ਫ਼ਤਹਿਗੜ੍ਹ ਸਾਹਿਬ, 19 ਜਨਵਰੀ 2018 : ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰੀਆਂ ਵਿਰੁੱਧ ਵਿੱਢੀ ਗਈ ਮੁਹਿੰਮ ਜ਼ਿਲ੍ਹੇ ਦੇ ਲੋਕਾਂ ਦੇ ਉਸਾਰੂ ਸਹਿਯੋਗ ਸਦਕਾ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਪੁਲਿਸ ਵੱਲੋਂ ਨਸ਼ੇ ਦੇ ਕਈ ਵਪਾਰੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਵਪਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਰਹਿੰਦ ਤੇ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ 30 ਗ੍ਰਾਮ ਹੈਰੋਇਨ, 33 ਟੀਕੇ BUPRENORPHINE Áਤੇ 33 ਸ਼ੀਸ਼ੀਆਂ AVIL Ãਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਸਹਾਇਕ ਥਾਣੇਦਾਰ ਗੁਰਮੀਤ ਕੁਮਾਰ ਨੂੰ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਕਥਿਤ ਦੋਸ਼ੀ ਜੋਬਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਗਿੱਲਾਂ ਲੁਧਿਆਣਾ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਆਪਣੀ ਸਫੇਦ ਰੰਗ ਦੀ ਆਈ ਟਵੰਟੀ ਕਾਰ ਨੰ: ਪੀ.ਬੀ. 10 X H016 ਵਿੱਚ ਲੁਧਿਆਣਾ ਤੋਂ ਮੇਨ ਜੀ.ਟੀ. ਰੋਡ ਰਾਹੀਂ ਸਰਹਿੰਦ ਤੇ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਖ਼ਬਰ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਸੀ.ਆਈ.ਏ. ਸਰਹਿੰਦ ਦੀ ਟੀਮ ਨੇ ਨਾਕਾਬੰਦੀ ਕੀਤੀ ਤਾਂ ਉਕਤ ਕਥਿਤ ਦੋਸ਼ੀ ਜੋਬਨਦੀਪ ਸਿੰਘ ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਰੁੱਧ ਥਾਣਾ ਸਰਹਿੰਦ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਅਧੀਨ ਮੁਕੱਦਮਾ ਨੰ: 12 ਮਿਤੀ 18-1-18 ਨੂੰ ਦਰਜ਼ ਕੀਤਾ ਗਿਆ ਹੈ।
ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਦੇ ਸਹਾਇਕ ਥਾਣੇਦਾਰ ਕੌਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਰਾਤ 8:00 ਵਜੇ ਸਰਵਿਸ ਰੋਡ ਮੇਨ ਜੀ.ਟੀ. ਰੋਡ ਸਾਹਮਣੇ ਮੈਕਡੋਨਲ ਪਿੰਡ ਪਤਾਰਸੀ ਕਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਥਿਤ ਦੋਸ਼ੀ ਜੋਹਾਨਾ ਉਰਫ ਵਿੱਕੀ ਪੁੱਤਰ ਜੋਨਸਹਨ ਵਾਸੀ ਮਕਾਨ ਨੰ: 262 ਭਾਗ 3 ਪਿੰਡ ਰਾਮ ਨਗਰ ਚੋਮੋ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਜੋ ਕਿ ਇਸ ਸਮੇਂ ਜਲੰਧਰ ਦੇ ਸੱਗਰਾ ਮੁਹੱਲਾ ਘੰਟਾ ਘਰ ਆਦਮਪੁਰ ਏਅਰ ਫੋਰਸ ਸਟੇਸ਼ਨ ਕੋਲ ਕਿਰਾਏ 'ਤੇ ਰਹਿੰਦਾ ਹੈ, ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 33 ਸੀਸ਼ੀਆਂ ਏਵਲ ਅਤੇ 33 ਨਸ਼ੀਲੇ ਟੀਕੇ BUPRENORPHINE çੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਰੁੱਧ ਥਾਣਾ ਬਡਾਲੀ ਆਲਾ ਸਿੰਘ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22/61/85 ਅਧੀਨ ਮੁਕੱਦਮਾ ਨੰ: 5 ਮਿਤੀ 18-1-18 ਨੂੰ ਦਰਜ਼ ਕੀਤਾ ਗਿਆ ਹੈ।