ਸਰਕਾਰੀ ਪ੍ਰਾਇਮਰੀ ਸਕੂਲ ਰਡਿਆਲਾ ਵਿਖੇ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਬੱਚਿਆਂ ਤੋਂ ਦੁਪਹਿਰ ਦੇ ਖਾਣੇ ਬਾਰੇ ਪੁੱਛਦੇ ਹੋਏ।
ਖਰੜ,18 ਜੁਲਾਈ, 2017 : ਉਪ ਮੰਡਲ ਮੈਜਿਸਟ੍ਰੇਟ ਖਰੜ ਅਮਨਿੰਦਰ ਕੌਰ ਬਰਾੜ ਵਲੋਂ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਦੁਪਹਿਰ ਸਮੇਂ ਦਿੱਤੇ ਜਾਣ ਵਾਲੇ ਖਾਣੇ ਦੀ ਪਰਖ ਕਰਨ ਲਈ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨ•ਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਭੁੱਖੜੀ ਦੀ ਚੈਕਿੰਗ ਦੌਰਾਨ ਚਾਵਲ ਦੇ ਡਰੰਮ ਵਿਚ ਸੁਸਰੀ ਲੱਗੀ ਹੋਈ ਸੀ ਜੋ ਬੱਚਿਆਂ ਦੇ ਖਾਣ ਯੋਗ ਨਹੀ ਸੀ। ਇਸ ਸਕੂਲ ਵਿਚ ਤਿੰਨ ਅਧਿਆਪਕ ਹਨ ਜਿਨ•ਾਂ ਵਿਚੋ ਇੱਕ ਅਧਿਆਪਕ ਛੁੱਟੀ ਸੀ ਪ੍ਰੰਤੂ ਉਸਦੀ ਚੈਕਿੰਗ ਦੌਰਾਨ ਲਿਖਤੀ ਛੁੱਟੀ ਨਹੀ ਮਿਲੀ। ਇੱਕ ਕਮਰੇ ਵਿਚ ਦੋ ਕਲਾਸਾਂ ਲਗਾ ਕੇ 64 ਬੱਚਿਆਂ ਨੂੰ ਪੜਾਇਆ ਜਾ ਰਿਹਾ ਸੀ ਅਤੇ ਇੱਕ ਅਧਿਆਪਕ ਦੀ ਫੋਨ ਸੰਦੇਸ਼ ਤੇ ਛੁੱਟੀ ਸੀ ਪਰ ਲਿਖਤੀ ਤੌਰ ਤੇ ਛੁੱਟੀ ਰਿਕਾਰਡ ਵਿਚ ਮੌਜ਼ੂਦ ਨਹੀਂ ਮਿਲੀ। ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਰਡਿਆਲਾ ਦੀ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਸਕੂਲ ਦੀ ਇਮਾਰਤ ਤਰੇੜਾਂ ਆਈਆਂ ਹੋਈਆਂ ਹਨ ਅਤੇ ਵਰਾਂਡੇ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਮੁੱਖ ਅਧਿਆਪਕ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਮਾਰਤ ਦੀ ਮੁਰੰਮਤ ਲਈ ਜਿਲ•ਾ ਸਿੱਖਿਆ ਅਫਸਰ ਪ੍ਰਾਇਮਰੀ ਨੂੰ ਤੁਰੰਤ ਲਿਖਣ। ਸਕੂਲ ਦੀ ਸਫਾਈ ਪੱਖੋ ਵੀ ਪ੍ਰਬੰਧ ਸਹੀ ਨਹੀਂ ਸਨ। ਇਨ•ਾਂ ਸਕੂਲਾਂ ਦੀਆਂ ਇਮਾਰਤਾਂ ਦੇ ਆਲੇ ਦੁਆਲੇ ਦੀ ਸਫਾਈ ਦਾ ਮਾੜਾ ਹਾਲਤ ਸੀ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖਰੜ ਨੂੰ ਲਿਖਿਆ ਕਿ ਉਹ ਸਬੰਧਤ ਪੰਚਾਇਤਾਂ ਨਾਲ ਤਾਲਮੇਲ ਕਰਕੇ ਸਫਾਈ ਕਰਵਾਉਣ। ਦੋਵੇ ਸਕੂਲਾਂ ਵਿਚ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ ਸਬੰਧੀ ਰਿਪੋਰਟ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੂੰ ਭੇਜ ਦਿੱਤੀ ਗਈ ਹੈ।