ਫਤਹਿਗੜ ਸਾਹਿਬ, 16 ਅਕਤੂਬਰ 2017: ਮਾਤਾ ਗੁਜਰੀ ਕਾਲਜ, ਫ਼ਤਹਿਗੜ ਸਾਹਿਬ ਵਿਚ ਚਲ ਰਹੇ ਤਿੰਨ ਦਿਨਾਂ ੧੪ਵੇਂ ਖ਼ਾਲਸਾਈ ਖੇਡ ਉਤਸਵ ਦੇ ਦੂਜੇ ਦਿਨ ਵੀ ਖਿਡਾਰੀਆਂ ਨੇ ਆਪਣੇ ਜੋਸ਼ ਅਤੇ ਉੱਤਮ ਪ੍ਰਦਰਸ਼ਨ ਨਾਲ ਵਾਹਵਾਹੀ ਬਟੋਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ. ਐਸ. ਖਹਿਰਾ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸਰਦਾਰ ਕੇਵਲ ਸਿੰਘ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ।ਮੁੱਖ ਮਹਿਮਾਨ ਡਾ. ਐਸ. ਐਸ. ਖਹਿਰਾ ਅਤੇ ਸਰਦਾਰ ਕੇਵਲ ਸਿੰਘ ਨੇ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਅਤੇ ਹਮੇਸ਼ਾ ਖੇਡਾਂ ਨਾਲ ਜੂੜੇ ਰਹਿਣ ਲਈ ਪ੍ਰੇਰਿਤ ਕੀਤਾ।
ਲੜਕੀਆਂ ਲਈ ਕਰਵਾਏ ਗਏ ਮੁਕਾਬਲਿਆਂ ਵਿਚ ਹੈਂਡਬਾਲ ਵਿਚ ਖਾਲਸਾ ਕਾਲਜ, ਪਟਿਆਲਾ, ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ ਅਤੇ ਮਾਤਾ ਗੁਜਰੀ ਕਾਲਜ, ਫਤਿਹਗੜ ਸਾਹਿਬ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਗੁਰੂ ਨਾਨਕ ਕਾਲਜ ਲੜਕੀਆਂ, ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਗੁਰੂ ਨਾਨਕ ਕਾਲਜ, ਬੁੱਡਲਾਢਾ ਅਤੇ ਮਾਤਾ ਗੁਜਰੀ ਕਾਲਜ ,ਫਤਿਹਗੜ ਸਾਹਿਬ ਨੇ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ।aੁੱਧਰ ਚੈੱਸ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ, ਕਰਹਾਲੀ ਸਾਹਿਬ ਨੇ ਪ੍ਰਾਪਤ ਕੀਤਾ।ਇਸਦੇ ਨਾਲ ਹੀ ਗੁਰੂ ਨਾਨਕ ਕਾਲਜ, ਬੁੱਡਲਾਢਾ ਨੇ ਦੁਸਰਾ ਅਤੇ ਜੀ.ਐਸ.ਐਸ.ਡੀ.ਜੀ.ਐਸ ਖਾਲਸਾ ਕਾਲਜ, ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ।੧੦੦ ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ, ਆਨੰਦਪੁਰ ਸਾਹਿਬ ਨੇ ਪਹਿਲਾ ਦਰਜਾ ਪਾ੍ਰਪਤ ਕੀਤਾ ਅਤੇ ਗੁਰੂ ਨਾਨਕ ਖਾਲਸਾ ਕਾਲਜ,ਦਰੋਲੀ ਕਲਾਂ,ਮਾਤਾ ਗੁਜਰੀ ਕਾਲਜ,ਫਤਿਹਗੜ ਸਾਹਿਬ ਨੇ ਦੁੱਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਜਦਕਿ ੪੦੦ ਮੀਟਰ ਦੌੜ ਮੁਕਾਬਲਿਆਂ ਵਿੱਚ ਮੀਰੀ ਪੀਰੀ ਖਾਲਸਾ ਕਾਲਜ,ਬਰਨਾਲਾ ਨੇ ਪਹਿਲਾ, ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ,ਆਨੰਦਪੁਰ ਸਾਹਿਬ ਨੇ ਦੁਸਰਾ ਅਤੇ ਗੁਰੂ ਨਾਨਕ ਖਾਲਸਾ ਕਾਲਜ, ਦਰੋਲੀ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ।ਲੌੰਂਗ ਜੰਪ ਦੇ ਮੁਕਾਬਲੇ ਵਿੱਚ ਮਾਤਾ ਗੁਜਰੀ ਕਾਲਜ,ਫਤਿਹਗੜ ਸਾਹਿਬ, ਐਸ.ਜੀ.ਟੀ.ਬੀ ਆਨੰਦਪੁਰ ਸਾਹਿਬ ਖਾਲਸਾ ਕਾਲਜ ਨੇ ਕਰਮਵਾਰ ਪਹਿਲਾ ਅਤੇ ਦੁੱਜਾ ਸਥਾਨ ਪ੍ਰਾਪਤ ਕੀਤਾ।ਇਸਦੇ ਨਾਲ ਹੀ ਜੈਵਲੀਨ ਥਰੋ ਵਿੱਚ ਪਹਿਲਾ ਸਥਾਨ ਸ਼੍ਰੀ ਗੁਰੂ ਨਾਨਕ ਕਾਲਜ, ਸ਼ੀ੍ਰ ਮੁਕਤਸਰ ਸਾਹਿਬ ਨੇ ਹਾਸਿਲ ਕੀਤਾ।ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਨੇ ਦੁਸਰਾ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ਼ ਬਰਨਾਲਾ ਨੇ ਤੀਸਰਾ ਦਰਜਾ ਪ੍ਰਾਪਤ ਕੀਤਾ।ਡਿਸਕਸ ਥਰੋ ਵਿੱਚ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ, ਪਟਿਆਲਾ ਨੇ ਪਹਿਲਾ ਤੇ ਦੁੱਜਾ ਸਥਾਨ ਹਾਸਿਲ ਕੀਤਾ ਜਦਕਿ ਗੁਰੂ ਨਾਨਕ ਗਰਲਜ਼ ਕਾਲਜ਼,ਸ਼੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਪਾ੍ਰਪਤ ਕੀਤਾ।
ਲੜਕਿਆਂ ਲਈ ਕਰਵਾਏ ਗਏ ਮੁਕਾਬਲਿਆਂ ਵਿੱਚ ਜੈਵਲੀਨ ਥਰੋ ਵਿੱਚ ਪਹਿਲਾ ਸਥਾਨ ਸ਼ੀ੍ਰ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਕਾਲਜ,ਪੰਜੋਖੜਾ ਸਾਹਿਬ ਦੇ ਨਾਂ ਰਿਹਾ।ਜਦਕਿ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ,ਆਨੰਦਪੁਰ ਸਾਹਿਬ ਅਤੇ ਭਾਈ ਸੰਗਤ ਸਿੰਘ ਖਾਲਸਾ ਕਾਲਜ,ਬੰਗਾ ਨੇ ਦੁੱਜਾ ਤੇ ਤੀਜਾ ਦਰਜਾ ਪ੍ਰਾਪਤ ਕੀਤਾ।ਡਿਸਕਸ ਥਰੋ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਆਫ ਆਰਟਸ, ਸਾਇੰਸ ਅਤੇ ਕਮਰਸ, ਮਾਤਾ ਗੁਜਰੀ ਕਾਲਜ,ਫਤਿਹਗੜ ਸਾਹਿਬ ਅਤੇ ਗੁਰੂ ਨਾਨਕ ਕਾਲਜ, ਬੁੱਡਲਾਢਾ ਨੇ ਕਰਮਵਾਰ ਪਹਿਲਾ,ਦੁਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਹੈਂਡਬਾਲ ਦੇ ਮੁਕਾਬਲਿਆਂ ਵਿੱਚ ਖਾਲਸਾ ਕਾਲਜ,ਪਟਿਆਲਾ ਨੇ ਪਹਿਲਾ,ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਨੇ ਦੁਸਰਾ ਅਤੇ ਬਾਬਾ ਬੰਦਾ ਸਿੰਘ ਬਹਾਦੁਰ,ਫਤਿਹਗੜ ਸਾਹਿਬ ਨੇ ਤਸਿਰਾ ਸਥਾਨ ਹਾਸਿਲ ਕੀਤਾ।ਹਾਈ ਜੰਪ ਦੇ ਮੁਕਾਬਲੇ ਵਿੱਚ ਪਹਿਲਾ ਅਤੇ ਤੀਸਰਾ ਸਥਾਨ ਮਾਤਾ ਗੁਜਰੀ ਕਾਲਜ,ਫਤਿਹਗੜ ਸਾਹਿਬ ਦੇ ਨਾਂ ਰਿਹਾ।ਜਦਕਿ ਗੁਰੂ ਨਾਨਕ ਖਾਲਸਾ,ਦਰਦੀਕਲਾਂ ਨੇ ਦੁਸਰਾ ਸਥਾਨ ਹਾਸਿਲ ਕੀਤਾ।ਚੈੱਸ ਦੇ ਮੁਕਾਬਲਿਆਂ ਵਿੱਚ ਮਾਤਾ ਗੁਜਰੀ ਕਾਲਜ,ਫਤਿਹਗੜ ਸਾਹਿਬ,ਗੁਰੂ ਨਾਨਕ ਕਾਲਜ,ਬੁੱਡਲਾਢਾ ਅਤੇ ਐਮ.ਜੀ ਖਾਲਸਾ ਕਾਲਜ,ਕਰਤਾਰਪੁਰ ਨੇ ਕਰਮਵਾਰ ਪਹਿਲਾ,ਦੁੱਜਾ ਅਤੇ ਤੀਸਰਾ ਦਰਜਾ ਪ੍ਰਾਪਤ ਕੀਤਾ।
ਇਸ ਮੌਕੇ ਐਸ ਜੀ ਪੀ ਸੀ ਦੇ ਡਾਇਰੈਕਟੋਰੇਟ ਆਫ ਅੇਜੁਕੇਸ਼ਨ ਦੇ ਡਾਇਰੇਕਟਰ ਅਤੇ ਮਾਤਾ ਗੁਜਰੀ ਕਾਲਜ ਦੇ ਪਿੰ੍ਰਸੀਪਲ ਡਾ. ਜਤਿੰਦਰ ਸਿੰਘ ਸਿੱਧੂ ਨੇ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਦਿਆ ਦੇ ਨਾਲ ਨਾਲ ਖੇਡਾਂ ਵਿਚ ਵੀ ਹਿੱਸਾ ਲੈਣਾ ਚਾਹਿਦਾ ਹੈ ਜਿਸ ਨਾਲ ਉਨ੍ਹਾਂ ਦਾ ਸ਼ਰੀਰ ਅਤੇ ਮਨ ਦੋਂਵੇ ਤੰਦਰੁਸਤ ਰਹਿੰਦੇ ਹਨ।