ਜਗਦੀਸ਼ ਥਿੰਦ
ਫਾਜ਼ਿਲਕਾ 15 ਨਵੰਬਰ 2017:
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਾਇਰੈਕਟਰ ਗਵਰਨੈਂਸ ਰਿਫਾਰਮਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ''ਈ-ਰਜਿਸਟੇ੍ਰਸ਼ਨ'' ਸੇਵਾ ਜ਼ਿਲ੍ਹੇ ਵਿੱਚ ਚੱਲ ਰਹੇ ਸੇਵਾ ਕੇਂਦਰਾਂ ਤੋਂ ਸ਼ੁਰੂ ਕੀਤੀ ਗਈ ਹੈ। ਸੇਵਾ ਕੇਂਦਰਾਂ ਵਿੱਚ ਇਹ ਸੇਵਾ ਪੜਾਅ ਵਾਰ ਤਰੀਕੇ ਨਾਲ ਨਾਗਰਿਕਾਂ ਨੂੰ ਜਾਇਦਾਦ ਨਾਲ ਸਬੰਧਤ ਰਜਿਸਟੇ੍ਰਸ਼ਨ ਫ਼ੀਸ ਜਮ੍ਹਾਂ ਕਰਵਾਉਣ ਲਈ ਪਹਿਲਾਂ ਸਿਰਫ ਲਾਈਨ ਮੋਡ ਦੁਆਰਾ ਹੀ ਉਪਲਬੱਧ ਸੀ, ਹੁਣ ਨਾਗਰਿਕ ਸਟੈਂਪ ਡਿਊਟੀ(ਵਰਤਮਾਨ ਸਮੇਂ ਉਪਲਬੱਧ ਟਾਈਪ ਈ-ਸੇਵਾ ਕੇਂਦਰਾਂ ਦੁਆਰਾ ਉਪਲਬੱਧ) ਅਤੇ ਰਜਿਸਟੇ੍ਰਸ਼ਨ ਫ਼ੀਸ(ਉਪ ਰਜਿਸਟ੍ਰੇਸ਼ਨ ਪ੍ਰਣਾਲੀ) ਦੀ ਅਦਾਇਗੀ ਸੇਵਾ ਕੇਂਦਰਾਂ ਰਾਹੀਂ ਕੀਤੀ ਜਾ ਸਕੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਜਾਰੀ ਬਿਆਨ ਰਾਹੀਂ ਦਫਤਰ ਉਪਮੰਡਲ ਮੈਜਿਸਟਰੇਟ, ਤਹਿਸੀਲਦਾਰ-ਕਮ-ਸਬ ਰਜਿਸਟਰਾਰ ਫਾਜ਼ਿਲਕਾ, ਅਬੋਹਰ ਤੇ ਜਲਾਲਾਬਾਦ, ਨਾਇਬ ਤਹਿਸੀਲਦਾਰ-ਕਮ-ਸੰਯੁਕਤ ਸਬ ਰਜਿਸਟਰਾਰ ਅਰਨੀ ਵਾਲਾ, ਖੂਈਆਂ ਸਰਵਰ ਤੇ ਸੀਤੋ ਗੁਨੋ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਅਧੀਨ ਕੰਮ ਕਰ ਰਹੇ ਸੇਵਾ ਕੇਂਦਰਾਂ ਵਿੱਚ ਈ-ਰਜਿਸਟ੍ਰੇਸ਼ਨ ਰਾਹੀਂ ਫੀਸ ਭਰਨ ਸਬੰਧੀ ਪ੍ਰਾਪਤ ਹੋਈਆਂ ਦਰਖਾਸਤਾਂ ਨੂੰ ਸਵੀਕਾਰ ਕਰਕੇ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਹੋਣ ਵਾਲੀ ਸਟੈਂਪ ਡਿਊਟੀ ਤੇ ਰਜਿਸਟੇ੍ਰਸ਼ਨ ਫੀਸ ਦੀ ਹਰ ਮਹੀਨੇ ਤਸਦੀਕ ਕੀਤੀ ਜਾਵੇ ਅਤੇ ਉਨ੍ਹਾਂ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਫੀਸਾਂ ਦਾ ਲੇਖਾ-ਜੋਖਾ ਰਜਿਸਟਰੀ ਦਫਤਰਾਂ ਵਿੱਚ ਰੱਖਿਆ ਜਾਵੇ ਅਤੇ ਇਸ ਸਬੰਧੀ ਰਿਪੋਰਟ ਹਰ ਮਹੀਨੇ ਉਨ੍ਹਾਂ ਦੇ ਦਫਤਰ ਨੂੰ ਭੇਜੀ ਜਾਵੇ।