ਫਤਿਹਗੜ੍ਹ ਸਾਹਿਬ, 09 ਦਸੰਬਰ 2017 : ਸੂਬੇ ਦੀ ਕਾਂਗਰਸ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਗਰ ਨਿਗਮਾਂ ਤੇ ਨਗਰ ਕੋਂਸਲ ਚੋਣਾਂ ਵਿੱਚ ਬਿਨਾ ਕਾਰਨ ਦੱਸੇ ਗੱਠਜੋੜ ਦੇ ਉਮੀਦਵਾਰਾਂ ਦੇ ਕਾਗਜ ਰੱਦ ਕਰਨ ਤੇ ਝੂਠੇ ਕੇਸ ਦਰਜ ਕਰਨ ਤੇ ਅੱਜ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਤੇ ਜਿਲ੍ਹਾ ਫਤਹਿਗੜ੍ਹ ਸਾਹਿਬ ਤੇ ਜਿਲ੍ਹਾ ਪਟਿਆਲਾ ਦੀ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਵੱਲੋਂ ਨੈਸ਼ਨਲ ਹਾਈਵੇ ਨੂੰ ਮੁੱਕੰਮਲ ਜਾਮ ਕਰਕੇ ਵਿਸ਼ਾਲ ਧਰਨਾ ਦਿੱਤਾ ਗਿਆ ਜੋ ਕਿ ਖਬਰ ਲਿਖੇ ਜਾਣ ਤੱਕ ਨਿਰੰਤਰ ਜਾਰੀ ਸੀ। ਇਸ ਧਰਨੇ ਨੂੰ ਲੋਕ ਸਭਾ ਮੈਂਬਰ ਪ੍ਰੋ: ਪ੍ਰੈਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਤੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜੱਥ ਸਵਰਨ ਸਿੰਘ ਚਨਾਰਥਲ, ਹਲਕਾ ਸਰਹਿੰਦ ਦੇ ਇੰਚਾਰਜ ਦੀਦਾਰ ਸਿੰਘ ਭੱਟੀ, ਹਲਕਾ ਬੱਸੀ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁੱਖਮੈਲ ਪੁਰ, ਇਸਤਰੀ ਅਕਾਲੀ ਦਲ ਦੀ ਸੀਨੀ ਆਗੂ ਬੀਬੀ ਮਨਪ੍ਰੀਤ ਕੌਰ ਹੁੰਦਲ, ਸੀਨੀ ਆਗੂ ਰਣਧੀਰ ਸਿੰਘ ਰੱਖੜਾ, ਐਸ ਓ ਆਈ ਦੇ ਜੋਨਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਮੱਖਣ ਸਿੰਘ ਲਾਲਕਾ, ਹਰਪਾਲ ਸਿੰਘ ਜੁਨੇਜਾ ਨੇ ਵੀ ਸੰਬੋਧਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਕਾਂਗਰਸ ਸਰਕਾਰ ਵੱਲੋਂ ਲੋਕਤੰਤਰ ਦੇ ਕੀਤੇ ਘਾਣ ਦੀ ਜਿੱਥੇ ਸੱਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਉੱਥੇ ਉਹਨਾਂ ਕਾਂਗਰਸ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਨਗਰ ਕੋਂਸਲ ਵਿੱਚ ਅਕਾਲੀ ਭਾਜਪਾ ਦੇ ਉਮੀਦਵਾਰਾਂ ਨੂੰ ਬਿਨਾ ਕਾਰਨ ਦੱਸੇ ਉਹਨਾਂ ਦੇ ਕਾਗਜ ਰੱਦ ਕਰ ਦਿੱਤੇ ਗਏ। ਵੱਖ ਵੱਖ ਬੁਲਾਰਿਆਂ ਨੇ ਅਮਲੋਹ ਨਗਰ ਕੋਂਸਲ ਦੀ ਹੋ ਰਹੀ ਚੋਣ ਵਿੱਚ ਕੀਤੀ ਜਾ ਰਹੀ ਗੁੰਡਾਗਰਦੀ ਦਾ ਜਿੱਥੇ ਸਖਤ ਨੋਟਿਸ ਲਿਆ ਉੱਥੇ ਹਲਕੇ ਦੇ ਮੁੱਖੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਭਰਪੂਰ ਸ਼ਲਾਘਾ ਵੀ ਕੀਤੀ। ਜਿਸ ਵੱਲੋਂ ਕਾਂਗਰਸ ਪਾਰਟੀ ਅਤੇ ਉਥੋਂ ਦੇ ਵਿਧਾਇਕ ਨੂੰ ਇੱਟ ਦਾ ਜੁਆਬ ਪੱਥਰ ਨਾਲ ਦਿੱੱਤਾ ਜਾ ਰਿਹਾ ਹੈ। ਉਹਨਾਂ ਅਮਲੋਹ ਐੈਸ ਡੀ ਐਮ ਤੇ ਤਹਿਸੀਲਦਾਰ ਵੱਲੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੇ ਧੱਕੇ ਨਾਲ ਕਾਗਜ ਰੱਦ ਕਰਨ ਤੇ ਐਸ ਡੀ ਐਮ ਤੇ ਤਹਿਸੀਲਦਾਰ ਨੂੰ ਚੋਣ ਕਮਿਸ਼ਨ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਦੋਂ ਤੱਕ ਅਕਾਲੀ ਭਾਜਪਾ ਆਗੂਆਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਇਹ ਧਰਨੇ ਨਿਰੰਤਰ ਜਾਰੀ ਰਹਿਣਗੇ। ਇਸ ਮੋਕੇ ਤੇ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਮਿਤ ਸਿੰਘ ਰਾਠੀ, ਵਿਸ਼ਨੂ ਸ਼ਰਮਾ, ਸਤਵਿੰਦਰ ਸਿੰਘ ਟੋਹੜਾ, ਜਿਲ੍ਹਾ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਗਿੱਲ, ਜੱਥੇਦਾਰ ਕੁਲਦੀਪ ਸਿੰਘ ਮੁੱਢੜੀਆਂ, ਗੁਰਸ਼ਰਨ ਸਿੰਘ ਬਾਜਵਾ, ਵਰਿੰਦਰ ਸਿੰਘ ਢਿਲੋਂ, ਕੁਲਦੀਪ ਸਿੰਘ ਮਛਰਾਈ, ਕਰਨੈਲ ਸਿੰਘ ਕੈਲੀ, ਗੁਰਸੇਵਕ ਸਿੰਘ ਕੋਟਲੀ, ਸੰਤੋਖ ਸਿੰਘ ਖਨਿਆਣ, ਮੁਸਲਿਮ ਵਿੰਗ ਦੇ ਕੇਵਲ ਖਾਂ, ਸ਼ਰਧਾ ਸਿੰਘ ਛੰਨਾ, ਗੁਰਪ੍ਰੀਤ ਸਿੰਘ ਚਹਿਲਾਂ, ਜਗਦੀਸ਼ ਸਿੰਘ ਰਾਣਾ, ਰਣਜੀਤ ਸਿੰਘ ਕੋਟਲੀ, ਗੁਰਮੁੱਖ ਸਿੰਘ ਚਨਾਰਥਲ, ਗੁਰਸੇਵਕ ਸਿੰਘ ਹਰਪਾਲਪੁਰ, ਕਬੀਰਦਾਸ ਨਾਭਾ, ਰਾਜੂ ਰਾਜਪੁਰਾ, ਯੂਥ ਆਗੂ ਧਰਮਿੰਦਰ ਸਿੰਘ ਹੁੰਦਲ, ਰੋਮੀ ਬੱਸੀ, ਡਾ ਜਸਵੰਤ ਸਿੰਘ, ਨੀਟਾ ਸੰਧੂ, ਯੂਥ ਆਗੂ ਵਿੱਕੀ ਚਾਹਲ, ਜ਼ਸ਼ ਵਰਮਾ, ਛੱਜਾ ਸਿੰਘ ਭੱਦਲਥੂਹਾ, ਸਿਕੰਦਰ ਸਿੰਘ ਤਲਵਾੜਾ, ਰਾਹੁਲ ਅਮਲੋਹ, ਵਿਨੋਦ ਕੁਮਾਰ ਮਿੱਤਲ, ਜਗਪ੍ਰੀਤ ਬੱਬਰ, ਜਰਨੈਲ ਸਿੰਘ ਜੈਲੀ, ਰਣਧੀਰ ਸਿੰਘ, ਹਰਪਿੰਦਰ ਸਿੰਘ, ਕਾਲੀ ਚਰਨ, ਬਿੱਟੂ ਸਰਪੰਚ ਮੁੱਢੜੀਆਂ, ਸੋਹਣ ਸਿੰਘ ਅਮਲੋਹ, ਰਾਕੇਸ਼ ਕੁਮਾਰ ਸ਼ਾਹੀ, ਗੁਰਪ੍ਰੀਤ ਗੁਰੀ, ਗੁਰਮੀਤ ਸਿੰਘ ਭੱਟੋਂ, ਤਰਲੋਕ ਸਿੰਘ ਬਾਜਵਾ, ਅਮਨ ਲਾਡਪੁਰ ਤੋਂ ਇਲਾਵਾ ਵੱਡੀ ਵਿੱਚ ਅਕਾਲੀ ਭਾਜਪਾ ਵਰਕਰ ਤੇ ਆਗੂ ਹਾਜਰ ਸਨ।