ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 17 ਸਤੰਬਰ, 2017 : ਸਿੱਖਿਆ ਵਿਭਾਗ ਦੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅੱਜ ਬਲਾਕ ਫ਼ਿਰੋਜ਼ਪੁਰ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀਮਤੀ ਨਿਰਮਲ ਕਾਂਤਾ ਦੀ ਅਗਵਾਈ ਹੇਠ ਬਲਾਕ ਵਿੱਚ ਪੈਂਦੇ ਪੰਜ ਕਲੱਸਟਰਾਂ ਦੀ ਕਲੱਸਰ ਅਨੁਸਾਰ ਅਧਿਆਪਕ ਐਜੂਸੈਟ ਟਰੇਨਿੰਗ ਦੁਪਹਿਰ ਤੋਂ ਬਾਅਦ ਲਗਾਈ ਗਈ ਜਿਸ ਵਿੱਚ ਬਲਾਕ ਨੂੰ ਪੰਜ ਸੈਂਟਰਾਂ ਅਨੁਸਾਰ ਕਲੱਸਰ ਆਰਿਫ਼ ਕੇ ਦੀ ਟਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਿਫ਼ ਕੇ,ਕਲੱਸਟਰ ਅਟਾਰੀ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਕਲੱਸਟਰ ਰੁਕਨੇ ਵਾਲਾ ਦੀ ਸਰਕਾਰੀ ਹਾਈ ਸਕੂਲ ਰੁਕਨੇ ਵਾਲਾ,ਕਲੱਸਟਰ ਖ਼ੁਸ਼ਹਾਲ ਸਿੰਘ ਵਾਲਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਸ਼ਹਾਲ ਸਿੰਘ ਵਾਲਾ ਅਤੇ ਕਲੱਸਟਰ ਹਾਕੇ ਵਾਲਾ ਦੀ ਟਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾਈ ਗਈ ਇਸ ਟਰੇਨਿੰਗ ਵਿੱਚ ਮਾਨਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ 'ਪੜ੍ਹੋ ਪੰਜਾਬ, ਪੜ੍ਹਾਊ ਪੰਜਾਬ, ਪ੍ਰੋਜੈਕਟ ਬਾਰੇ ਅਧਿਆਪਕਾਂ ਨੂੰ ਬੜੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਉਨ੍ਹਾਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੇ ਬੇਸ ਲਾਈਨ ਦੇ ਨਤੀਜੇ, ਵਿਸ਼ਵਾਰ ਨਤੀਜੇ ਅਤੇ ਹਰੇਕ ਜਮਾਤ ਦੇ ਸਮੁੱਚੇ ਨਤੀਜਿਆਂ ਨੂੰ ਅਧਿਆਪਕਾਂ ਨਾਲ ਸਾਂਝਾ ਕੀਤਾ ਉਨ੍ਹਾਂ ਸੰਬੋਧਨ ਕਰਦਿਆਂ 'ਪੜ੍ਹੋ ਪੰਜਾਬ, ਪੜ੍ਹਾਊ ਪੰਜਾਬ, ਦੇ ਟੀਚੇ, ਮਹਿਲ ਵੰਡ, ਗਤੀਵਿਧੀਆਂ, ਬੱਚੇ ਦੀ ਜਾਂਚ ਸੰਬੰਧੀ ਅਤੇ ਟੀ.ਐਲ.ਐਮ.ਕਿੱਟ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ, ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਸੰਬੰਧਿਤ ਵਿਸ਼ਿਆਂ ਦੀ ਚਰਚਾ, ਗੁਣਾਤਮਿਕ ਸਿੱਖਿਆ, ਬਾਲ ਸਭਾ, ਸੁੰਦਰ ਲਿਖਾਈ ਮੁਕਾਬਲੇ, ਬੱਚਿਆਂ ਅੰਦਰ ਸਰੀਰਕ ਸਫ਼ਾਈ, ਸਕੂਲ ਦੀ ਸਾਫ਼-ਸਫ਼ਾਈ, ਪਖਾਨਿਆਂ ਦੀ ਸਫ਼ਾਈ,ਅਧਿਆਪਕਾਂ ਦਾ ਬੱਚਿਆਂ ਦੇ ਮਾਤਾ-ਪਿਤਾ ਨਾਲ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਨਾ,ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ ਰੁੱਖ ਲਗਾਉਣਾ, 'ਪੜ੍ਹੋ ਪੰਜਾਬ, ਪੜ੍ਹਾਊ ਪੰਜਾਬ ਟੀਮ ਦੁਆਰਾ ਸਕੂਲ ਵਿਜ਼ਟ ਕਰਕੇ ਪੜ੍ਹਾਉਣ ਢੰਗ ਨੂੰ ਰੋਚਕ ਬਣਾਉਣ,ਅਧਿਆਪਕਾਂ ਨੂੰ ਸੈਸ਼ਨ 2017-18 ਲਈ ਬੱਚਿਆਂ ਦੇ ਦਾਖ਼ਲੇ ਸੰਬੰਧੀ ਜਨਵਰੀ ਵਿੱਚ ਮਾਪਿਆਂ ਨਾਲ ਤਾਲਮੇਲ ਕਰਨ ਲਈ ਪ੍ਰੇਰਿਆ ਅਤੇ ਈ ਪੰਜਾਬ ਪੋਰਟਲ ਤੇ ਸਕੂਲ ਦੀ ਸਾਰੀ ਜਾਣਕਾਰੀ ਦੇਣਾ 100 % ਆਧਾਰ ਕਾਰਡ ਇਨਰੋਲਮੈਂਟ ਮੁਕੰਮਲ ਕਰਨ ਆਦਿ ਬਾਰੇ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਨ੍ਹਾਂ ਸਮੁੱਚੇ ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਰੋਸਾ ਜਤਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਵਧੀਆਂ ਹੋਣਗੇ ਇਸ ਅਧਿਆਪਕ ਐਜੂਸੈਟ ਟਰੇਨਿੰਗ ਸਮੇਂ ਕਲੱਸਰ ਹਾਕੇ ਵਾਲਾ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਿਰਮਲ ਕਾਂਤਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਦਾਰ ਸੁਖਵਿੰਦਰ ਸਿੰਘ ਮੌਜੂਦ ਸਨ।