ਸ੍ਰੀਮਤੀ ਸਵਰਨਾ ਬਾਈ ਦੀ ਫ਼ਾਈਲ ਫ਼ੋਟੋ।
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 19 ਅਗਸਤ, 2017 : ਪਿੰਡ ਮਾਹਮੂਜੋਈਆ ਦੇ ਸਾਬਕਾ ਸਰਪੰਚ ਭੀਮ ਕੁਮਾਰ ਕੰਬੋਜ਼ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੀ ਮਾਤਾ ਸ੍ਰੀਮਤੀ ਸਵਰਨਾ ਬਾਈ ਪਤਨੀ ਸਵ. ਸ.ਹਰਕ੍ਰਿਸ਼ਨ ਲਾਲ ਕੰਬੋਜ ਮਾਮੂਲੀ ਬਿਮਾਰੀ ਬਾਅਦ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨੂੰ ਸਵੇਰ ਸਮੇਂ ਮਾਮੂਲੀ ਤਕਲੀਫ਼ ਹੋਣ 'ਤੇ ਜਦ ਇਲਾਜ ਲਈ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਅਚਾਨਕ ਭਾਰੀ ਅਟੈਕ ਆਉਣ ਨਾਲ ਉਹ ਸਦੀਵੀਂ ਵਿਛੋੜਾ ਦੇ ਗਏ। ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਸੱਤਦੇਵ ਪਾਲ ਦੇ ਮਾਤਾ, ਵਿਦਿਆਰਥੀ ਆਗੂ ਅਤੇ ਊਧਮ ਐਨ.ਜੀ.ਓ. ਦੇ ਸਰਗਰਮ ਵਲੰਟੀਅਰ ਸੁਖਮਨ ਸਿੰਘ ਦੇ ਨਾਨੀ ਜੀ ਸਨ। ਅੱਜ ਉਂਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸੰਤ ਬਾਬਾ ਮੁਖਤਿਆਰ ਸਿੰਘ ਡੇਰਾ ਭਜਨਗੜ੍ਹ ਤੋਂ ਇਲਾਵਾ ਉਘੀਆਂ ਰਾਜਸੀ, ਧਾਰਮਿਕ, ਸਮਾਜਿਕ ਹਸਤੀਆਂ ਅਤੇ ਭਾਰੀ ਗਿਣਤੀ ਲੋਕ ਸ਼ਾਮਲ ਹੋਏ। ਉਨ੍ਹਾਂ ਨਮਿੱਤ ਹੋਣ ਵਾਲੀ ਅੰਤਿਮ ਅਰਦਾਸ 23 ਅਗਸਤ ਦਿਨ ਬੁੱਧਵਾਰ ਉਨ੍ਹਾਂ ਦੇ ਗ੍ਰਹਿ ਪਿੰਡ ਮਾਹਮੂਜੋਈਆ ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋ ਰਹੀ ਹੈ।