← ਪਿਛੇ ਪਰਤੋ
ਸਕੂਲ ਮਰਜ ਕੀਤੇ ਜਾਣ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਪ੍ਰਦੀਪ ਸ਼ਰਮਾ।
ਗੁਰਿੰਦਰ ਸਿੰਘ ਫ਼ਿਰੋਜ਼ਪੁਰ, 21 ਅਕਤੂਬਰ, 2017 : ਸਿੱਖਿਆ ਵਿਭਾਗ ਵੱਲੋ 20 ਵਿਦਿਆਰਥੀਆਂ ਤੋ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਨੇੜਲੇ ਸਕੂਲਾਂ ਵਿੱਚ ਮਰਜ ਕਰਨ ਸਬੰਧੀ ਲਏ ਗਏ ਫੈਸਲੇ ਤਹਿਤ ਜਿਲ੍ਹਾ ਫਿਰੋਜਪੁਰ ਦੇ 22 ਸਕੂਲ ਵਿਭਾਗ ਵੱਲੋ ਮਰਜ ਕੀਤੇ ਜਾ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਸ਼੍ਰੀ ਪਰਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਜਿਹੇ ਬਹੁਤ ਸਾਰੇ ਸਕੂਲ ਹਨ ਜਿਥੇ ਵਿਦਿਆਰਥੀਆਂ ਦੀ ਗਿਣਤੀ 20 ਤੋ ਘੱਟ ਹੈ ਪਰੰਤੂ ਉਥੇ 2 ਜਾਂ ਇਸ ਤੋ ਜਿਆਦਾ ਅਧਿਆਪਕ ਕੰਮ ਕਰ ਰਹੇ ਹਨ ਅਤੇ ਨਾਲ ਹੀ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹੋਰ ਪ੍ਰਾਇਮਰੀ ਸਕੂਲ ਵੀ ਮੌਜੂਦ ਹੈ। ਇਸ ਲਈ ਸੁਚੱਜੇ ਪ੍ਰਬੰਧ ਲਈ ਅਜਿਹੇ ਸਕੂਲਾਂ ਨੂੰ ਨੇੜਲੇ ਸਕੂਲਾਂ ਵਿੱਚ ਮਰਜ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾ ਕਿਹਾ ਕਿ ਉਨ੍ਹਾ ਕਿਹਾ ਕਿ ਇਨ੍ਹਾ ਸਕੂਲਾਂ ਨੂੰ ਮਰਜ ਕਰਦੇ ਸਮੇਂ ਸਿੱਖਿਆ ਦੇ ਅਧਿਕਾਰ ਕਾਨੂੰਨ ਦੇ ਉਪਬੰਧਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਕਿਸੇ ਵੀ ਉਪਬੰਧ ਦੀ ਉਲੰਘਣਾ ਨਹੀ ਕੀਤੀ ਗਈ ਹੈ। ਇਸ ਸਬੰਧੀ ਉੱਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਦੇ ਉਪਬੰਧਾ ਅਨੁਸਾਰ ਕਿਸੇ ਵੀ ਵਿਦਿਆਰਥੀ ਨੂੰ ਇੱਕ ਕਿਲੋਮੀਟਰ ਤੋ ਵੱਧ ਦੂਰੀ ਤੇ ਸਕੂਲ ਨਹੀ ਜਾਣਾ ਪਵੇਗਾ ਅਤੇ ਵਿਭਾਗ ਵੱਲੋ ਸਿਰਫ ਉਹ ਸਕੂਲ ਹੀ ਮਰਜ ਕੀਤੇ ਜਾ ਰਹੇ ਹਨ ਜਿਥੇ ਵਿਦਿਆਰਥੀਆਂ ਦੀ ਗਿਣਤੀ 20 ਤੋ ਘੱਟ ਹੈ ਅਤੇ ਇੱਕ ਕਿੱਲੋਮੀਟਰ ਦੇ ਘੇਰੇ ਵਿੱਚ ਹੋਰ ਪ੍ਰਾਇਮਰੀ ਸਕੂਲ ਮੋਜੂਦ ਹੈ।ੳਨ੍ਹਾ ਕਿਹਾ ਕਿ ਅਜਿਹਾ ਕੋਈ ਸਕੂਲ ਮਰਜ ਨਹੀ ਕੀਤਾ ਜਾਵੇਗਾ ਜਿਥੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਕੋਈ ਸਰਕਾਰੀ ਪ੍ਰਾਇਮਰੀ ਸਕੂਲ ਨਹੀ ਹੈ।ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਮਰਜ ਕੀਤੇ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾ ਦੀ ਸਹਿਮਤੀ ਅਤੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਨੇੜਲੇ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਸਮੂਹ ਸਕੂਲਾਂ ਰਾਹੀ ਆਨਲਾਈਨ ਅਪਡੇਟ ਕੀਤਾ ਸਮੁੱਚਾ ਡਾਟਾ ਵਿਭਾਗ ਦੇ ਪੋਰਟਲ ਈ-ਪੰਜਾਬ ਸਕੂਲ ਤੇ ਮੋਜੂਦ ਹੈ। ਇਸ ਲਈ ਅਧਿਆਪਕਾਂ ਨੂੰ ਨੇੜਲੇ ਸਕੂਲਾਂ ਵਿੱਚ ਤਬਦੀਲ ਕਰਨ ਲਈ ਈ-ਪੰਜਾਬ ਸਕੂਲ ਪੋਰਟਲ ਤੇ ਮੋਜੂਦ ਆਨਲਾਈਨ ਡਾਟਾ ਨੂੰ ਵਰਤੋ ਵਿੱਚ ਲਿਆਉਦੇਂ ਹੋਏ ਪੂਰੀ ਤਰ੍ਹਾ ਨਾਲ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਅਤੇ ਗੁਣਾਤਮਕ ਸਿੱਖਿਆ ਲਈ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਚਲ ਰਹੇ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਮਰਜ ਕਰਨਾ ਸਮੇਂ ਦੀ ਲੋੜ ਹੈ ਤਾਂ ਜ਼ੋ ਵਿਦਿਆਰਥੀਆਂ ਨੂੰ ਪੂਰੇ ਅਧਿਆਪਕ ਮੁੱਹਈਆਂ ਕਰਵਾ ਕੇ ਗੁਣਾਤਮਕ ਸਿੱਖਿਆ ਦੇ ਟੀਚੇ ਹਾਸਲ ਕੀਤੇ ਜਾ ਸਕਣ।ਉਨ੍ਹਾ ਕਿਹਾ ਕਿ ਭਵਿੱਖ ਵਿੱਚ ਜੇਕਰ ਕਿਸੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 20 ਤੋ ਵੱਧ ਜਾਵੇਗੀ ਤਾਂ ਉਹ ਸਕੂਲ ਫਿਰ ਤੋ ਸ਼ੁਰੂ ਕਰ ਦਿੱਤਾ ਜਾਵੇਗਾ।
Total Responses : 267