ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 20 ਸਤੰਬਰ, 2017 : ਪਿੰਡਾਂ ਵਿੱਚ ਅਜਿਹਾ ਵਿਕਾਸ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੇ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ.ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਹਲਕਾ ਫਤਿਹਗੜ੍ਹ ਸਾਹਿਬ ਨੇ ਪਿੰਡ ਤਲਵਾੜਾ ਵਿਖੇ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਅੱਜ ਮਹਿਗਾਈ ਦੇ ਯੁਗ ਵਿੱਚ ਘਰੇਲੂ ਸਮਾਗਮ ਕਰਨ ਲਈ ਬਹੁਤ ਖਰਚੇ ਦੀ ਮਾਰ ਪੈ ਰਹੀ ਹੈ, ਇਸ ਕਰਕੇ ਪਿੰਡ ਤਲਵਾੜਾ ਵਿੱਚ ਇੱਕ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇਗੀ ਜਿਸ ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਸਮਾਗਮ ਕਰਨ ਲਈ ਬਿਨ੍ਹਾ ਖਰਚ ਤੋਂ ਵੱਡਾ ਲਾਭ ਮਿਲੇਗਾ।ਇਸ ਮੌਕੇ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਜੀ ਵੱਲੋਂ ਆਪਣੇ ਅਖਤਿਆਰੀ ਕੋਟੋ ਵਿੱਚੋਂ ਕਮਿਊਨਿਟੀ ਹਾਲ ਦੀ ਉਸਾਰੀ ਲਈ 10.00 ਲੱਖ ਰੁਪਏ (ਦਸ ਲੱਖ ਰੁਪਏ) ਦੀ ਗਰਾਂਟ ਦੇਣ ਦਾ ਅੇੈਲਾਨ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ. ਬਲਜੀਤ ਸਿੰਘ ਭੁੱਟਾ ਚੇਅਰਮੈਨ, ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਗਰਾਂਮ ਪੰਚਾਇਤਾਂ ਚੰਗਾ ਵਿਕਾਸ ਕਰਨ ਲਈ, ਫਜੂਲ ਖਰਚੇ ਘਟਾਉਣ ਲਈ ਗਰਾਮ ਸਭਾ ਵਿੱਚ ਸਾਂਝੇ ਤੌਰ ਤੇ ਮਤੇ ਪਾਸ ਕਰਨ ਤਾਂ ਜੋ ਪਿੰਡਾਂ ਵਿੱਚ ਵਸ ਰਹੇ ਲੋਕ ਅਰਥਿਕ ਤੌਰ ਤੇ ਮਜਬੂਤ ਹੋ ਸਕਣ, ਇਸ ਤੋਂ ਇਲਾਵਾ ਸ.ਭੁੱਟਾ ਨੇ ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਵੱਲੋਂ ਪਿੰਡ ਦੇ ਵਿਕਾਸ ਲਈ 2.00 ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਇਸ ਮੌਕੇ ਪਲਵਿੰਦਰ ਸਿੰਘ ਤਲਵਾੜਾ, ਜਸਵੀਰ ਕੌਰ ਸਰਪੰਚ ਤਲਵਾੜਾ, ਰਾਜਨ, ਸੁਖਵੀਰ ਸਿੰਘ ਸਰਪੰਚ ਡਡਹੇੜੀ, ਨੰਬਰਦਾਰ ਹਰਚੰਦ ਸਿੰਘ, ਪਿਆਰਾ ਸਿੰਘ, ਕੁਲਵਿੰਦਰ ਸਿੰਘ, ਹਰਭਜਨ ਸਿੰਘ, ਹਰਵਿੰਦਰ ਸਿੰਘ, ਜੰਗ ਸਿੰਘ, ਦਲੀਪ ਸਿੰਘ, ਅਮਰਜੀਤ ਸਿੰਘ ਬਡਗੁਜਰਾ, ਬਲਜੀਤ ਸਿੰਘ ਦਿਓਲ, ਚੰਨਪ੍ਰੀਤ ਸਿੰਘ ਮੂਲੇਪੁਰ ਆਦਿ ਹਾਜਰ ਸਨ।