← ਪਿਛੇ ਪਰਤੋ
ਮੈਡੀਕਲ ਸੁਪਰਡੈਂਟ ਡਾ. ਅੰਜੂ ਗੁਪਤਾ ਆਪਣੀ ਦੇਖ ਰੇਖ ਅਧੀਨ ਮੁਫਤ ਅਧਾਰ ਕਾਰਡ ਬਨਾਉਣ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ|
ਜੀ ਐੱਸ ਪੰਨੂੰ ਪਟਿਆਲਾ, 20 ਸਤੰਬਰ 2017 : ਮਾਤਾ ਕੁਸ਼ੱਲਿਆ ਹਸਪਤਾਲ ਵਿਖੇ 5 ਸਾਲ ਤੱਕ ਦੇ ਬੱਚਿਆਂ ਦਾ ਮੁਫਤ ਅਧਾਰ ਕਾਰਡ ਬਨਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ|ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਅੰਜੂ ਗੁਪਤਾ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਨਵ ਜੰਮੇਂ ਤੇ 5 ਸਾਲ ਤੱਕ ਦੇ ਬੱਚਿਆਂ ਦੇ ਹਸਪਤਾਲ ਵਿੱਚ ਅਧਾਰ ਕਾਰਡ ਬਨਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਅਧਾਰ ਕਾਰਡ ਬਿਲਕੁੱਲ ਮੁਫਤ ਬਨਾਏ ਜਾਣਗੇ|ਉਨ੍ਹਾਂ ਕਿਹਾ ਕਿ ਕਾਰਡ ਬਨਵਾਉਣ ਲਈ ਬੱਚੇ ਦੇ ਮਾਤਾ/ਪਿਤਾ ਦਾ ਅਧਾਰ ਨੰਬਰ ਅਤੇ ਬੱਚੇ ਨਾਲ ਰਿਸਤੇ ਸਬੰਧੀ ਕੋਈ ਵੀ ਦਸਤਾਵੇਜ ਜਨਮ ਸਰਟੀਫਿਕੇਟ/ਹਸਪਤਾਲ ਦਾ ਐਮ.ਸੀ.ਐਚ ਕਾਰਡ ਅਤੇ ਡਿਸਚਾਰਜ ਸਲਿੱਪ ਆਦਿ ਦਾ ਨਾਲ ਲੈ ਕੇ ਆਉਣਾ ਜਰੂਰੀ ਹੈ|ਉਨ੍ਹਾ ਕਿਹਾ ਕਿ ਅਧਾਰ ਕਾਰਡ ਬਨਵਾਉਣ ਸਮੇਂ ਬੱਚੇ ਦੇ ਕਾਰਡ ਨਾਲ ਮਾਤਾ/ਪਿਤਾ ਦਾ ਜੋ ਅਧਾਰ ਕਾਰਡ ਲਿੰਕ ਕੀਤਾ ਜਾਵੇਗਾ ਉਨ੍ਹਾਂ ਦਾ ਉਥੇ ਹਾਜਰ ਹੋਣਾ ਜਰੂਰੀ ਹੈ|ਉਨ੍ਹਾਂ ਕਿਹਾਕਿ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਵਿਖੇ ਹਾਜਰ ਹੋ ਕੇ ਨਵ ਜੰਮੇਂ ਬੱਚੇ ਤੋਂ 5 ਸਾਲ ਤੱਕ ਦੇ ਬੱਚੇ ਦਾ ਅਧਾਰ ਕਾਰਡ ਬਨਵਾਇਆ ਜਾ ਸਕਦਾ ਹੈ|ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਰੇਨੂੰ ਅਗਰਵਾਲ, ਸੁਪਰਡੈਂਟ ਸੁਭਾ੍ਹ ਚੰਦ, ਅੰਕੜਾ ਸਹਾਇਕ ਬਲਜਿੰਦਰ ਠਾਕੁਰ ਵੀ ਹਾਜਰ ਸਨ|
Total Responses : 188