← ਪਿਛੇ ਪਰਤੋ
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵਿਸ਼ਵ ਭੋਂ ਸਿਹਤ ਦਿਵਸ ਮੌਕੇ ਪਿੰਡ ਪੂਰਨ ਪੱਟੀ ਵਿਖੇ ਕਿਸਾਨਾਂ ਨੂੰ ਮਿੱਟੀ ਪਰਖ ਦੀਆਂ ਰਿਪੋਰਟਾਂ ਦਿੰਦੇ ਹੋਏ।
ਜਗਦੀਸ਼ ਥਿੰਦ ਫਾਜ਼ਿਲਕਾ 9 ਦਸੰਬਰ 2017 : ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਬੇਅੰਤ ਸਿੰਘ ਦੀ ਅਗਵਾਈ ਹੇਠ ਪਿੰਡ ਪੱਟੀ ਪੂਰਨ ਵਿਖੇ ਵਿਸ਼ਵ ਭੋੋਂ ਸਿਹਤ ਦਿਵਸ ਮਨਾਇਆ ਗਿਆ।ਇਸ ਦੌਰਾਨ ਭੂਮੀ ਦੀ ਉਪਜਾਊ ਸ਼ਕਤੀ ਦੀ ਮਹੱਤਤਾ ਬਾਰੇ ਵਿਚਾਰਚਕਿਸਾਨ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਕਰਨ ਪਰਹੇਜ਼ : ਖੇਤੀਬਾੜੀ ਵਿਕਾਸ ਅਫ਼ਸਰਰਚਾ ਕੀਤੀ ਗਈ। > ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਮਤੀ ਮਮਤਾ ਨੇ ਮਿੱਟੀ ਪਾਣੀ ਪਰਖ ਦੀ ਮਹਤੱਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਮਿੱਟੀ ਦੀ ਸਿਹਤ ਸੰਭਾਲ ਬਾਰੇ ਵੱਧ ਤੋਂ ਵੱਧ ਜਾਣੂ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਮੇਂ 'ਤੇ ਮਿੱਟੀ ਦੀ ਪਰਖ ਕਰਾਉਂਦੇ ਰਹਿਣਾ ਚਾਹੀਦਾ ਹੈੇ ਅਤੇ ਬੇਲੋੋੜੀਆਂ ਖਾਦਾਂ ਦੀ ਵਰਤੋੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। > ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਮੀਤ ਸਿੰਘ ਚੀਮਾ ਨ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਲਘੂ ਤੱਤਾਂ ਦੀ ਘਾਟ ਅਤੇ ਨਦੀਨਾਂ ਦੀ ਰੋੋਕਥਾਮ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ।ਵਿਸ਼ਵ ਭੋਂ ਸਿਹਤ ਦਿਵਸ ਮੌਕੇ ਜ਼ਿਮੀਦਾਰਾਂ ਨੂੰ ਮਿੱਟੀ ਪਰਖ ਦੀਆਂ ਰਿਪੋੋਰਟਾਂ ਵੀ ਵੰਡੀਆਂ ਗਈਆਂ ਅਤੇ ਰਿਪੋੋਰਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। > ਇਸ ਮੌਕੇ ਸੀਨੀਅਰ ਲਬਾਰਟਰੀ ਸਹਾਇਕ ਸ਼੍ਰੀ ਗੁਰਬਖਸ਼ ਲਾਲ, ਪਿੰਡ ਦੇ ਸਰਪੰਚ ਸ. ਲਖਬੀਰ ਸਿੰਘ ਢਿੱਲੋੋਂ ਅਤੇ ਅਗਾਂਵਧੂ ਕਿਸਾਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
Total Responses : 265