ਸੰਗਰੂਰ, 21 ਜੁਲਾਈ 2017 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਸਰਪੰਚ ਦੀ ਇੱਕ ਅਤੇ ਪੰਚਾਂ ਦੀਆਂ 27 ਖਾਲੀ ਹੋਈਆਂ ਸੀਟਾਂ 'ਤੇ ਗਰਾਮ ਪੰਚਾਇਤ ਦੀਆਂ ਜਿਮਨੀ ਚੋਣਾਂ 6 ਅਗਸਤ ਨੂੰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਕੀਤੇ ਚੋਣ ਪ੍ਰੋਗਰਾਮ ਅਨੁਸਾਰ ਇਹਨਾਂ ਜਿਮਨੀ ਚੋਣਾਂ ਲਈ ਉਮੀਦਵਾਰ ਆਪਣੇ ਨਾਮਜਦਗੀ ਪੱਤਰ 24 ਤੋਂ 27 ਜੁਲਾਈ ਤੱਕ ਦਾਖਲ ਕਰਵਾ ਸਕਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਸੀਟਾਂ ਸਬੰਧਤ ਸਰਪੰਚ ਜਾਂ ਪੰਚ ਦੀ ਮੌਤ ਹੋ ਜਾਣ ਕਾਰਨ, ਕਿਸੇ ਕਾਰਨ ਅਹੁਦੇ ਤੋਂ ਹਟਾਏ ਜਾਣ ਕਾਰਨ, ਅਸਤੀਫੇ ਕਾਰਨ ਜਾਂ ਕਿਸੇ ਹੋਰ ਕਾਰਨ ਖਾਲੀ ਹੋਈਆਂ ਸਨ। ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰ 29 ਜੁਲਾਈ ਤੱਕ ਨਾਮਜਦਗੀ ਪੱਤਰ ਵਾਪਸ ਲੈ ਸਕਣਗੇ । ਉਨ੍ਹਾਂ ਦੱਸਿਆ ਕਿ ਵੋਟਾਂ 6 ਅਗਸਤ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਸਮਾਪਤੀ ਉਪਰੰਤ ਪੋਲਿੰਗ ਸਟੇਸ਼ਨਾਂ ਵਿੱਚ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਕਿ ਇਸ ਉਪ ਚੋਣ ਵਿੱਚ ਸੰਗਰੂਰ ਬਲਾਕ ਦੇ ਪਿੰਡ ਬਾਲੀਆਂ ਦੇ ਵਾਰਡ ਨੰਬਰ 8, ਪਿੰਡ ਭਗਵਾਨਪੁਰਾ ਦੇ ਵਾਰਡ ਨੰਬਰ 1 ਅਤੇ ਪਿੰਡ ਤੋਗਾਵਾਲ ਦੇ ਵਾਰਡ ਨੰਬਰ 2 ਵਿੱਚ ਪੰਚ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਪਿੰਡ ਰਸੂਲਪੁਰ ਛੰਨਾ ਵਿੱਚ ਸਰਪੰਚ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਪਿੰਡ ਜੋਲੀਆਂ ਦੇ ਵਾਰਡ ਨੰਬਰ 2, ਬਲਾਕ ਸੁਨਾਮ ਦੇ ਪਿੰਡ ਘਾਸੀਵਾਲਾ ਦੇ ਵਾਰਡ ਨੰ: 5, ਬਲਾਕ ਦਿੜ੍ਹਬਾ ਦੇ ਪਿੰਡ ਮਹਿਲਾ ਕੋਠੇ ਦੇ ਵਾਰਡ ਨੰਬਰ 5, ਕੌਹਰੀਆਂ ਦੇ ਵਾਰਡ ਨੰ: 6 ਅਤੇ ਪਿੰਡ ਜਨਾਲ ਦੇ ਵਾਰਡ ਨੰ: 7, ਬਲਾਕ ਮਲੇਰਕੋਟਲਾ-1 ਦੇ ਪਿੰਡ ਨਾਰੀਕੇ ਦੇ ਵਾਰਡ ਨੰ: 9 ਅਤੇ ਵਾਰਡ ਨੰ: 8, ਪਿੰਡ ਗੁਆਰਾ ਦੇ ਵਾਰਡ ਨੰ: 9, ਫੈਜਗੜ੍ਹ ਦੇ ਵਾਰਡ ਨੰ: 2, ਮਾਣਕਮਾਜਰਾ ਦੇ ਵਾਰਡ ਨੰ: 7, ਰਾਏਪੁਰ ਦੇ ਵਾਰਡ ਨੰ: 1 ਅਤੇ ਬਦੇਸ਼ੇ ਦੇ ਵਾਰਡ ਨੰ: 5 ਵਿੱਚ ਪੰਚ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਮਲੇਰਕੋਟਲਾ-2 ਦੇ ਪਿੰਡ ਕੁੱਪਕਲਾਂ ਦੇ ਵਾਰਡ ਨੰ: 9, ਪਿੰਡ ਮੁਬਾਰਕਪੁਰ ਚੁੰਘਾਂ ਦੇ ਵਾਰਡ ਨੰ: 3 ਅਤੇ ਪਿੰਡ ਫਰਵਾਲੀ ਦੇ ਵਾਰਡ ਨੰ: 7 ਵਿੱਚ ਪੰਚ ਦੀ ਚੋਣ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਲਹਿਰਾਗਾਗਾ ਦੇ ਪਿੰਡ ਬੱਲਰਾਂ ਦੇ ਵਾਰਡ ਨੰ: 11 ਅਤੇ ਪਿੰਡ ਆਲਮਪੁਰ ਦੇ ਵਾਰਡ ਨੰ: 5 ਵਿਖੇ ਪੰਚ ਦੀ ਚੋਣ ਹੋਵੇਗੀ। ਇਸ ਤੋਂ ਇਲਾਵਾ ਬਲਾਕ ਅੰਨਦਾਣਾ ਐਟ ਮੂਣਕ ਦੇ ਪਿੰਡ ਬਨਾਰਸੀ ਦੇ ਵਾਰਡ ਨੰ: 8 ਅਤੇ ਪਿੰਡ ਕੜੈਲ ਦੇ ਵਾਰਡ ਨੰ: 5, ਬਲਾਕ ਧੂਰੀ ਦੇ ਪਿੰਡ ਬਮਾਲ ਦੇ ਵਾਰਡ ਨੰ: 7, ਕਾਂਝਲਾ ਦੇ ਵਾਰਡ ਨੰ: 7 ਅਤੇ ਪਿੰਡ ਬੁੱਗਰਾਂ ਦੇ ਵਾਰਡ ਨੰ: 8, ਬਲਾਕ ਸ਼ੇਰਪੁਰ ਦੇ ਪਿੰਡ ਹੇੜੀਕੇ ਦੇ ਵਾਰਡ ਨੰ: 4 ਅਤੇ ਪਿੰਡ ਵਜੀਦਪੁਰ ਬਦੇਸ਼ੇ ਦੇ ਵਾਰਡ ਨੰ: 2 ਵਿਖੇ ਪੰਚ ਲਈ ਵੋਟਾਂ ਪੈਣਗੀਆਂ।