮਾਗਮ ਨੂੰ ਸ.ਰਾਮ ਸਿੰਘ, ਬਲਜੀਤ ਸਿੰਘ, ਗੁਰਮਿੰਦਰ ਸਿੰਘ, ਸਤਵੀਰ ਸਿੰਘ ਰੌਣੀ, ਗੁਰਮੀਤ ਸਿੰਘ ਨੇ ਸੰਬੋਧਿਤ ਕੀਤਾ।ਇਸ ਸਮੇਂ ਤੇ ਸ. ਦਲੀਪ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ, ਆਤਮਾ ਸਿੰਘ, ਸੁਰਜੀਤ ਸਿੰਘ, ਚਮਕੌਰ ਸਿੰਘ, ਹਾਕਮ ਸਿੰਘ, ਬੇਅੰਤ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਪਾਲ ਸਿੰਘ, ਜਸਵੀਰ ਸਿੰਘ, ਰਮਨਦੀਪ ਸਿੰਘ, ਗੁਰਦੀਪ ਕੌਰ, ਜਸਕਰਨਜੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।