ਖਰੜ, 20 ਜੁਲਾਈ 2017: ਜਿਲ•ਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸੰਜੀਵ ਗਰਗ ਨੇ ਕਿਹਾ ਕਿ ਸਰਕਾਰੀ ਡਿਊਟੀ ਵਿਚ ਗੈਰ ਹਾਜ਼ਰ, ਕੋਤਾਹੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ•ਾਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਹ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਦੇ ਦਫਤਰ ਦੀ ਕੀਤੀ ਗਈ ਅਚਨਚੇਤ ਚੈਕਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ•ਾਂ ਦੱਸਿਆ ਕਿ ਇਸ ਦਫਤਰ ਦਾ ਏ.ਈ. ਬਰਜਿੰਦਰ ਸਿੰਘ ਗੈਰ ਹਾਜ਼ਰ ਪਾਇਆ ਗਿਆ ਅਤੇ ਦਫਤਰ ਵਿਚ ਕਲਰਕ ਤਾਇਨਾਤ ਰਜ਼ਨੀ 9-25 ਵਜੇ ਚੈਕਿੰਗ ਦੌਰਾਨ ਹਾਜ਼ਰ ਆਈ ਅਤੇ ਉਸਨੇ ਲਿਖ ਕੇ ਦਿੱਤਾ ਕਿ ਉਸ ਬੱਚੇ ਦੇ ਸਕੂਲ ਵਿਚ ਮੀਟਿੰਗ ਸੀ ਜਿਸ ਕਾਰਨ ਉਹ ਲੇਟ ਹੋ ਗਈ ਅਤੇ ਅੱਗੋ ਉਹ ਸਮੇਂ ਸਿਰ ਦਫਤਰ ਆਵੇਗੀ। ਉਨ•ਾ ਅੱਗੇ ਕਿਹਾ ਕਿ ਇੰਦਰਾ ਅਵਾਸ ਯੋਜਨਾ ਤਹਿਤ 653 ਲਾਭਪਾਤਰੀ ਹਨ ਜਿਨ•ਾਂ ਦੀ ਪੜਤਾਲ ਦਾ ਕੰਮ ਚੱਲ ਰਿਹਾ ਹੈ ਅਤੇ ਅਗਲੇ ਮਹੀਨੇ ਦੇ ਮੱਧ ਤੱਕ ਲਾਭਪਾਤਰੀਆਂ ਦਾ ਰਿਕਾਰਡ ਵਿਚ ਆਨ ਲਾਈਨ ਕਰ ਦਿੱਤਾ ਜਾਵੇਗਾ। ਉਨ•ਾਂ ਵਲੋਂ ਜਿਲੇ ਦੇ ਸਾਰੇ ਬੀ.ਡੀ.ਪੀ.ਓ.ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਇੰਦਰਾ ਅਵਾਸ ਯੋਜਨਾ ਦੇ ਲਾਭਪਾਤਰੀ ਨੂੰ ਨਜਾਇਜ਼ ਤੌਰ ਤੇ ਗਰਾਂਟ ਨਾ ਦਿੱਤੀ ਜਾਵੇਗਾ। ਏ.ਡੀ.ਸੀ. ਨੇ ਅੱਗੇ ਕਿਹਾ ਕਿ ਜਿਲ•ਾ ਐਸ.ਏ.ਐਸ.ਨਗਰ ਵਿਚ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਪੰਦਰਵਾੜਾ ਮਨਾਇਆ ਜਾ ਰਿਹਾ ਅਤੇ ਬੀ.ਡੀ.ਪੀ.ਓ.ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਉਹ ਸਫਾਈ ਮੁਹਿੰਮ ਦੀ ਸ਼ੁਰੂਆਤ ਆਪਣੇ ਦਫਤਰਾਂ ਤੋਂ ਕਰਨ। ਦਫਤਰਾਂ ਦਾ ਆਲਾ ਦੁਆਲਾ, ਸਰਕਾਰੀ ਫਾਈਲਾਂ ਦੀ ਸਾਂਭ ਸੰਭਾਲ ਤੋਂ ਕੀਤੀ ਜਾਵੇ ਉਸ ਤੋਂ ਬਾਅਦ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਸ਼ੁਰੂ ਕੀਤੀ ਜਾਵੇ। ਉਨ•ਾਂ ਜਿਲੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਦੇਣ। ਇਸ ਮੌਕੇ ਬੀ.ਡੀ.ਪੀ.ਓ.ਖਰੜ ਜਤਿੰਦਰ ਸਿੰਘ ਢਿਲੋ ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਸਨ।