ਫਿਰੋਜ਼ਪੁਰ 19 ਜਨਵਰੀ 2018 (ਗੁਰਿੰਦਰ ਸਿੰਘ):
ਬਸੰਤ ਦੇ ਦਿਹਾੜੇ ਮੌਕੇ ਫ਼ਿਰੋਜ਼ਪੁਰ ਵਿੱਚ ਹੁੰਦੀ ਪਤੰਗਬਾਜ਼ੀ ਦੇ ਚੱਲਦਿਆਂ ਅੱਜ ਕਲ ਬਾਜ਼ਾਰ ਵਿੱਚ ਭਾਰੀ ਪਈ ਚਾਇਨਾ ਡੋਰ ਤੋਂ ਨਵੀਂ ਪੀੜ•ੀ ਨੂੰ ਪ੍ਰਹੇਜ਼ ਕਰਨ ਅਤੇ ਦੇਸੀ ਤਰੀਕੇ ਨਾਲ ਬਣਾਈ ਹੱਥ ਦੀ ਬਣੀ ਡੋਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ ਹਿੱਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਦੇ ਵਿਹੜੇ ਵਿਚ ਚਾਈਨੀਜ਼ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਸਵੇਰ ਦੀ ਸਭਾ ਵਿਚ ਪਿੰ੍ਰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਪੰਜਾਬੀ ਲੈਕਚਰਾਰ ਸੁਖਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੇ ਵੱਲੋਂ ਸਾਡੇ ਪੈਸੇ ਨੂੰ ਵਿਦੇਸ਼ੀ ਸਮਾਨ ਖਰੀਦ ਕੇ ਤਿਉਹਾਰ ਮਨਾਉਣ ਦੀ ਪ੍ਰਥਾ ਨੂੰ ਛੱਡਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਾਡੇ ਭਾਰਤ ਰਾਜ ਦਾ ਪੈਸਾ ਦੂਜੇ ਦੇਸ਼ਾਂ ਕੋਲ ਜਾਵੇਗਾ। ਇਸ ਦਾ ਪ੍ਰਭਾਵ ਸਾਡੀ ਅਰਥ ਵਿਵਸਥਾ 'ਤੇ ਪਵੇਗਾ ਜਿਸ ਕਾਰਨ ਸਾਡਾ ਨੌਜ਼ਵਾਨ ਬੇਰੁਜ਼ਗਾਰ ਹੋਵੇਗਾ। ਇਸ ਲਈ ਸਾਨੂੰ ਸਵੈ ਰੋਜ਼ਗਾਰ ਦੇ ਤੌਰ 'ਤੇ ਇਹ ਧੰਦਾ ਅਪਨਾਉਣਾ ਚਾਹੀਦਾ ਹੈ ਜਿਸ ਨੂੰ ਪੜ•ਾਈ ਦੇ ਨਾਲ ਨਾਲ ਵਾਧੂ ਸਮੇਂ ਵਿਚ ਲਗਾ ਕੇ ਆਪਣਾ ਤਿਉਹਾਰ ਵੱਧ ਖੁਸ਼ੀਆਂ ਨਾਲ ਸਾਡੇ ਦੁਆਰਾ ਤਿਆਰ ਕੀਤਾ ਸਮਾਨ ਨਾਲ ਮਨਾ ਸਕਦੇ ਹਨ। ਇਸ ਦਾ ਉਦੇਸ਼ ਸਾਡਾ ਪੈਸਾ ਸਾਡੀ ਹੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਕੰਮ ਆਵੇਗਾ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਵਿਖੇ ਵਿਦਿਆਰਥੀਆਂ ਨੂੰ ਬ੍ਰਿਜ਼ ਭੂਸ਼ਨ ਸ਼ਰਮਾ ਹਿੰਦੀ ਅਧਿਆਪਕ ਵੱਲੋਂ ਡੋਰ ਸੂਤਣ ਸਬੰਧੀ ਵਿਧੀ ਬਾਰੇ ਦੱਸਦਿਆਂ ਕਿਹਾ ਕਿ ਡੋਰ ਸੂਤਣ ਤੋਂ ਪਹਿਲਾ ਅਸੀਂ ਇਹ ਸੋਚਣਾ ਹੈ ਕਿ ਅਸੀਂ ਡੋਰ ਮੋਟੀ ਜਾਂ ਬਾਰੀਕ ਚਾਹੀਦੀ ਹੈ। ਮੋਟੀ ਡੋਰ ਲਈ 10 ਨੰਬਰ ਦਾ ਧਾਗਾ ਅਤੇ ਬਾਰੀਕ ਡੋਰ ਲਈ 30 ਨੰਬਰ ਦਾ ਧਾਗਾ ਵਰਤ ਸਕਦੇ ਹਾਂ। ਇਸ ਦੇ ਨਾਲ ਸਰੇਸ਼ ਜੋ ਕਿ ਕਲੀ ਵਿਚ ਉਪਯੋਗ ਕੀਤਾ ਜਾਂਦਾ ਹੈ, ਪੀਸਿਆਂ ਹੋਇਆ ਕੱਚ, ਅਰਾਰੋਟ ਅਤੇ ਮਨਪਸੰਦ ਰੰਗ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾ ਡੋਰ ਦੀ ਮਿਣਤੀ ਦੇ ਅਨੁਸਾਰ ਪਾਣੀ ਪਾ ਕੇ ਉਸ ਨੂੰ ਗਰਮ ਕਰੋ ਜਦੋਂ ਪਾਣੀ ਉਬਲਣ ਲੱਗੇ ਤਾਂ ਉਸ ਵਿਚ ਸਰੇਸ਼ ਪਾ ਦਿਉ, ਜਦੋਂ ਸਰੇਸ਼ ਪਾਣੀ ਵਿਚ ਪੂਰੀ ਤਰ•ਾਂ ਰਲ ਜਾਵੇ ਤਾਂ ਉਸ ਵਿਚ ਥੋੜਾ ਜਿਹਾ ਅਰਾਰੋਟ ਪਾ ਦਿਉ ਤਾਂ ਕਿ ਘੋਲ ਗਾੜਾ ਹੋਣ ਲੱਗ ਪਵੇ, ਹੁਣ ਉਸ ਵਿਚ ਕੱਚ ਦੀ ਮਾਤਰਾ ਡੋਰ ਅਨੁਸਾਰ ਪਾ ਦਿਓ, ਫਿਰ ਉਸ ਵਿਚ ਮਨਪਸੰਦ ਰੰਗ ਮਿਲਾ ਦਿਉ। ਇਸ ਤਰ•ਾਂ ਜਦੋਂ ਘੋਲ ਗਾੜ•ਾ ਹੋ ਜਾਵੇ ਤਾਂ ਤੁਹਾਡਾ ਡੋਰ ਸੂਤਣ ਲਈ ਘੋਲ ਤਿਆਰ ਹੈ। ਹੁਣ ਦੋ ਇਕ ਫੁੱਟ ਦੇ ਕਰੀਬ ਕਿਲੀਆਂ ਕਿਸੇ ਕੰਧ 'ਤੇ ਗੱਢ ਲਓ ਅਤੇ ਹੱਥ ਉਤੇ ਸੂਤੀ ਕੱਪੜੇ ਦੀ ਪੱਟੀ ਲਪੇਟ ਲਓ ਅਤੇ ਆਪਣੇ ਡੋਰ ਦਾ ਗੱਟੂ ਘੋਲ ਵਿਚ ਸੁੱਟ ਲਓ ਅਤੇ ਇਕ ਕਿੱਲੀ ਨਾਲ ਗੰਢ ਬੰਨ ਕੇ ਦੂਜੀ ਕਿੱਲੀ ਤੱਕ ਉਸ ਨੂੰ ਘੋਲ ਵਿਚੋਂ ਲੰਘਾਉਂਦੇ ਹੋਏ ਕਿੱਲੀਆਂ 'ਤੇ ਲਪੇਟ ਲਓ। ਫਿਰ ਉਸ ਨੂੰ ਥੋੜ•ੀ ਦੇਰ ਸੁੱਕਣ ਦਿਓ। ਸੁੱਕਣ ਤੋਂ ਬਾਅਦ ਉਸ ਨੂੰ ਕਿਸੇ ਚਰਖੜੀ ਜਾਂ ਪਿੰਨਾ ਬਣਾ ਲਓ। ਹੁਣ ਤੁਹਾਡੀ ਡੋਰ ਪ੍ਰਯੋਗ ਕਰਨ ਲਈ ਤਿਆਰ ਹੈ। ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਰੁਪਿੰਦਰ ਕਪੂਰ ਮੈਥ ਮਾਸਟਰ, ਬ੍ਰਿਜਭੂਸ਼ਨ ਸ਼ਰਮਾ ਹਿੰਦੀ ਮਾਸਟਰ ਅਤੇ ਅਜੇ ਕੁਮਾਰ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।