ਫਿਰੋਜ਼ਪੁਰ-ਫਾਜਿਲਕਾ ਰੋਡ ਉਪਰ ਸਥਿਤ ਸ਼ਹੀਦ ਊਧਮ ਸਿੰਘ ਕਾਲਜ ਮੋਹਣ ਕੇ ਹਿਠਾੜ ਦਾ ਬਾਹਰੀ ਦ੍ਰਿਸ਼।
ਗੁਰੂਹਰਸਹਾਏ/ਫਿਰੋਜ਼ਪੁਰ 16 ਅਕਤੂਬਰ 2017: ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਅਧੀਨ ਫਿਰੋਜ਼ਪੁਰ-ਫਾਜਿਲਕਾ ਰੋਡ ਉਪਰ ਸਥਿਤ ਪਿੰਡ ਮੋਹਣ ਕੇ ਹਿਠਾੜ ਵਿਖੇ ਚੱਲ ਰਹੇ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਦੇ ਨਾਮ ਨੂੰ ਬਦਲ ਕੇ ਹੁਣ ਕਾਲਜ ਦਾ ਨਾਮ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਭਾਰਤ ਮਾਂ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੇ ਨਾਮ ਉਪਰ ਰੱਖਣ 'ਤੇ ਕੰਬੋਜ਼ ਮਹਾਂ ਸਭਾ ਪੰਜਾਬ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਉਚ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਕੰਬੋਜ਼ ਮਹਾਂ ਸਭਾ ਯੂਥ ਪੰਜਾਬ ਦੇ ਪ੍ਰਧਾਨ ਹਰਜਿੰਦਰ ਹਾਂਡਾ ਨੇ ਦੱਸਿਆ ਕਿ ਪਿੰਡ ਮੋਹਣ ਕੇ ਹਿਠਾੜ ਵਿਖੇ 2005 ਵਿਚ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਇਕ ਸਰਕਾਰੀ ਕਾਲਜ ਖੋਲਿਆ ਗਿਆ ਸੀ ਅਤੇ ਇਲਾਕੇ ਦੇ ਲੋਕਾਂ ਦੀ ਜ਼ੋਰਦਾਰ ਮੰਗ ਕਾਰਨ ਇਸ ਕਾਲਜ ਦਾ ਨਾਮ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਗੁਰੂਹਰਸਹਾਏ (ਮੋਹਣ ਕੇ ਹਿਠਾੜ) ਰੱਖਿਆ ਗਿਆ ਸੀ। ਪਰ ਸਾਲ 2011 ਵਿਚ ਸ਼ਹੀਦ ਦੇ ਨਾਮ 'ਤੇ ਚੱਲ ਰਹੇ ਇਸ ਸਰਕਾਰੀ ਕਾਲਜ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਸ ਦੀ ਥਾਂ 'ਤੇ ਨਵਾਂ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਖੋਲ ਦਿੱਤਾ ਗਿਆ। ਪਿੰਡ ਮੋਹਣ ਕੇ ਹਿਠਾੜ ਵਿਖੇ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਚੱਲ ਰਹੇ ਸਰਕਾਰੀ ਕਾਲਜ ਨੂੰ ਬੰਦ ਕਰਨ ਉਪਰੰਤ ਜਦੋਂ ਨਵਾਂ ਕੰਸਟੀਚਿਊਟ ਕਾਲਜ ਖੋਲਿਆ ਗਿਆ ਤਾਂ ਕਾਲਜ ਦੇ ਨਾਮ ਨਾਲੋਂ ਸ਼ਹੀਦ ਊਧਮ ਸਿੰਘ ਦਾ ਨਾਮ ਕੱਟ ਦਿੱਤਾ ਗਿਆ। ਕੰਬੋਜ਼ ਮਹਾਂ ਸਭਾ ਪੰਜਾਬ ਦੇ ਆਗੂਆਂ ਨੇ ਇਸ ਕਾਲਜ ਦੇ ਨਾਮ ਨੂੰ ਦੁਬਾਰਾ ਸ਼ਹੀਦ ਊਧਮ ਸਿੰਘ ਦੇ ਨਾਮ 'ਤੇ ਰੱਖਣ ਲਈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਵਫ਼ਦ ਕਈ ਵਾਰ ਇਸ ਬਾਬਤ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਅਤੇ ਮੌਜੂਦਾ ਕਾਂਗਰਸ ਸਰਕਾਰ ਸਮੇਂ ਦੌਰਾਨ ਮੁੱਖ ਮੰਤਰੀ ਪੰਜਾਬ, ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ, ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਹੋਰ ਉਚ ਅਧਿਕਾਰੀਆਂ ਆਦਿ ਨੂੰ ਮਿਲਦੇ ਰਹੇ ਹਨ। ਉਨ•ਾਂ ਕਿਹਾ ਕਿ ਕੰਬੋਜ਼ ਮਹਾਂ ਸਭਾ ਪੰਜਾਬ ਦੀ ਮੰਗ 'ਤੇ ਹੀ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਹ ਮੁੱਦਾ ਕਈ ਵਾਰ ਵਿਧਾਨ ਸਭਾ ਵਿਚ ਵੀ ਉਠਾਇਆ ਸੀ। ਮਸਲੇ ਦੇ ਹੱਲ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਬਦਲੇ ਕੰਬੋਜ਼ ਮਹਾਂ ਸਭਾ ਪੰਜਾਬ ਦੇ ਆਗੂਆਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਲਜ ਪ੍ਰਿੰਸੀਪਲ ਐਨ.ਆਰ.ਸ਼ਰਮਾ ਅਤੇ ਕਾਲਜ ਦੇ ਸਮੂਹ ਸਟਾਫ਼ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਰਾਜ ਥਿੰਦ, ਕ੍ਰਾਂਤੀ ਕੰਬੋਜ਼, ਲੈਕਚਰਾਰ ਕੁਲਦੀਪ ਸਿੰਘ ਸੰਧਾ, ਇੰਸਪੈਕਟਰ ਜਸਪਾਲ ਹਾਂਡਾ, ਲੈਕਚਰਾਰ ਹਰਬੰਸ ਲਾਲ ਬਾਜੇ ਕੇ, ਲੈਕਚਰਾਰ ਆਸ਼ੂਤੋਸ਼ ਕੰਬੋਜ਼, ਸੁਭਾਸ਼ ਥਿੰਦ, ਸਤੀਸ਼ ਕੰਬੋਜ਼, ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਮਨੌਹਰ ਲਾਲ, ਜਸਵੰਤ ਸ਼ੇਖੜਾਂ, ਸੁਨੀਲ ਕੰਬੋਜ਼, ਕੁਲਦੀਪ ਸਿੰਘ ਖੈਰੇ ਕੇ, ਵਿਪਨ ਬਾਜੇ ਕੇ, ਜਗਮੋਹਣ ਥਿੰਦ ਕਪੂਰਥਲਾ, ਸੁਰਜੀਤ ਸੁਨਾਮ, ਬਿਸ਼ੰਬਰ ਅਬੋਹਰ ਆਦਿ ਕੰਬੋਜ਼ ਆਗੂ ਹਾਜ਼ਰ ਸਨ।