ਕੋਟ ਈਸੇ ਖਾਂ(ਮੋਗਾ) 21 ਜਨਵਰੀ 2018: ਭਾਰਤ ਸਰਕਾਰ ਵਲੋਂ ਸਵੱਛ ਭਾਰਤ ਨੂੰ ਲੋਕ ਲਹਿਰ ਬਣਾਉਣ ਅਤੇ ਸਵੱਛਤਾ ਪੱਖੋਂ ਸਾਰੇ ਸ਼ਹਿਰਾਂ ਦਾ 10 ਮਾਰਚ ਤਕ 'ਸਵੱਛਤਾ ਸਰਵੇਖਣ' ਬਾਰੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਸ੍ਰੀ ਦਵਿੰਦਰ ਸਿੰਘ ਤੂਰਕਾਰਜ ਸਾਧਕ ਅਫ਼ਸਰ ਕੋਟ ਈਸੇ ਖਾਂ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਨਗਰ ਪੰਚਾਇਤ ਕੋਟ ਈਸੇ ਖਾਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸਵੱਛਤਾ ਸਰਵੇਖਣ 2018 ਸਬੰਧੀ ਜਾਣਕਾਰੀ ਦੇਣ ਹਿੱਤ ਇੱਕ ਵਹੀਕਲ ਨੂੰ ਸਵੱਛਤਾ ਦੇ ਬੈਂਨਰਾਂ ਨਾਲ ਸਜਾ ਕੇ ਸ਼ਹਿਰ ਨਵਾਸੀਆਂ ਨੂੰ ਮੁਹੱਲਿਆਂ ਵਿੱਚਜਾ ਕੇ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਉਹ ਕਿ ਉਹ ਖੁੱਲ੍ਹੇ ਵਿਚ ਸੌਚ ਨਾ ਕਰਨ,ਸਵੱਛਤਾ ਸਰਵੇਖਣ 2018,ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰਨਾ ਅਤੇ ਗਿੱਲੇ ਕੂੜਾ ਵੇਸਟ ਤੋਂ ਖਾਦ ਤਿਆਰ ਕਰਨ ਤੋਂ ਇਲਾਵਾ 'ਸਫਾਈ ਸਬੰਧੀ ਸ਼ਿਕਾਇਤਾਂ ਐਪ' ਬਾਰੇ ਜਾਗਰੂਕਕੀਤਾ ਗਿਆ।ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸ਼ਹਿਰ ਨੂੰ ਚੰਗਾ ਰੈਂਕ ਦਿਵਾਉਣ ਲਈ ਆਪਣਾ ਸਹਿਯੋਗ ਦੇਣ।ਇਸ ਮੌਕੇ ਸ੍ਰੀ ਦਵਿੰਦਰ ਸਿੰਘ ਤੂਰ ਕਾਰਜ ਸਾਧਕ ਅਫ਼ਸਰ, ਹਰਪਾਲ ਸਿੰਘ ਬਰਾੜ ਕੋਆਰਡੀਨੇਟਰ,ਜੁਗਰਾਜ ਸਿੰਘ ਸੈਨਟਰੀ ਇੰਸਪੈਕਟਰ,ਰਛਪਾਲਸਿੰਘ ਕਲਰਕ, ਬਲਵਿੰਦਰ ਸਿੰਘ ਜੂਨੀਅਰ ਸਹਾਇਕ, ਕਰਮ ਸਿੰਘ ਕਲਰਕ, ਰਮੇਸ਼ ਕੁਮਾਰ ਲਾਡੀ ਕੰਪਿਊਟਰ ਅਪਰੇਟਰ,ਮੈਡਮ ਰਾਜਬੀਰ ਕੌਰ,ਵਰਿੰਦਰਪਾਲ ਸਿੰਘ ਮੋਟੀਵੇਟਰ ਹਾਜਰ ਸਨ।ਕਾਰਜਸਾਧਕ ਅਫ਼ਸਰ ਸ ਦਵਿੰਦਰ ਸਿੰਘ ਤੂਰ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਦੀ ਵਿਸੇਸ਼ ਟੀਮਵਲੋਂ ਨਰੀਖਣ ਕਰਨ ਲਈ ਆ ਰਹੀ ਹੈ,ਉਸਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਚੰਗਾ ਰੈਂਕ ਮਿਲ ਸਕੇ।