ਸਿੱਖਿਅਆ ਸਕੱਤਰ ਨਾਲ ਮੀਟਿੰਗ ਉਪਰੰਤ ਗੌਰਮਿਟ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 18 ਸਤੰਬਰ, 2017 : ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿੱਚ ਜੱਥੇਬੰਦੀ ਦੀ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਦਰਪੇਸ਼ ਸਮੱਸਿਆਵਾਂ ਸਮੇਤ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਉਪਰੰਤ ਆਮ ਸਹਿਮਤੀ ਬਣੀ ਜਦ ਕਿ ਏਜੰਡੇ ਵਿੱਚ ਸ਼ਾਮਿਲ ਬਾਕੀ ਮੰਗਾਂ 'ਤੇ ਸਿੱਖਿਆ ਸਕੱਤਰ ਵੱਲੋਂ ਜਲਦ ਢੁੱਕਵੀਂ ਕਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜੀ.ਟੀ.ਯੂ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਅਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਦੱਸਿਆ ਕਿ ਨਵ-ਨਿਯੁਕਤ ਅਧਿਆਪਕਾਂ ਦਾ ਪਰਖਕਾਲ ਸਮਾਂ 2 ਸਾਲ ਕਰਨ ਲਈ ਪ੍ਰਸੋਨਲ ਵਿਭਾਗ ਨੂੰ ਕੇਸ ਬਣਾ ਕੇ ਭੇਜਿਆ ਗਿਆ। ਜਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲ ਦੇ ਅਧਿਆਪਕਾਂ ਨੂੰਏ.ਸੀ.ਪੀ ਕੇਸਾਂ ਦੇ ਲਾਭ ਦੇ ਨਾਲ-ਨਾਲ ਉਨ੍ਹਾਂ ਦੇ ਬਾਕੀ ਰਹਿੰਦੇ ਵਿੱਤੀ ਕੰਮਾਂ ਬਾਰੇ ਕਾਰਵਾਈ ਕਰਨ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਜਲਦ ਸ਼ੁਰੂ ਕਰਨ ਤੇ ਸਹਿਮਤੀ ਬਣੀ । ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਦਫਤਰਾਂ ਲਈ ਕਲਰਕਾਂ ਦੀ ਤਾਇਨਾਤੀ ਦਾ ਪੱਤਰ ਜਾਰੀ ਕਰਨ ਅਤੇ ਪ੍ਰਾਇਮਰੀ ਕੇਡਰ ਦੀਆਂ 25 ਪ੍ਰਤੀਸ਼ਤ ਪ੍ਰਮੋਸ਼ਨਾ ਜਲਦ ਹੋਣ, ਈ.ਟੀ.ਟੀ ਤੋਂ ਹੈਡ ਟੀਚਰ, ਹੈਡ ਟੀਚਰ ਤੋਂ ਸੈਂਟਰ ਹੈਡ ਟੀਚਰ ਤੇ ਸੈਂਟਰ ਹੈੱਡ ਟੀਚਰ ਤੋਂ ਬੀ.ਪੀ.ਈ.ਓ ਦੀਆਂ ਪ੍ਰਮੋਸ਼ਨਾ ਦਾ ਕੰਮ ਜਲਦ ਪੁਰਾ ਹੋਣ, ਜੀ.ਪੀ ਫੰਡ 'ਚੋਂ ਮੋੜਨਯੋਗ ਅਤੇ ਨਾ ਮੋੜਨਯੋਗ ਕਰਜੇ ਦੀ ਮਨਜੂਰੀ ਡੀ.ਡੀ.ਓ ਪੱਧਰ 'ਤੇ ਦੇਣ ਲਈ ਸਹਿਮਤੀ ਬਣੀ, ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ ਪਾਣੀ ਅਤੇ ਬੈਠਣ ਨੂੰ ਫਰਨੀਚਰ ਜਲਦ ਮੁਹਇਆ ਕਰਵਾਏ ਜਾਣ 'ਤੇ ਆਮ ਸਹਿਮਤੀ ਬਣੀ। ਮੀਟਿੰਗ ਦੌਰਾਨ ਸਿੱਖਿਅਆ ਸਕੱਤਰ ਨੇ ਦੱਸਿਆ ਕਿ 15 ਦਿਨਾਂ ਤੋਂ ਘੱਟ ਮੈਡੀਕਲ ਛੁੱਟੀ ਦੀ ਪਹਿਲਾਂ ਵਾਲੀ ਸਥਿਤੀ ਲਈ ਕੇਸ ਬਣਾ ਕੇ ਵਿੱਤ ਵਿਭਾਗ ਨੂੰ ਭੇਜਿਆ ਹੋਇਆ ਹੈ। ਮੀਟਿੰਗ ਦੌਰਾਨ ਹਰ ਵਰਗ ਦੀਆਂ ਪ੍ਰਮੋਸ਼ਨਾ ਲਈ ਡੀ.ਪੀ.ਸੀ ਦੀ ਮੀਟਿੰਗ ਜਲਦ ਕਰਨ ਅਤੇ 7654/3442/5178 ਤੇਬਾਹਰਲੀਆਂ ਯੂਨੀਵਰਸਿਟੀਆਂ ਵਾਲੇ ਰਹਿੰਦੇ ਆਧਿਆਪਕਾਂ ਦੇ ਆਡਰ ਜਲਦ ਜਾਰੀ ਕਰਨ ਦੀ ਸਹਿਮਤੀ ਬਣੀ ਜਦ ਕਿ ਵੱਖ-ਵੱਖ ਪ੍ਰੋਜੈਕਟਾਂ ਅਤੇ ਸਕੀਮਾਂ ਵਿੱਚ ਕੰਮ ਕਰਦੇ ਸਾਰੇ ਅਧਿਆਪਕਾਂ ਤੇ ਦਫਤਰੀ ਕਰਮਚਾਰੀਆਂ ਨੂੰ 24 ਦਸੰਬਰ 2016 ਦੇ ਨੋਟੀਫਿਕੇਸ਼ਨ ਦੀ ਸਟੇਅ ਟੁਟਦਿਆਂ ਹੀ ਲਾਗੂ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਵਿਸ਼ਵਾਸ਼ ਦੁਆਇਆ ਕਿ ਵਿਦਿਆਰਥੀਆਂ ਦੇ ਸਪੋਰਟਸ ਫੰਡ ਦਾ 50 ਪ੍ਰਤੀਸ਼ਤ ਹਿੱਸਾ ਸਕੂਲਾਂ ਵਿੱਚ ਹੀ ਰਹਿਣ ਬਾਰੇ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਅਤੇ ਅਧਿਆਪਕਾਂ ਦੀਆਂ ਬਦਲੀਆਂਂ ਦੀਆਂ ਅਰਜ਼ੀਆਂ ਫਰਵਰੀ ਵਿੱਚ ਮੰਗੀਆਂ ਜਾਇਆ ਕਰਨਗੀਆਂ ਤੇ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਦਲੀਆਂ ਦਾ ਕੰਮ ਖਤਮ ਹੋਵੇਗਾ।ਬਿਜਲੀ ਦੇ ਬਿੱਲਾਂ ਦਾ ਭੁਗਤਾਨ ਸਰਕਾਰ ਵਲੋਂ ਬਿਜਲੀ ਵਿਭਾਗ ਨੂੰ ਹੋਵੇਗਾ। ਪ੍ਰਾਇਮਰੀ ਦੀਆਂ ਪਲਾਨ ਤੇ ਨਾਨ ਪਲਾਨ ਪੋਸਟਾਂ ਦੀ ਸੈਕਸ਼ਨ ਜਾਰੀ।ਈ.ਟੀ.ਟੀ ਤੋਂ ਅੰਗਰੇਜ਼ੀ ਵਿਸ਼ੇ ਦੇ ਕੇਸ ਮੰਗਣ 'ਤੇ ਸਹਿਮਤੀ ਬਣੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਸੂਲੀਆਂ ਜਾਂਦੀਆਂ ਵੱਧ ਫੀਸਾਂ ਘੱਟ ਕਰਨ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੀਟਿੰਗ ਵਿੱਚ ਤਜਿੰਦਰ ਸਿੰਘ ਸਹਾਇਕ ਸਕੱਤਰ ਅਤੇ ਪਰਮਜੀਤ ਸਿੰਘ ਡੀ.ਪੀ.ਆਈ (ਸੈ.ਸਿੱ) ਸ਼ਾਮਿਲ ਸਨ ਜਦ ਕਿ ਯੂਨੀਅਨ ਵਲੋਂ ਵਿੱਤ ਸਕੱਤਰ ਗੁਰਵਿੰਦਰ ਸਿੰਘ ਸਸਕੋਰ, ਪ੍ਰੈਸ ਸਕੱਤਰ ਸੁਰਜੀਤ ਸਿੰਘ ਮੋਹਾਲੀ, ਸੀਨਅਰ ਮੀਤ ਪ੍ਰਧਾਨ ਮੰਗਲ ਸਿੰਘ ਟਾਂਡਾ, ਮੀਤ ਪ੍ਰਧਾਨ ਰਣਜੀਤ ਸਿੰਘ ਮਾਨ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮੁਕਤਸਰ, ਜੁਆਇੰਟ ਸਕੱਤਰ ਕੁਲਦੀਪ ਸਿੰਘ ਪੁਰੋਵਾਲ, ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੋਰ, ਸੁਰਿੰਦਰ ਸਿੰਘ ਬਰਨਾਲਾ, ਗੁਰਦੀਪ ਸਿੰਘ ਜੌਹਲ, ਪਰਮਜੀਤ ਸਿੰਘ ਪਟਿਆਲਾ, ਨਵਤੇਜ ਸਿੰਘ ਮੋਹਾਲੀ, ਸੁਖਵਿੰਦਰਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।