ਲੁਧਿਆਣਾ, 20 ਅਕਤੂਬਰ, 2017 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰੋ. ਮੋਹਨ ਸਿੰਘ ਯਾਦਗਾਰੀ ਫ਼ਾਊਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਪ੍ਰੋ. ਮੋਹਨ ਸਿੰਘ ਦੇ 113ਵੇਂ ਜਨਮ ਦਿਵਸ ਤੇ 39ਵਾਂ ਅੰਤਰਰਾਸ਼ਟਰੀ ਪ੍ਰੋ. ਮੋਹਨ ਸਿੰਘ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿਚ ਪੰਜਾਬ ਭਰ ਤੋਂ ਪ੍ਰਸਿੱਧ ਸਾਹਿਤਕਾਰ, ਕਲਾਕਾਰ, ਬੁੱਧੀਜੀਵੀ, ਕਲਾਪ੍ਰੇਮੀ ਅਤੇ ਸਰੋਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੇਲੇ ਦੀ ਸ਼ੁਰੂਆਤ ਆਰਤੀ ਚੌਕ ਵਿਖੇ ਪ੍ਰੋ. ਮੋਹਨ ਸਿੰਘ ਦੇ ਆਦਮ ਕੱਦ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਕੀਤੀ ਗਈ ਜਿਸ ਵਿਚ ਉੱਘੀਆਂ ਸ਼ਖ਼ਸੀਅਤਾਂ ਡਾ. ਸਰਦਾਰਾ ਸਿੰਘ ਜੌਹਲ, ਡਾ. ਜਗਤਾਰ ਸਿੰਘ ਧੀਮਾਨ, ਡਾ. ਜਗਪਾਲ ਸਿੰਘ, ਡਾ. ਜਗਤਾਰ ਸਿੰਘ ਧੀਮਾਨ, ਡਾ. ਨਿਰਮਲ ਜੌੜਾ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਜਨਾਬ ਮੁਹੰਮਦ ਸਦੀਕ, ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਜਸਵੰਤ ਜ਼ਫ਼ਰ, ਤ੍ਰੈਲੋਚਨ ਲੋਚੀ, ਜਸਵੰਤ ਸੰਦੀਲਾ, ਦਲਵੀਰ ਲੁਧਿਆਣਵੀ, ਹਰਬੰਸ ਮਾਲਵਾ ਅਮਰਜੀਤ ਸ਼ੇਰਪੁਰੀ, ਅਮਰਿੰਦਰ ਸਿੰਘ ਜੱਸੋਵਾਲ, ਸਰਬਜੀਤ ਸਿੰਘ ਵਿਰਦੀ, ਵਰਿੰਦਰ ਸੇਖੋਂ, ਪ੍ਰੀਤਮ ਸਿੰਘ ਭਰੋਵਾਲ ਪ੍ਰਮੁੱਖ ਤੌਰ ਤੇ ਸ਼ਾਮਲ ਹੋਏ ਉਪਰੰਤ ਇਹ ਕਾਫ਼ਲਾ ਪੰਜਾਬੀ ਭਵਨ ਦੇ ਵਿਹੜੇ ਵਿਚ ਪੁੱਜਿਆ ਜਿਥੇ ਪ੍ਰੋ. ਮੋਹਨ ਸਿੰਘ ਦੀ ਰਚਨਾ 'ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਮੌਕੇ ਪ੍ਰੋ. ਜਗਵਿੰਦਰ ਸਿੰਘ ਜੋਧਾ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ਸਮਕਾਲੀ ਪ੍ਰਸੰਗ ਵਿਸ਼ੇ ਬਾਰੇ ਅਤੇ ਡਾ. ਸਵਰਾਜ ਸਿੰਘ ਯੂ.ਐਸ.ਏ. ਨੇ ਪੰਜਾਬ ਦੇ ਕਿਰਸਾਨੀ ਸੰਕਟ ਦੇ ਹੱਲ ਲਈ ਬਹੁਪੱਖੀ ਪਹੁੰਚ ਦੀ ਲੋੜ ਵਿਸ਼ੇ 'ਤੇ ਆਪਣੇ ਖੋਜ-ਪੱਤਰ ਪੜ੍ਹੇ। ਉਨ੍ਹਾਂ ਆਖਿਆ ਕਿ ਪੰਜਾਬ ਦੀ ਕਿਸਾਨੀ ਮੁੱਖ ਤੌਰ ਤੇ ਤਿੰਨ ਸੰਕਟਾਂ ਵਿਚੋਂ ਗੁਜਰੀ ਹੈ। ਗ਼ੁਲਾਮੀ ਦੇ ਦੌਰ ਦਾ ਸੰਕਟ, ਪੰਜਾਬ ਦੀ ਵੰਡ ਦਾ ਸੰਕਟ ਤੇ ਹਰੇ ਇਨਕਲਾਬ ਦਾ ਸੰਕਟ ਤੇ ਅੱਜ ਕਲ੍ਹ ਸੰਸਾਰੀਕਰਨ ਦੀ ਸਭ ਤੋਂ ਵੱਧ ਮਾਰ ਪੰਜਾਬ ਦੀ ਕਿਸਾਨੀ ਤੇ ਪਈ ਹੈ। ਸਿੱਖ ਸਭਿਆਚਾਰ ਤੇ ਕਿਰਤ ਸਭਿਆਚਾਰ ਵਿਚੋਂ ਇਸ ਸੰਕਟ ਦੇ ਹੱਲ ਢੂੰਡੇ ਜਾ ਸਕਦੇ ਹਨ। ਪ੍ਰੋ. ਜਗਵਿੰਦਰ ਜੋਧਾ ਦੇ ਪੇਪਰ ਵਿਚ ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੇ ਸਮਕਾਲੀ ਪ੍ਰਸੰਗ ਨੂੰ ਵਿਚਾਰਦਿਆਂ ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਅਰੂਜ਼ ਤੇ ਛੰਦਾਂਬੰਦੀ ਦੀਆਂ ਬੰਦਸ਼ਾਂ ਦੇ ਬਾਵਜੂਦ ਜਗੀਰੂ ਪ੍ਰਵਚਨ ਦੇ ਖ਼ਿਲਾਫ਼ ਖੜ੍ਹਦੀ ਹੈੇ ਆਪਣੇ ਸਮੇਂ ਦੀਆਂ ਵਿਸੰਗਤੀਆਂ ਦਾ ਉਸ ਕਵਿਤਾ ਨੇ ਢੁੱਕਵਾ ਉਤਰ ਪੇਸ਼ ਕੀਤਾ ਤੇ ਅਜ ਕਲ੍ਹ ਜਦੋਂ ਸੰਸਾਰੀਕਰਨ ਤੇ ਵਾਸ਼ੀਵਾਦ ਦੀਆਂ ਚੁਣੌਤੀਆਂ ਸਿਰ ਚੁੱਕ ਰਹੀਆਂ ਹਨ ਤਾਂ ਸਾਨੂੰ ਪ੍ਰੋ. ਮੋਹਨ ਸਿੰਘ ਦੇ ਸਾਹਿਤ ਤੋਂ ਦਿਸ਼ਾ ਮਿਲ ਸਕਦੀ ਹੈ। ਸੈਮੀਨਾਰ ਦੇੇ ਕਨਵੀਨਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਜਦੋਂ ਅਸੀਂ ਪ੍ਰੋ. ਮੋਹਨ ਸਿੰਘ ਦੀ ਕਵਿਤਾ ਵਿਚਾਦਿਆਂਂ ਕਿਸਾਨੀ ਸੰਕਟ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਿੱਖ ਸਭਿਆਚਾਰ ਦੀ ਥਾਂ ਤੇ ਪੰਜਾਬੀ ਲੋਕਧਾਰਾਈ ਸਭਿਆਚਾਰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਅਕਾਡਮੀ ਵੱਲੋਂ ਕਰਵਾਏ ਜਾਂਦੇ ਸੈਮੀਨਾਰਾਂ ਦੀ ਲੜੀ ਵਿਚ ਇਹ 39ਵਾਂ ਸੈਮੀਨਾਰ ਹੈ। ਪ੍ਰਧਾਨਗੀ ਮੰਡਲ ਵਿਚੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਪ੍ਰੋ. ਜਗਪਾਲ ਸਿੰਘ ਨੇ ਕਿਹਾ ਕਿ ਹਰਾ ਇਨਕਲਾਬ ਭਾਵੇਂ ਸਵਾਲਾਂ ਦੇ ਘੇਰੇ ਵਿਚ ਹੈ ਪਰ ਇਸੇ ਇਨਕਲਾਬ ਨੇ ਪੰਜਾਬ ਵਿਚ ਇਕ ਖਾਂਦੀ ਪੀਂਦੀ ਸ਼੍ਰੇਣੀ ਪੈਦਾ ਕੀਤੀ ਹੈ।
ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲਿਆਂ ਮੇਲਿਆਂ ਨਾਲ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਜੁਧਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲੇ ਪੰਜਾਬੀ ਸਾਹਿਤ ਤੇ ਵਿਰਸੇ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣ ਦਾ ਉਪਰਾਲਾ ਹੁੰਦਾ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸ. ਸ. ਜੌਹਲ ਸੈਮੀਨਾਰ ਵਿਚ ਬੋਲਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਮੇਲਾ ਖ਼ਲਕਤ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ੇ ਜਗਦੇਵ ਸਿੰਘ ਜੱਸੋਵਾਲ ਵੱਲੋਂ ਬਾਲੇ ਗਏ ਸਭਿਆਚਾਰਕ ਦੀਵੇ ਨੂੰ ਜਗਦਾ ਰੱਖਣ ਲਈ ਹਰੇਕ ਪੰਜਾਬੀ ਨੂੰ ਇਸ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਧ ਰਹੀ ਆਬਾਦੀ ਹਰੀ ਕ੍ਰਾਂਤੀ ਦੇ ਪ੍ਰਭਾਵ ਨੂੰ ਨਕਾਰ ਰਹੀ ਹੈ। ਉਨ੍ਹਾਂ ਫਸਲੀ ਵੰਨ ਸੁਵੰਨਤਾ ਵੱਲ ਵੀ ਧਿਆਨ ਦੇਣ ਦੀ ਲੋੜ ਤੇ ਬਲ ਦਿੱਤਾ। ਡਾ. ਜੌਹਲ ਨੇ ਕਿਹਾ ਕਿ ਹੁਣ ਆਪਾਂ ਅਕਾਲ ਸ਼ਬਦ ਆਪਣੇ ਸ਼ਬਦ ਕੋਸ਼ ਵਿਚੋਂ ਭੁੱਲ ਗਏ ਹਾਂ। ਉਨ੍ਹਾਂ ਕਿਹਾ ਕਿ ਅਜਿਹਾ ਹਰੀ ਕ੍ਰਾਂਤੀ ਕਰਕੇ ਹੀ ਹੋ ਸਕਿਆ ਹੈ। ਉਨ੍ਹਾਂ ਧਰਤੀ ਹੇਠਲ ਪਾਣੀ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੀ ਲੋੜ ਬਾਰੇ ਜ਼ੋਰ ਦੇ ਕੇ ਕਿਹਾ। ਇਸ ਤੋਂ ਇਲਾਵਾ ਕਿਸਾਨ ਦੀ ਆਮਦਨ ਵਧਾਉਣ, ਮਾਰਕਿੰਟਗ ਮੁੱਦਿਆਂ ਅਤੇ ਫਸਲੀ ਗੁਣਵੱਤਾ ਨੂੰ ਸੰਜੀਦਗੀ ਨਾਲ ਦੇਖਣ ਦੀ ਜ਼ਰੂਰਤ ਬਾਰੇ ਕਿਹਾ।ਉਨ੍ਹਾਂ ਕਿਹਾ ਕਿ ਰੀਟੇਲ ਮਾਰਕਿੰਟਗ ਨਾਲ ਛੋਟੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਜਨਾਬ ਮੁਹੰਮਦ ਸਦੀਕ ਨੇ ਆਖਿਆ ਕਿ ਮੇਲੇ ਵਿਚ ਸ਼ਾਮਲ ਹੋਣਾ ਉਨ੍ਹਾਂ ਲਈ ਸਿਜਦੇ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਜਗਦੇਵ ਸਿੰਘ ਜੱਸੋਵਾਲ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਜੱਸੋਵਾਲ ਇਕ ਵਿਅਕਤੀ ਨਹੀਂ ਸਨ ਬਲਕਿ ਇਕ ਸੰਸਥਾ ਸਨ। ਸੈਮੀਨਾਰ ਦੇ ਪ੍ਰਘਾਨਗੀ ਮੰਡਲ ਵਿਚ ਡਾ. ਸ.ਸ. ਜੌਹਲ ਤੋਂ ਇਲਾਵਾ ਸ. ਇੰਦਰਜੀਤ ਸਿੰਘ ਗਰੇਵਾਲ, ਡਾ. ਸੁਰਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ। ਸੈਮੀਨਾਰ ਦਾ ਮੰਚ ਸੰਚਾਲਨ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ।
ਬਾਅਦ ਦੁਪਹਿਰ ਪੰਜਾਬ ਕਲਾ ਪ੍ਰੀਸ਼ਦ ਵਲੋਂ ਪ੍ਰੋ. ਮੋਹਨ ਸਿੰਘ ਫ਼ਾਊਡੇਸ਼ਨ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਵਿਚ ਜਸਵੰਤ ਜ਼ਫ਼ਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਮਨਜੀਤ ਇੰਦਰਾ, ਸੁਖਵਿੰਦਰ ਅੰਮ੍ਰਿਤ, ਸੁਰਜੀਤ ਜੱਜ, ਸ਼ਬਦੀਸ਼, ਵਿਜੇੇ ਵਿਵੇਕ, ਤੁਰਤੇਜ ਕੋਹਾਰਵਾਲਾ, ਦਰਸ਼ਨ ਬੁੱਟਰ, ਲਖਵਿੰਦਰ ਜੌਹਲ, ਭੁਪਿੰਦਰ ਕੌਰ ਪ੍ਰੀਤ ਅਤੇ ਅਮਰਜੀਤ ਸ਼ੇਰਪੁਰੀ ਸ਼ਾਮਲ ਹੋਏ। ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਦਰਸ਼ਨ ਬੁੱਟਰ ਨੇ ਕੀਤੀ । ਪ੍ਰਧਾਨਗੀ ਮੰਡਲ ਵਿਚ ਇਨ੍ਹਾਂ ਤੋਂ ਇਲਾਵਾ ਡਾ. ਸੁਰਜੀਤ ਸਿੰਘ, ਇਕਬਾਲ ਸਿੰਘ ਸਮਰਾ ਯੂ.ਐਸ.ਏ., ਟਰੱਸਟੀ ਫ਼ਾਊਡੇਸ਼ਨ, ਡਾ. ਨਿਰਮਲ ਜੌੜਾ, ਪ੍ਰਗਰਟ ਸਿੰਘ ਗਰੇਵਾਲ ਅਤੇ ਡਾ. ਜਗਪਾਲ ਸਿੰਘ ਸ਼ਾਮਲ ਸਨ। ਕਵੀ ਦਰਬਾਰ ਦੇ ਕਨਵੀਨਰ ਡਾ. ਲਖਵਿੰਦਰ ਜੌਹਲ ਸਨ। ਇਸ ਤੋਂ ਬਾਅਦ ਸੰਦੀਪ ਸਿੰਘ ਰੁਪਾਲੋਂ ਦੇ ਢਾਡੀ ਜਥੇ ਨੇ ਆਪਣੀਆਂ ਜੋਸ਼ੀਲੀਆਂ ਵਾਰਾਂ ਪੇਸ਼ ਕਰਕੇ ਮੇਲੇ ਨੂੰ ਇਕ ਨਵਾਂ ਰੰਗ ਪ੍ਰਦਾਨ ਕੀਤਾ। ਇਸ ਮੌਕੇ ਇਕ ਸ਼ਾਨਦਾਰ ਸੋਵੀਨਰ ਵੀ ਜਾਰੀ ਕੀਤਾ ਗਿਆ ਜਿਸ ਵਿਚ ਪ੍ਰੋ. ਮੋਹਨ ਸਿੰਘ ਮੇਲੇ ਦੀਆਂ ਇਤਿਹਾਸਕ ਤਸਵੀਰਾਂ ਤੇ ਲੇਖ ਸ਼ਾਮਲ ਕੀਤੇ ਗਏ।
ਇਸ ਮੌਕੇ ਐਲਾਨ ਕੀਤਾ ਗਿਆ ਕਿ ਅਗਲਾ ਪ੍ਰੋ. ਮੋਹਨ ਸਿੰਘ ਮੇਲਾ ਦਸੰਬਰ 2017 ਦੇੇ ਦੂਜੇ ਪਖਵਾੜੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਂ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਬਾਰੇ ਰਵਾਇਤੀ ਮਿਸ਼ਾਲ ਯੂਨੀਵਰਸਿਟੀ ਦੇ ਪ੍ਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੂੰ ਸੰਭਾਲੀ ਗਈ। ਯੂਨੀਵਰਸਿਟੀ ਦੇ ਚੇਅਰਮੈਨ ਸ. ਗੁਰਲਾਭ ਸਿੰਘ ਸਿੱਧੂ ਅਤੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਨੇ ਪ੍ਰੋ. ਮੋਹਨ ਸਿੰਘ ਮੇਲਾ ਗੁਰੂ ਕਾਸ਼ੀ ਯੂਨੀਵਰਸਿਟੀ ਆਯੋਜਿਤ ਕਰਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਇਹ ਮੇਲਾ ਸਾਲਾਨਾ ਫੀਚਰ ਵੱਲੋਂ ਜਾਰੀ ਰਹੇਗਾ ਜਿਸ ਵਿਚ ਪ੍ਰੋ. ਮੋਹਨ ਸਿੰਘ ਮੇਲਾ ਫਾਊਂਡੇਸ਼ਨ ਹਰ ਤਰ੍ਹਾਂ ਸਹਿਯੋਗ ਕਰੇਗੀ।
ਇਸ ਸਮੇਂ ਮੀਤ ਪ੍ਰਧਾਨ ਗੁਰਨਾਮ ਸਿੰਘ ਧਾਲੀਵਾਲ ਅਤੇ ਮੇਲਾ ਕੰਟਰੋਲਰ ਸ੍ਰੀ ਰਾਜੀਵ ਲਵਲੀ ਨੇ ਕਿਹਾ ਇਹ ਨਿਰੋਲ ਸਭਿਆਚਾਰਕ ਮੇਲਾ ਲੁਧਿਆਣਾ ਵਿਚ ਸਵ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿਚ ਲਗਾਇਆ ਗਿਆ ਜਿਸ ਲਈ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫ਼ਾਊਡੇਂਸ਼ਨ ਦਾ ਅਮਰਿੰਦਰ ਸਿੰਘ ਜੱਸੋਵਾਲ ਨੂੰ ਪ੍ਰਧਾਨ ਥਾਪਿਆ ਗਿਆ ਅਤੇ ਦੇ ਅਹੁਦੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਸੌਂਪੇ।
ਇਸ ਮੌਕੇ ਵਿਧਾਇਕ ਸੰਜੇ ਤਲਵਾੜ, ਵਿਧਾਇਕ ਕੁਲਦੀਪ ਸਿਘ ਵੈਦ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ, ਦਲਵੀਰ ਲੁਧਿਆਣਵੀ, ਹਰਦੇਵ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਸ਼ੌਕੀ, ਰਾਮਾ ਚੌਹਾਨ, ਅਮਰਜੀਤ ਸ਼ੌਕੀ, ਰਾਮ ਸਿੰਘ ਪੀ.ਸੀ.ਐਸ., ਅਮਰਿੰਦਰ ਸਿੰਘ, ਦਿਲਬਾਗ ਸਿੰਘ ਖਤਰਾਏ ਕਲਾਂ, ਲਲਿਤ ਬੇਰੀ, ਸੁਰਿੰਦਰ ਦੀਪ, ਰਵਿੰਦਰ ਰਵੀ, ਤਿਲਕ ਰਾਜ ਸੋਨੂੰ, ਦਲਜੀਤ ਸਿੰਘ ਬਾਗੀ, ਸਤੀਸ਼ ਗੁਲਾਟੀ, ਡਾ. ਗੁਰਇਕਬਾਲ ਸਿੰਘ, ਕੁਲਵਿੰਦਰ ਕੌਰ ਕਿਰਨ, ਰਘਬੀਰ ਸਿੰਘ ਸੰਧੂ, ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਨਿਰਮਲ ਕੈੜਾ, ਇੰਦਰਜੀਤ ਸਿੰਘ ਜੱਸੋਵਾਲ, ਭੁਪਿੰਦਰ ਸਿੰਘ ਸੰਧੂ, ਬਲਰਾਜ ਸਿੰਘ ਯੂ.ਕੇ., ਅਵਤਾਰ ਸਿੰਘ ਧੀਮਾਨ,ਯੂ.ਕੇ. ਰਾਕੇਸ਼ ਧੀਮਾਨ ਯੂ.ਕੇ.,ਯਾਦਵਿੰਦਰ ਸਿੰਘ ਗਰੇਵਾਲ, ਲਛਮਣ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਸਾਹਿਤਕਾਰ, ਸਾਹਿਤ ਪ੍ਰੇਮੀ, ਬੁੱਧੀਜੀਵੀ, ਲੇਖਕ, ਕਲਾਕਾਰ ਅਤੇ ਸਮਾਜ ਦੇ ਵੱਖ ਵੱਖ ਪਹਿਲੂਆਂ ਨਾਲ ਸੰਬੰਧਿਤ ਲੋਕ ਹਾਜ਼ਰ ਸਨ।