ਪੰਚਾਇਤ ਵਿਭਾਗ ਵੱਲੋਂ ਹਲਕਾ ਅਮਲੋਹ ਅੰਦਰ ਕੀਤੀ ਜਾ ਰਹੀ ਗਲਤ ਵਾਰਡਬੰਦੀ ਸਬੰਧੀ ਪੱੱਤਰਕਾਰਾਂ ਨਾਲ ਪਾਰਟੀ ਦਫਤਰ ਵਿੱਚ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਰਮਜੀਤ ਸਿੰਘ ਭਗੜਾਣਾ ਤੇ ਹੋਰ ਆਗੂ।
ਅਮਲੋਹ, 14 ਨਵੰਬਰ 2017: (ਦੀਦਾਰ ਗੁਰਨਾ): ਮੌਜੁਦਾ ਕਾਂਗਰਸ ਸਰਕਾਰ ਵੱਲੌਂ ਅਗਾਮੀ ਬਲਾਕ ਸੰੰਮਤੀ ਤੇ ਪੰਚਾਇਤੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡਾਂ ਵਿੱਚ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਜੋ ਵਾਰਡ ਬੰਦੀ ਕਰਵਾਈ ਜਾ ਰਹੀ ਹੈ ਉਹ ਪੰਚਾਇਤ ਵਿਭਾਗ ਦੇ ਵਾਰਡਬੰਦੌ ਤਹਿਤ ਬਣਾਏ ਗਏ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਹੈ ਜਿਸ ਨੂੰ ਸ਼੍ਰੌੰਮਣੀ ਅਕਾਲੀ ਦਲ ਕਦੇ ਵੀ ਸਹਿਣ ਨਹੀਂ ਕਰੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਪਿੰਡਾਂ ਵਿੱਚੋਂ ਬੀ ਡੀ ਪੀ ਓ ਦਫਤਰ ਦੇ ਅਧਿਕਾਰੀਆਂ ਖਿਲਾਫ ਪਿੰਡਾਂ ਵਿੱਚ ਚੋਰਮੋਰੀ ਰਾਹੀਂ ਕੀਤੀ ਜਾ ਰਹੀ ਵਾਰਡਬੰਦੀ ਦੀਆਂ ਆਈਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਉਹਨਾਂ ਪਾਸ ਇੱਕ ਦਰਜਨ ਦੇ ਕਰੀਬ ਹਲਕਾ ਅਮਲੋਹ ਦੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਤੇ ਸੰਮਤੀ ਮੈਂਬਰਾਂ ਨੇ ਮਿਲਕੇ ਗਲਤ ਢੰਗ ਨਾਲ ਕੀਤੀ ਜਾ ਰਹੀ ਵਾਰਡਬੰਦੀ ਦਾ ਮਾਮਲਾ ਉਹਨਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਜਿਸ ਨੂੰ ਲੈਕੇ ਉਹ ਜਲਦ ਪੰਚਾਇਤ ਵਿਭਾਗ ਦੇ ਉੱੱਚ ਅਧਿਕਾਰੀਆਂ ਨੂੰ ਜਿੱਥੇ ਮਿਲਣਗੇ ਉੱਥੇ ਉਹ ਇਹ ਮਾਮਲਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੇ ਧਿਆਨ ਵਿੱਚ ਵੀ ਲਿਆਉਣਗੇ ਤਾਂ ਜੋ ਪੰਚਾਇਤ ਵਿਭਾਗ ਵੱਲੋਂ ਕੀਤੀ ਜਾ ਰਹੀ ਵਾਰਡਬੰਦੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋ ਸਕੇ। ਰਾਜੂ ਖੰਨਾ ਨੇ ਬੀ ਡੀ ਪੀ ਓ ਦਫਤਰ ਅਮਲੋਹ ਦੇ ਅਧਿਕਾਰੀਆਂ ਨੂੰ ਜਿਹਨਾਂ ਦੀ ਡਿਊਟੀ ਵਾਰਡਬੰਦੀ ਕਰਨ ਵਿੱਚ ਲੱਗੀ ਹੋਈ ਹੈ, ਨੂੰ ਤਾੜਣਾ ਕਰਦੇ ਹੋਏ ਕਿਹਾ ਕਿ ਉਹ ਇਸ ਵਾਰਡਬੰਦੀ ਨੂੰ ਪੰਚਾਇਤ ਵਿਭਾਗ ਦੇ ਕਾਨੂੰਨ ਅਨੁਸਾਰ ਹੀ ਕਰਨ, ਜੇਕਰ ਕਿਸੇ ਅਧਿਕਾਰੀ ਵੱਲੋਂ ਸਿਆਸੀ ਦਬਾਅ ਹੇਠ ਕਿਸੇ ਵੀ ਪਿੰਡ ਵਿੱੱਚ ਗਲਤ ਵਾਰਡਬੰਦੀ ਕੀਤੀ ਗਈ ਤਾਂ ਉਸ ਖਿਲਾਫ ਸ਼੍ਰੌਮਣੀ ਅਕਾਲੀ ਦਲ ਮਾਣਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਵੇਗਾ ਤਾਂ ਜੋ ਪੰਚਾਇਤੀ ਵਾਰਡਬੰਦੀ ਸਹੀ ਢੰਗ ਨਾਲ ਹੋ ਸਕੇ। ਉਹਨਾਂ ਬੀ ਡੀ ਪੀਓ ਦਫਤਰ ਤੇ ਦੋਸ਼ ਲਗਾਇਆ ਕਿ ਵਿਭਾਗ ਦੇ ਅਧਿਕਾਰੀ ਵਾਰਡਬੰਦੀ ਸਬੰਧੀ ਨਾ ਤਾਂ ਕਿਸੇ ਪਿੰਡ ਵਿੱਚ ਜਾਕੇ ਮੁਨਿਆਦੀ ਕਰਵਾਉਂਦੇ ਹਨ ਅਤੇ ਨਾ ਹੀ ਕਿਸੇ ਪਿੰਡ ਦੇ ਸਰਪੰਚ, ਪੰਚ, ਸੰਮਤੀ ਮੈਂਬਰ ਜਾਂ ਪਿੰਡ ਦੇ ਨੰਬਰਦਾਰ ਨਾਲ ਰਾਬਤਾ ਕਰਦੇ ਹਨ। ਤੇ ਇਹ ਅਧਿਕਾਰੀ ਪਿੰਡਾਂ ਵਿੱਚ ਕਾਂਗਰਸੀ ਵਰਕਰਾਂ ਦੇ ਘਰ ਬੈਠ ਕੇ ਹੀ ਵਾਰਡਬੰਦੀ ਕਰ ਆਉੁਂਦੇ ਹਨ। ਜਿਸ ਲਈ ਕਾਂਗਰਸ ਸਰਕਾਰ ਵੱਲੋਂ ਸਰਾਸਰ ਧੱਕੇਸ਼ਾਹੀ ਕਰਕੇ ਆਪਣੇ ਚਹੇਤਿਆਂ ਨੂੰ ਅੱਗੇ ਲਿਆਉਣ ਲਈ ਉਹਨਾਂ ਮੁਤਾਬਿਕ ਹੀ ਵਾਰਡਬੰਦੀ ਕੀਤੀ ਜਾ ਰਹੀ ਹੈ। ਇਸ ਗੱਲਬਾਤ ਸਮੇਂ ਉਹਨਾਂ ਨਾਲ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਗਰਗ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਕੈਪ: ਜਸਵੰਤ ਸਿੰਘ ਬਾਜਵਾ, ਸਾਬਕਾ ਚੇਅਰਮੈਨ ਕਸ਼ਮੀਰਾ ਸਿੰਘ ਸ਼ਾਹਪੁਰ, ਜੱਥੇਦਾਰ ਪਰਮਜੀਤ ਸਿੰਘ ਖਨਿਆਣ, ਸੰੰਮਤੀ ਮੈਂਬਰ ਡਾ. ਬਲਬੀਰ ਸਿੰਘ ਡਡਹੇੜੀ, ਸੀਨੀ ਆਗੂ ਜਗਦੀਸ਼ ਸਿੰਘ ਰਾਣਾ, ਕਮਲਜੀਤ ਸਿੰਘ ਗਿੱਲ, ਸੰਮਤੀ ਮੈਂਬਰ ਬੀਬੀ ਕਮਲਜੀਤ ਕੌਰ ਤੂਰਾਂ, ਯੂਥ ਆਗੂ ਨੀਟਾ ਸੰਧੂ, ਕਾਲਾ ਅਰੋੜਾ, ਰਾਕੇਸ਼ ਕੁਮਾਰ ਸ਼ਾਹੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।