← ਪਿਛੇ ਪਰਤੋ
ਸਰਵ ਮਿੱਤਰ ਦੀ ਫਾਈਲ ਫੋਟੋ।
ਜਗਦੀਸ਼ ਥਿੰਦ ਗੁਰੂਹਰਸਹਾਏ/ਫਿਰੋਜ਼ਪੁਰ, 19 ਜੁਲਾਈ, 2017 : ਖੇਤ ਵਿਚ ਝੋਨੇ ਨੂੰ ਪਾਣੀ ਲਗਾਉਂਦੇ ਸਮੇਂ ਜਹਿਰੀਲੇ ਸੱਪ ਦੇ ਡੰਗਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਪਿੰਡ ਚੱਕ ਮੰਨੇਵਾਲਾ ਤਹਿਸੀਲ ਜਲਾਲਾਬਾਦ ਵਾਸੀ ਨੌਜਵਾਨ ਸਰਵ ਮਿੱਤਰ ਪੁੱਤਰ ਜੰਗੀਰ ਚੰਦ ਜੋ ਕਿ ਪਿੰਡ ਅਰਨੀਵਾਲਾ ਕੱਟਿਆਂ ਵਾਲਾ ਵਿਖੇ ਸਥਿਤ ਆਪਣੀ ਜ਼ਮੀਨ ਵਿਚ ਬੀਜੀ ਫ਼ਸਲ ਨੂੰ ਰਾਤ ਕਰੀਬ 9:30 ਵਜੇ ਨਹਿਰ ਦਾ ਪਾਣੀ ਲਗਾਉਣ ਲਈ ਗਿਆ ਹੋਇਆ ਸੀ ਕਿ ਉਸਨੂੰ ਪੈਰ 'ਤੇ ਸੱਪ ਨੇ ਡੰਗ ਲਿਆ। ਇਸ ਬਾਅਦ ਪਹਿਲਾਂ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਜ਼ਹਿਰ ਦਾ ਅਸਰ ਹੋਣ ਕਾਰਨ ਜਾਨ ਨਹੀਂ ਬਚਾਈ ਜਾ ਸਕੀ। ਮ੍ਰਿਤਕ ਸਰਵ ਮਿੱਤਰ ਖੇਤੀਬਾੜੀ ਵਿਭਾਗ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਖੇਤੀਬਾੜੀ ਵਿਕਾਸ ਅਧਿਕਾਰੀ ਦੇ ਤੌਰ 'ਤੇ ਨੌਕਰੀ ਕਰ ਰਿਹਾ ਸੀ ਅਤੇ ਨਾਲ ਹੀ ਆਪਣੀ ਖੇਤੀ ਦਾ ਕੰਮ ਵੀ ਦੇਖਦਾ ਸੀ। ਇਸ ਅਚਾਨਕ ਹੋਈ ਮੌਤ ਉਪਰ ਵੱਖ ਵੱਖ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿੱਛੜੀ ਰੂਹ ਨਮਿੱਤ ਸ਼ਰਧਾਂਜ਼ਲੀ ਸਮਾਗਮ ਅਤੇ ਅੰਤਿਮ ਅਰਦਾਸ 21 ਜੁਲਾਈ ਦਿਨ ਸ਼ੁੱਕਰਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਚੱਕ ਮੰਨੇਵਾਲਾ ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗੀ।
Total Responses : 933