ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 27 ਜੁਲਾਈ, 2017 : ਪੇਂਡੂ ਖੇਤਰ ਵਿੱਚ ਵਸ ਰਹੇ ਲੋਕਾਂ ਨੂੰ ਹਰ ਸਹੂਲਤ ਦੇਣ ਲਈ ਅੱਜ ਪਿੰਡ ਚਰਨਾਥਲ ਕਲਾਂ ਵਿੱਚ ਪੇਂਡੂ ਬਜਾਰ ਲਾਉਣ ਦੀ ਸੁਰੂਆਤ ਸ. ਬਲਜੀਤ ਸਿੰਘ ਭੁੱਟਾ ਚੇਅਰਮੈਨ, ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਪੇਂਡੂ ਲੋਕਾਂ ਨੂੰ ਪਿੰਡ ਪੱਧਰ ਤੇ ਘਰੇਲੂ ਸਾਜੋ ਸਮਾਨ ਅਤੇ ਜਰੂਰੀ ਵਸਤਾਂ ਸਸਤੀਆਂ ਉਪਲੱਬਧ ਕਰਵਾਉਣ ਲਈ ਤੇ ਲੋਕਾਂ ਨੂੰ ਆਪਣਾ ਕਾਰੋਬਾਰ ਕਰਕੇ ਪੇਟ ਪਾਲਣ ਲਈ ਅਤੇ ਕਿਸਾਨ ਨੂੰ ਖੇਤਾਂ ਵਿੱਚ ਪੈਦਾ ਹੋਣ ਵਾਲੀਆਂ ਸਬਜੀਆਂ ਨੂੰ ਵੇਚਣ ਲਈ ਦੂਰ ਦੁਰਾਡੇ ਜਾਣਾਂ ਪੈਂਦਾ ਹੈ, ਪਰ ਇਨ੍ਹਾਂ ਬਜਾਰਾਂ ਵਿੱਚ ਸਿੱਧੇ ਤੌਰ ਤੇ ਸਬਜੀਆਂ ਵੇਚਣ ਨਾਲ ਕਿਸਾਨ ਜਿਆਦਾ ਮੁਨਾਫਾ ਲੈ ਸਕਦੇ ਹਨ ਤੇ ਲੋਕਾਂ ਨੂੰ ਪਿੰਡ ਪੱਧਰ ਤੇ ਸਬਜੀਆਂ ਸਸਤੀਆਂ ਮੁਹੱਈਆਂ ਹੋਣਗੀਆਂ। ਚੇਅਰਮੈਨ ਭੁੱਟਾ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਮੇਂ ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਦੌਰੇ ਸਮੇਂ ਇਹ ਬਜਾਰ ਉਨ੍ਹਾਂ ਰਾਜਾਂ ਵਿੱਚ ਲਗਦੇ ਦੇਖੇ ਸੀ। ਜਿਨ੍ਹਾਂ ਤੋਂ ਉਨ੍ਹਾਂ ਰਾਜਾਂ ਦੇ ਲੋਕ ਬਹੁਤ ਵੱਡਾ ਫਾਇਦਾ ਲੈ ਰਹੇ ਹਨ। ਇਹ ਪੇਂਡੂ ਬਜਾਰ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸ਼ੁਰੂ ਹੋਣ ਨਾਲ ਜਿੱਥੇ ਗਰਾਮ ਪੰਚਾਇਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਆਮਦਨ ਹੋਵੇਗੀ ਉਥੇ ਪੇਂਡੂ ਖੇਤਰ ਦੇ ਨੋੌਜਵਾਨ ਲੜਕੇ ਲੜਕੀਆਂ ਇਨ੍ਹਾਂ ਬਜਾਰਾਂ ਵਿੱਚ ਆਪਣਾ ਕਾਰੋਬਾਰ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਛੋਟੇ ਦੁਕਾਨਦਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਅਸੀ ਇਸ ਮਿਸ਼ਨ ਵਿੱਚ ਕਾਮਯਾਬ ਹੋ ਕੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇ ਸਕੀਏ ਅਤੇ ਇਸ ਮੌਕੇ ਹਰਭਜਨ ਸਿੰਘ ਸਬਾਕਾ ਚੇਅਰਮੈਨ ਮਾਰਕੀਟ ਕਮੇਟੀ ਚਰਨਾਥਲ ਅਤੇ ਜੈਪਾਲ ਸਿੰਘ ਸਰਪੰਚ ਪਿੰਡ ਚਰਨਾਥਲ ਕਲਾਂ ਨੇ ਦੱਸਿਆ ਕਿ ਇਹ ਬਜਾਰ ਹਰ ਵੀਰਵਾਰ ਸ਼ਾਮ 3:00 ਵਜੇ ਤੋਂ ਰਾਤ 9:00 ਵਜੇ ਤੱਕ ਲੱਗੇਗਾ। ਇਸ ਮੌਕੇ ਰਵੀਪਾਲ ਸਿੰਘ ਸੀਨੀਅਰ ਯੂਥ ਆਗੂ, ਰਾਜਦੀਪ ਸਿੰਘ,ਕਾਕਾ ਕੰਵਰ ਹਰਪ੍ਰੀਤ ਸਿੰਘ ਸਰਪੰਚ ਰਜਿੰਦਰ ਨਗਰ ਬੈਂਅ, ਗੁਰਬਾਜ ਸਿੰਘ ਚਰਨਾਥਲ ਕਲਾਂ, ਭੁਪਿੰਦਰ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ, ਗੁਰਦੀਪ ਸਿੰਘ, ਕੁਲਵੀਰ ਸਿੰਘ, ਸਤਨਾਮ ਸਿੰਘ ਪੰਚ, ਅਮਰੀਕ ਸਿੰਘ, ਬੇਅੰਤ ਸਿੰਘ ਪੰਚ, ਜਸਵੀਰ ਸਿੰਘ ਜੱਸਾ, ਸੁਖਜਿੰਦਰ ਸਿੰਘ, ਗੋਗੀ ਆਦਿ ਹਾਜਰ ਸਨ।