ਪਟਿਆਲਾ, 14 ਨਵੰਬਰ 2017 : ਜ਼ਿਲਾ ਅਤੇ ਸੈਸ਼ਨਜ਼ ਜੱਜ ਸ਼੍ਰੀ ਸੰਜੀਵ ਬੈਰੀ ਨੇ ਪੀ.ਆਰ.ਟੀ.ਸੀ. ਦੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਨਾਰੰਗ ਨਾਲ ਆਮ ਜਨਤਾ ਨੂੰ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕਰਨ ਲਈ ਪੀ.ਆਰ.ਟੀ.ਸੀ. ਦੀ ਬੱਸਾਂ 'ਚਪੋਸਟਰ ਲਗਾਉਣ ਦੀ ਸ਼ੁਰੂਆਤ ਕੀਤੀ ਹੈ।
ਇਸ ਮੌਕੇ ਸ਼੍ਰੀ ਸੰਜੀਵ ਬੈਰੀ ਨੇ ਕਿਹਾ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ 9 ਨਵੰਬਰ ਤੋਂ 15 ਨਵੰਬਰ ਤੱਕ ਜਾਗਰੂਕਤਾ ਹਫ਼ਤਾ ਮਨਾ ਰਹੀ ਹੈ। ਇਸ ਦੇ ਤਹਿਤ ਆਮ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾਹੈ। ਅਥਾਰਟੀ ਵੱਲੋਂ ਵੱਖ-ਵੱਖ ਥਾਵਾਂ 'ਤੇ ਕੈਂਪ ਲਾਉਣ ਅਤੇ ਸੈਮੀਨਾਰ ਕਰਨ ਤੋਂ ਇਲਾਵਾ ਬੱਸਾਂ ਵਿੱਚ ਵੀ ਲੋਕਾਂ ਨੂੰ ਦਿੱਤੀ ਜਾ ਰਹੀ ਕਾਨੂੰਨੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਇਹ ਪੋਸਟਰ ਲਾਏ ਗਏ ਹਨ। ਉਹਨਾਂ ਕਿਹਾ ਕਿ ਔਰਤਾਂ, ਬੱਚਿਆਂ,ਅੰਗਹੀਣ ਅਤੇ ਹੋਰ ਕਈ ਵਰਗ ਜਿਹਨਾਂ ਦੀ ਅਮਦਨ ਡੇਡ ਲੱਖ ਰੁਪਏ ਸਲਾਨਾਂ ਤੋਂ ਘੱਟ ਹੈ ਉਹਨਾਂ ਸਾਰਿਆਂ ਨੂੰ ਅਥਾਰਟੀ ਵੱਲੋਂ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਨਾਲ ਹੀ ਸ਼੍ਰੀ ਸੰਜੀਵ ਬੈਰੀ ਨੇ ਦੱਸਿਆ ਕਿ ਅਥਾਰਟੀ ਵੱਲੋਂ ਸਮੇਂ-ਸਮੇਂ'ਤੇ ਲੋਕ ਅਦਾਲਤਾਂ ਲਗਾਇਆਂ ਜਾਂਦੀਆਂ ਹਨ ਜਿਥੇ ਲੋਕੀ ਆਪਸੀ ਸਹਿਮਤੀ ਨਾਲ ਆਪਣੇ ਮਾਮਲਿਆਂ ਦਾ ਨਿਪਟਾਰਾ ਕਰਦੇ ਹਨ।
ਜਦਕਿ ਪੀ.ਆਰ.ਟੀ.ਸੀ. ਦੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਉਹਨਾਂ ਨੂੰ ਮਾਨਯੋਗ ਸ਼ੈਸ਼ਨ ਜੱਜ ਵੱਲੋਂ ਬੱਸਾਂ ਵਿੱਚ ਕਾਨੂੰਨੀ ਜਾਗਰੂਕਤਾ ਲਈ ਪੋਸਟਰ ਲਗਾਉਣ ਲਈ ਕਿਹਾ ਗਿਆ ਸੀ ਜਿਸ ਨੂੰ ਪੀ.ਆਰ.ਟੀ.ਸੀ. ਦੇਕਰਮਚਾਰੀਆਂ ਅਤੇ ਮੁਲਾਜਮਾਂ ਨੇ ਆਪਣੀ ਸਮਾਜਿਕ ਜਿੰਮੇਦਾਰੀ ਸਮਝਦੇ ਹੋਏ ਨੇਪਰੇ ਚੜਾਇਆ ਹੈ। ਉਹਨਾਂ ਕਿਹਾ ਕਿ ਪਟਿਆਲਾ ਜ਼ਿਲੇ ਵਿੱਚ ਪੀ.ਆਰ.ਟੀ.ਸੀ. ਦੀਆਂ 250 ਬੱਸਾਂ ਚੱਲਦੀਆਂ ਹਨ ਜਦਕਿ ਚੰਡੀਗੜ ਡਿੱਪੂ ਰਾਹੀਂ 100 ਅਤੇਸੰਗਰੂਰ ਡਿੱਪੂ ਦੀਆਂ ਵੀ 50 ਬੱਸਾਂ ਪਟਿਆਲਾ ਜ਼ਿਲੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਚਲਦੀਆਂ ਹਨ। ਇਹਨਾਂ ਸਾਰਿਆਂ ਬੱਸਾਂ ਵਿੱਚ ਇਹ ਪੋਸਟਰ ਲਗਾ ਦਿੱਤੇ ਗਏ ਹਨ। ਸ਼੍ਰੀ ਨਾਰੰਗ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਦੀਆਂ ਕਰੀਬ900 ਬੱਸਾਂ ਵਿੱਚ ਇਹ ਪੋਸਟਰ ਜਲਦੀ ਹੀ ਲਾ ਦਿੱਤੇ ਜਾਣਗੇ।
ਇਸ ਮੌਕੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ਼੍ਰੀ ਅਸ਼ੀਸ਼ ਬਾਂਸਲ, ਪੀ.ਆਰ.ਟੀ.ਸੀ. ਦੇ ਜੀ.ਐਮ. ਸ਼੍ਰੀ ਜੀ.ਐਸ. ਔਲਖ ਅਤੇ ਸ਼੍ਰੀ ਮਹਿੰਦਰਪਾਲ ਸਿੰਘ ਸਿੱਧੂ ਵੀ ਮੌਜੂਦ ਸਨ।