ਫਿਰੋਜ਼ਪੁਰ 13 ਦਸੰਬਰ 2017 (ਗੁਰਿੰਦਰ ਸਿੰਘ) ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਰਜਿੰਦਰ ਸਿੰਘ ਦੇ ਸਤਿਕਾਰਯੋਗ ਪਿਤਾ ਸ਼੍ਰੀ ਧੰਨਾ ਰਾਮ ਜੋ ਬੀਤੇ ਦਿਨੀਂ ਅਕਾਲ ਚਲਾਨਾ ਕਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਸਥਾਨਕ ਖ਼ਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਵਿਖੇ ਹੋਈ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ, ਰਾਕੇਸ਼ ਚੌਧਰੀ, ਸੋਮ ਪ੍ਰਕਾਸ਼ ਐਮ.ਐਲ.ਏ., ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਅਨੁਮੀਤ ਸਿੰਘ ਹੀਰਾ ਸੋਢੀ, ਸਾਬਕਾ ਮੰਤਰੀ ਹੰਸਰਾਜ ਜੋਸਨ, ਹਰਿੰਦਰ ਸਿੰਘ ਖੋਸਾ, ਜਸਮੇਲ ਸਿੰਘ ਲਾਡੀ ਗਹਿਰੀ, ਹਰਜਿੰਦਰ ਸਿੰਘ ਬਿੱਟੂ ਸਾਂਘਾ, ਜਾਵੇਦ ਅਖਤਰ, ਐਸ.ਐਸ.ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ, ਐਸ.ਐਸ.ਪੀ ਮੋਗਾ ਰਾਜਜੀਤ ਸਿੰਘ, ਐਸ.ਐਸ.ਪੀ ਫ਼ਰੀਦਕੋਟ ਡਾ: ਨਾਨਕ ਸਿੰਘ, ਅਜਮੇਰ ਸਿੰਘ ਬਾਠ ਐਸ.ਪੀ (ਡੀ), ਅਮਰਜੀਤ ਸਿੰਘ ਐਸ.ਪੀ.(ਐਚ), ਐਸ.ਡੀ.ਐਮ ਫਿਰੋਜ਼ਪੁਰ ਹਰਜੀਤ ਸਿੰਘ ਸੰਧੂ, ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ, ਮਲਕੀਤ ਸਿੰਘ ਡੀ.ਈ.ਓ ਸਕੈਡਰੀ, ਪ੍ਰਦੀਪ ਸ਼ਰਮਾ ਡੀ.ਈ.ਓ. ਐਲੀਮੈਂਟਰੀ, ਪ੍ਰਗਟ ਸਿੰਘ ਬਰਾੜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈ.), ਸੁਖਵਿੰਦਰ ਸਿੰਘ ਡਿਪਟੀ ਡੀ.ਈ.ਓ. (ਐਲੀ.), ਅਨਿਰੁੱਧ ਗੁਪਤਾ ਸੀ.ਐਮ.ਡੀ ਡੀ.ਸੀ. ਮਾਡਲ ਸਕੂਲ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਸਵੈ-ਸੇਵੀ ਸੰਸਥਾਵਾਂ ਆਦਿ ਨੇ ਡੀ.ਆਈ.ਜੀ ਰਾਜਿੰਦਰ ਸਿੰਘ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤ ਵਿੱਚ ਡੀ.ਆਈ.ਜੀ ਰਾਜਿੰਦਰ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।