ਪਟਿਆਲਾ 20 ਜਨਵਰੀ 2018: ਬਿਜਲੀ ਮੁਲਾਜਮਾਂ ਨੇ ਥਰਮਲ ਪਲਾਟਾ ਨੂੰ ਬੰਦ ਕਰਨ ਵਿਰੁੱਧ ਅਤੇ ਮੰਨੀਆਂ ਮੰਗਾਂ ਲਾਗੁ ਕਰਾਵਉਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਰਿਹਾਇਸ ਦੇ ਸਾਹਮਣੇ ਵਿਸਾਲ ਧਰਨਾ ਦਿੱਤਾ ਜਿਸ ਵਿੰਚ ਸਮੱਚੇ ਪੰਜਾਬ ਵਿਚੋ ਹਜਾਰਾਂ ਬਿਜਲੀ ਮੁਲਾਜaਮਾਂ ਨੇ ਸਮੂਲੀਅਤ ਕੀਤੀ।ਧਰਨੇ ਵਿੱਚ ਸਾਮਲ ਪੰਜਾਬ ਦੇ ਬਿਜਲੀ ਮੁਲਾਜਮਾਂ ਦੀਆਂ ਮੁੱਖ ਧਿਰਾਂ ਜਿਹਨਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜa ਫੈਡਰੇਸaਨ ਏਟਕ,ਕੇਸaਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜa ਫੈਡਰੇਸaਨ(ਚਾਹਲ) ਆਈ.ਟੀ.ਆਈ ਇੰਪਲਾਈਜa ਐਸੋਸੀਏਸਨ ਅਤੇ ਇੰਪਲਾਈਜa ਫੈਡਰੇਸaਨ ਪਾਵਰਕਾਮ ਤੇ ਟਰਾਸਕੋ ਨੇ aਭਾਗ ਲਿਆ। ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ ਤੇ ਜਨਰਲ ਸਕੰਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਥਰਮਲ ਬੰਦ ਕਰਨ ਵਾਲੀ ਕਮੇਟੀ ਦੇ ਮੈਬਰ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ ਖਰੜ ਵਿਖੇ ਇਕ ਫਰਬਰੀ ਨੂੰ ਬਿਜਲੀ ਕਾਮੇ ਮੁਜਾਹਰਾਂ ਕਰਨਗੇ।ਉਹਨਾ ਦੱਸਿਆਂ ਕਿ ਧਰਨੇ ਦੀ ਤਿਆਰੀ ਲਈ 24 ਜਨਵਰੀ ਨੂੰ ਦੱਖਣ ਂੋਨ ਦੇ ਕਾਮੇ ਪ੍ਰਤੀਨਿਧ ਪਟਿਆਲਾ ਵਿਖੇ ਪ੍ਰਤੀਨਿਧ ਮੀaਟਿੰਗ ਕਰਨਗੇ। ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਅਤੇ ਥਰਮਲਾਂ ਨੂੰ ਬੰਦ ਕਰਨ ਦੇ ਮੁੱਦੇ ਤੇ ਮਾਰਚ ਮਹੀਨੇ ਵਿਧਾਨ ਸਭਾ ਦੇ ਸੈਸਨ ਦੋਰਾਨ ਚੰਡੀਗੜ ਵਿਖੇ ਵਿਸਾਲ ਵਿਖਾਵਾ ਕੀਤਾ ਜਾਵੇਗਾ ਜਿਸ ਵਿੰਚ ਸਮੱਚੇ ਪੰਜਾਬ ਵਿਚੋ ਵੀਹ ਹਜਾਰ ਬਿਜਲੀ ਕਾਮੇ ਭਾਗ ਲੈਣਗੇ।ਜਥੇਬੰਦੀਆਂ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੇ ਪੈਟਰਨ ਤੇ 1.12.11 ਤੋ ਪੈ ਬੈਡ ਦੇਣ ਅਤੇ 23 ਸਾਲਾ ਪ੍ਰਮੋਸaਨ ਸਕੇਲ ਸਮੁੱਚੇ ਕਰਮਚਾਰੀਆਂ ਨੂੰ ਬਿਨਾ ਕਿਸੇ ਸਰਤ ਦੇਣ ਦਾ ਫੈਸਲਾਂ ਤਰੁੰਤ ਲਾਗੂ ਕੀਤਾ ਜਾਵੇ। ਧਰਨੇ aਨੂੰ ਹੋਰਨਾ ਤੋ ਇਲਾਵਾ ਜਥੇਬੰਦੀਆਂ ਦੇ ਸੁਬਾਈ ਆਗੂਆ ਮਨਜੀਤ ਸਿੰਘ ਚਾਹਲ ,ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾ,ਨਰਿੰਦਰ ਸਿੰਘ ਸੈਣੀ,ਆਰ.ਕੇ.ਤਿਵਾੜੀ,ਅਮਰਜੀਤ ਸਿੰਘ,ਪੁਰਨ ਸਿੰਘ ਖਾਈ, ਹਰਬੰਸ ਸਿੰਘ ਦੀਦਾਰਗੜ,ਗੁਰਪ੍ਰੀਤ ਸਿੰਘ ਗੰਡੀਵਿੱਡ,ਨਰਿੰਦਰ ਬੱਲ,ਦਵਿੰਦਰ ਸਿੰਘ ਪਸੋਰ,ਕਮਲ ਪਟਿਆਲਾ,ਰਣਜੀਤ ਸਿੰੰੰਘ ਬੇਜੋਕੀ,ਸੁਰਿੰਦਰ ਪਾਲ ਲਹੋਰੀਆਂ ਨੇ ਸੰਬੋਧਨ ਕੀਤਾ।