ਕੈਂਪ ਦੌਰਾਨ ਖੂਨਦਾਨ ਕਰਦੇ ਹੋਏ ਨੌਜਵਾਨ ਅਤੇ ਕੈਂਪ ਦੌਰਾਨ ਪਹੁੰਚੇ ਪੱਤਵੰਤੇ ਸੱਜਣ (ਥਿੰਦ)
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 12 ਅਗਸਤ, 2017 : ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵਲੋਂ ਸਵ. ਨਵਦੀਪ ਕੁਮਾਰ ਲੱਕੀ ਹਾਂਡਾ ਦੀ ਯਾਦ ਵਿੱਚ ਪਿੰਡ ਪਿੰਡੀ ਦੇ ਸਰਕਾਰੀ ਸਕੂਲ ਵਿਖੇ ਇੱਕ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਪੁੱਜੇ ਨੌਜਵਾਨਾਂ ਨੇ 150 ਯੂਨਿਟ ਖੂਨ ਦਾਨ ਕੀਤਾ। ਖੂਨਦਾਨ ਕੈਂਪ ਦੌਰਾਨਨ ਦੌਲਤ ਰਾਮ ਕੰਬੋਜ, ਰੁਪਿੰਦਰ ਕੌਰ ਸੋਢੀ ਧਰਮਪਤਨੀ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਗੁਰੂਹਰਸਹਾਏ, ਬਾਬਾ ਮੁਖਤਿਆਰ ਸਿੰਘ ਭਜਨਗੜ੍ਹ ਵਾਲੇ, ਬਾਬਾ ਹਰਮੇਸ਼ ਦਾਸ ਡੇਰਾ ਬਾਬਾ ਰਾਮ ਥੰਮਣ, ਬਾਬਾ ਅਮਰਜੀਤ ਸਿੰਘ, ਡੀਐਸਪੀ ਲਖਵੀਰ ਸਿੰਘ ਗੁਰੂਹਰਸਹਾਏ ਅਤੇ ਹੋਰ ਆਗੂ ਉਚੇਚੇ ਤੌਰ ਤੇ ਸ਼ਾਮਿਲ ਹੋਏ। ਬਲੱਡ ਡੂਨੇਟ ਕਰਨ ਲਈ ਬਲੱਡ ਬੈਂਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਦੇ ਡਾਕਟਰਾਂ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਦੱਸਿਆ ਕਿ ਇਹ ਖੂਨ ਡਾਈ ਮਹੀਨੇ ਮਰੀਜਾਂ ਦੇ ਲਈ ਪ੍ਰਯੋਗ ਵਿੱਚ ਆਵੇਗਾ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਭੈੜੀਆਂ ਅਲਾਮਤਾ ਨੂੰ ਤਿਆਗ ਕੇ ਸਮਾਜਾ ਸੇਵੀ ਕੰਮਾਂਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਅਤੇ ਉਕਤ ਸੰਸਥਾ ਵਲੋਂ ਖੂਨ ਦਾਨ ਕੈਂਪ ਦਾ ਆਯੋਜਨ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਸੰਸਥਾ ਆਗੂਆਂ ਨੇ ਦੱਸਿਆ ਕਿ ਸਵ. ਨਵਦੀਪ ਕੁਮਾਰ ਲੱਕੀ ਖੁੱਦ ਖੂਨਦਾਨੀ ਸੀ ਅਤੇ ਸੰਸਥਾ ਵਲੋਂ ਉਪਰਾਲਾ ਕਰਦੇ ਹੋਏ ਹੋਰਨਾਂ ਨੌਜਵਾਨਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਮ ਚੰਦ ਬੀਡੀਪੀਓ ਮਖੂ, ਹਰਮੀਤ ਸਿੰਘ ਪੰਮਾ, ਹੰਸ ਰਾਜ ਬੱਟੀ, ਪਾਲਾ ਬੱਟੀ, ਕਸ਼ਮੀਰ ਚੰਦ ਬਾਜੇ, ਸੁਭਾਸ਼ ਪਿੰਡੀ, ਨੰਬਰਦਾਰ ਜਗਦੀਸ਼ ਥਿੰਦ, ਸੁਭਾਸ਼ ਚੰਦਰ ਪਿੰਡੀ, ਹਰੀਸ਼ ਬੱਟੀ ਊਧਮ ਐਨਜੀਓ, ਮਨਦੀਪ ਪਿੰਡੀ, ਜੋਗਿੰਦਰ ਪਾਲ ਭਾਟਾ, ਕੇਵਲ ਕੰਬੋਜ, ਰਮੇਸ਼ ਦਰੋਗਾ, ਦੌਲਤ ਰਾਮ ਪਟਵਾਰੀ, ਬਲਦੇਵ ਥਿੰਦ, ਡਾ. ਮਲਕੀਤ ਥਿੰਦ, ਤਿਲਕ ਰਾਜ ਕੰਬੋਜ, ਵਿਨੋਦ ਕੁਮਾਰ ਸਰਪੰਚ, ਧਰਮਿੰਦਰ ਪਾਲ ਕੰਬੋਜ, ਗੁਰਦਾਸ ਰਾਮ ਨੰਬਰਦਾਰ, ਬਲਦੇਵ ਰਾਜ ਨੰਬਰਦਾਰ ਆਦਿ ਮੌਜੂਦ ਸਨ।