ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 22 ਅਗਸਤ, 2017 : ਸਮੇਂ ਦੀਆਂ ਸਰਕਾਰਾਂ ਕਿਵੇਂ ਅਧਿਆਪਕਾਂ ਦਾ ਸ਼ੋਸ਼ਣ ਕਰਦੀਆਂ ਹਨ ਇਸ ਦੀਆਂ ਕਈ ਉਦਾਹਰਣਾਂ ਸਾਡੇ ਸਾਹਮਣੇ ਹਨ, ਜਿਵੇਂ ਐਸ ਐਸ ਏ/ਰਮਸਾ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀ, ਈ. ਜੀ. ਐਸ/ਏ. ਈ. ਆਈ /ਐਸ ਟੀ ਆਰ ਵਲੰਟੀਅਰ,ਐਜੂਕੇਸ਼ਨ ਪ੍ਰੋਵਾਇਡਰ ਆਦਿ ਜਿਨ੍ਹਾਂ ਨੂੰ ਕੰਮ ਕਰਦਿਆਂ 10 ਤੋਂ 14 ਸਾਲ ਦਾ ਸਮਾਂ ਹੋ ਗਿਆ ਪਰ ਅਜੇ ਤੱਕ ਸਿੱਖਿਆ ਵਿਭਾਗ ਨੇ ਇਹਨਾਂ ਨੂੰ ਰੈਗੂਲਰ ਨਹੀਂ ਕੀਤਾ ਸੀ ਐਸ ਐਸ (ਹਿੰਦੀ) ਅਧਿਆਪਕ ਵੀ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਸਰਕਾਰਾਂ ਆਪਣੀ ਡੰਗ ਟਪਾਉ ਨੀਤੀਆਂ ਤੇ ਚਲਦਿਆਂ ਨੋਜਵਾਨਾਂ ਦਾ ਸ਼ੋਸ਼ਣ ਕਰਦੀਆਂ ਆ ਰਹੀਆਂ ਹਨ ਤੇ ਨੋਜਵਾਨਾਂ ਨੂੰ ਪੱਕਾ ਰੋਜ਼ਗਾਰ ਦੇਣ ਦੀ ਥਾਂ ਉਨ੍ਹਾਂ ਨੂੰ ਕੰਟਰੈਕਟ /ਸਕੀਮਾਂ ਜਾਂ ਸੁਸਾਇਟੀਆਂ ਅੰਦਰ ਨਿਗੁਨੀ ਤਨਖਾਹਾਂ ਦੇ ਕੇ ਆਪਣਾ ਕੰਮ ਸਾਰ ਰਹੀਆਂ ਹਨ ਸੀ ਐਸ ਐਸ (ਹਿੰਦੀ) ਅਧਿਆਪਕ ਕਾਫੀ ਸਮੇਂ ਤੋਂ ਕੰਮ ਕਰ ਰਹੇ ਹਨ ਇਹਨਾਂ ਨੂੰ 3442 ਪੋਸਟਾਂ ਦੀਆਂ ਸ਼ਰਤਾਂ ਤੇ ਵਿਭਾਗ ਵਿੱਚ ਮਰਜ ਕਰ ਲਿਆ ਗਿਆ ਸੀ ਤੇ ਰੈਗੂਲਰ ਆਡਰ ਲਈ ਕੇਸ ਵੀ ਡੀ ਪੀ ਆਈ ਦਫਤਰ ਜਮ੍ਹਾ ਹਨਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਇਹਨਾਂ ਅਧਿਆਪਕਾਂ ਦੇ ਰੈਗੂਲਰ ਦੇ ਆਡਰ ਨਹੀਂ ਕੀਤੇ ਗਏਰਾਜੀਵ ਹਾਂਡਾ,ਗੌਰਵ ਮੁੰਜਾਲ, ਸੰਜੀਵ ਟੰਡਨ, ਸੰਦੀਪ ਟੰਡਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਡੰਗ ਟਪਾਉ ਨੀਤੀ ਦਾ ਤਿਆਗ ਕਰਕੇ ਇਹਨਾਂ ਆਧਿਆਪਕਾਂ ਦੇ ਆਡਰ ਜਲੱਦ ਜਾਰੀ ਕੀਤੇ ਜਾਣ ਸਕੂਲਾਂ ਅਤੇ ਦਫਤਰਾਂ ਵਿੱਚ ਕੰਮ ਕਰਦੇ ਸਾਰੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਤੁਰੰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ