ਫ਼ਿਰੋਜ਼ਪੁਰ 07 ਦਸੰਬਰ 2017 (ਗੁਰਿੰਦਰ ਸਿੰਘ) ਫ਼ਿਰੋਜ਼ਪੁਰ ਜ਼ਿਲੇ• ਅੰਦਰ ਫ਼ੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਲਿਖਤੀ ਪੇਪਰ ਅਕਤੂਬਰ ਮਹੀਨੇ ਵਿਚ ਹੋਇਆ ਜਿਸ ਵਿਚ ਸੀ-ਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਯੁਵਕਾਂ ਨੇ ਸਰੀਰਕ ਟ੍ਰੇਨਿੰਗ ਲੈਣ ਤੋ ਬਾਅਦ ਲਿਖਤੀ ਪੇਪਰ ਦਿੱਤਾ ਸੀ, ਜਿਸ ਦਾ ਨਤੀਜਾ ਸ਼ਾਨਦਾਰ ਆਇਆ ਹੈ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਇਸ ਪੇਪਰ ਵਿਚੋਂ ਪਾਸ ਹੋਏ ਹਨ ਜੋ ਫ਼ੌਜ ਲਈ ਚੁਣੇ ਜਾਣਗੇ। ਇਹ ਜਾਣਕਾਰੀ ਸੀ-ਪਾਈਟ ਸੈਂਟਰ ਦੇ ਇੰਚਾਰਜ ਮੇਜਰ ਅਮਰਜੀਤ ਸਿੰਘ ਨੇ ਦਿੱਤੀ।
ਉਨ•ਾਂ ਕਿਹਾ ਕਿ ਸੀ-ਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਦੇ 191 ਨੌਜਵਾਨਾਂ ਵੱਲੋਂ ਲਿਖਤੀ ਪੇਪਰ ਦਿੱਤਾ ਗਿਆ ਸੀ ਜਿਸ ਵਿਚ 125 ਨੌਜਵਾਨਾਂ ਨੇ ਇਹ ਪੇਪਰ ਪਾਸ ਕੀਤਾ ਹੈ ਜੋ ਸੀ-ਪਾਈਟ ਸੈਂਟਰ ਦੀ ਵੱਡੀ ਕਾਮਯਾਬੀ ਹੈ। ਉਨ•ਾਂ ਕਿਹਾ ਕਿ ਸੀ-ਪਾਈਟ ਸੈਂਟਰ ਵਿਖੇ ਟ੍ਰੇਂਡ ਰਿਟਾਇਰਡ ਅਧਿਕਾਰੀ ਅਤੇ ਕੁਆਲੀਫ਼ਾਈ ਐਮ.ਐਸ.ਸੀ, ਐਮ.ਐਂਡ ਅਧਿਆਪਕਾਂ ਦੁਆਰਾ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਦੇ ਨਤੀਜੇ ਸਦਕਾ ਅੱਜ ਨੌਜਵਾਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ•ਾਂ ਕਿਹਾ ਕਿ ਸੀ-ਪਾਈਟ ਸੈਂਟਰ ਪੰਜਾਬ ਦਾ ਅਦਾਰਾ ਹੈ ਜਿਸ ਵਿਚ ਯੁਵਕਾਂ ਨੂੰ ਟ੍ਰੇਨਿੰਗ ਦੌਰਾਨ ਖਾਣ-ਪੀਣ ਅਤੇ ਰਹਿਣ ਦੀ ਸੁਵਿਧਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਫ਼ੌਜ ਦੀ ਭਰਤੀ ਸ਼ੁਰੂ ਹੋਣ ਤੋ ਤਿੰਨ ਮਹੀਨੇ ਪਹਿਲਾ ਸੈਂਟਰ ਵਿਖੇ ਟ੍ਰੇਨਿੰਗ ਸ਼ੁਰੂ ਕਰਵਾਈ ਜਾਂਦੀ ਹੈ। ਉਨ•ਾਂ ਅੱਗੇ ਦੱਸਿਆ ਕਿ ਜਿਹੜੇ ਨੌਜਵਾਨਾਂ ਮੈਡੀਕਲ ਟੈਸਟ ਵਿਚੋਂ ਅੱਨ ਫਿੱਟ ਪਾਏ ਗਏ ਸੀ ਅਤੇ ਹੁਣ ਉਨ•ਾਂ ਦਾ ਮੈਡੀਕਲ ਟੈਸਟ ਪਾਸ ਹੋ ਗਿਆ ਹੈ, ਜਿਸ ਦਾ ਲਿਖਤੀ ਪੇਪਰ ਜਨਵਰੀ 2018 ਵਿਚ ਹੋਣਾ ਹੈ, ਉਹ ਆਪਣੀ ਤਿਆਰੀ ਲਈ ਸੀ-ਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਵਿਖੇ ਆ ਕੇ ਆਪਣੀ ਟ੍ਰੇਨਿੰਗ ਲੈ ਸਕਦੇ ਹਨ। ਉਨ•ਾਂ ਕਿਹਾ ਕਿ ਸੀ-ਪਾਈਟ ਸੈਂਟਰ ਵਿਖੇ ਦਾਖਲਾ ਲੈਣ ਲਈ ਰੋਲ ਨੰਬਰ ਸਲਿੱਪ, ਰਹਾਇਸ਼ ਦੇ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਦਸਵੀਂ ਜਾਂ ਬਾਰ•ਵੀਂ ਪਾਸ ਸਰਟੀਫਿਕੇਟ ਦੀ ਇੱਕ-ਇੱਕ ਫ਼ੋਟੋ ਸਟੇਟ ਕਾਪੀ ਅਟੈਸਟਡ ਕੀਤੀ ਅਤੇ ਇੱਕ ਪਾਸਪੋਰਟ ਸਾਈਜ਼ ਫ਼ੋਟੋ ਤੇ ਮੌਸਮ ਅਨੁਸਾਰ ਬਿਸਤਰਾ ਅਤੇ ਖਾਣਾ ਖਾਣ ਲਈ ਬਰਤਨ ਨਾਲ ਲੈ ਕੇ ਆਉਣੇ ਲਾਜ਼ਮੀ ਹਨ।