ਐਸ.ਬੀ.ਐਸ. ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਵਿਖੇ ਮਨਾਏ ਵ ਣ-ਮਹਾਂਉਤਸਵ ਮੌਕੇ ਪੋਦਾ ਲਗਾਉਂਦੇ ਹੋਏ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 22 ਅਗਸਤ, 2017 : ਸਥਾਨਕ ਐਸ.ਬੀ.ਐਸ ਸਟੇਟ ਟੈਕਨੀਕਲ ਕੈਂਪਸ ਵਿਖੇ ਡਾਇਰੈਕਟਰ ਡਾ. ਟੀ. ਐਸ. ਸਿੱਧੂ ਦੀ ਅਗਵਾਈ ਵਿੱਚ ਸੰਸਥਾ ਦੇ ਈਕੋ-ਫਰੈਂਡਲੀ ਗਰੁੱਪ ਅਤੇ ਐਨ.ਐਸ.ਐਸ ਯੂਨਿਟ ਵੱਲੋਂ ਐਚ.ਡੀ.ਐਫ.ਸੀ ਬੈਂਕ ਦੇ ਸਹਿਯੋਗ ਨਾਲ ਵਣ-ਮਹਾਂਉਤਸਵ ਮਨਾਇਆ ਗਿਆਇਸ ਦੌਰਾਨ ਸੰਸਥਾ ਵਿੱਚ ਫਲਦਾਰ ਬੂਟੇ ਲਗਾਏ ਗਏਇਸ ਮੌਕੇ ਮੁੱਖ ਮਹਿਮਾਨ ਵੱਜੋਂ ਐਚ.ਡੀ.ਐਫ.ਐਸ ਬੈਂਕ ਦੇ ਸਰਕਲ ਹੈੱਡ ਜਤਿੰਦਰਪਾਲ ਸਿੰਘ ਅਤੇ ਸੰਸਥਾ ਦੇ ਮੁਖੀ ਡਾ. ਟੀ ਐਸ ਸਿੱਧੂ ਨੇ ਹੱਥੀਂ ਬੂਟਾ ਲਗਾ ਕੇ ਇਸ ਵਣਮਹਾਂਉਤਸਵ ਦਾ ਉਦਘਾਟਨ ਕੀਤਾ
ਡਾ. ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਐਚ.ਡੀ.ਐਫ.ਸੀ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਇੰਚਾਰਜ ਸਵੱਛ ਭਾਰਤ ਅਭਿਆਨ ਤੇ ਈਕੋ ਫਰੈਂਡਲੀ ਗਰੁੱਪ ਯਸ਼ਪਾਲ ਅਤੇ ਐਨਐਸਐਸ ਇੰਚਾਰਜ ਗੁਰਪ੍ਰੀਤ ਸਿੰਘ ਵੱਲੋਂ ਸਵੱਛਤਾ ਮੁਹਿੰਮ ਤਹਿਤ ਸੰਸਥਾ ਦੇ ਵਾਤਾਵਰਨ ਦੀ ਸ਼ੁਧਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਦੂਸ਼ਨ ਰਹਿਤ ਵਾਤਾਵਰਣ ਅਤੇ ਹਰਿਆਵਲ ਸਦਕਾ ਇਹ ਕੈਂਪਸ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈਉਹਨਾਂ ਕੈਂਪਸ ਨੂੰ ਹੋਰ ਵੀ ਹਰਾ ਭਰਾ ਅਤੇ ਸਾਫ ਸੁਥਰਾ ਬਣਾਉਣ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾਜ਼ਿਕਰਯੋਗ ਹੈ ਕਿ ਹਰਿਆਵਲ ਤੇ ਸਵੱਛਤਾ ਕਰਕੇ ਇਸ ਸੰਸਥਾ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈਇਸ ਮੌਕੇ ਐਚ.ਡੀ.ਐਫ.ਸੀ ਬੈਂਕ ਦੇ ਕਲੱਸਟਰ ਹੈਡ ਨਰਿੰਦਰਜੀਤ ਸਿੰਘ ਭੁੱਲਰ, ਵਿਕਾਸ ਮੌਂਗਾ, ਮੈਨੇਜਰ ਜਤਿੰਦਰਜੀਤ ਸਿੰਘ, ਕੈਂਪਸ ਪੀ.ਆਰ.ਓ ਬਲਵਿੰਦਰ ਸਿੰਘ ਮੋਹੀ, ਇੰਚਾਰਜ ਬਾਗ਼ਬਾਨੀ ਐਨ.ਐਸ ਬਾਜਵਾ, ਅਮਰਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ