ਜੀ ਐਸ ਪੰਨੂ
ਪਟਿਆਲਾ, 18 ਜੁਲਾਈ, 2017 : ਹੋਏ ਧੀਆਂ ਵਾਲਿਓ ਮੇਰੀ ਧੀ ਨੂੰ ਬਚਾਓ ਪਿਓ ਬੀਰ ਸਿੰਘ ਪਟਿਆਲਾ ਦੀ ਅਦਾਲਤ ਦੇ ਦਰਵਾਜੇ ਕੋਲ ਖੜਾ ਰੌਲਾ ਪਾ ਰਿਹਾ ਜਦੋ ਉਸ ਦੀ ਧੀ ਸੰਗੀਤਾ ਨੂੰ ਅਦਾਲਤ ਦੇ ਮੈਡੀਟੇਸ਼ਨ ਸੈਂਟਰ ਪੋਚੀ ਨੂੰ ਸੋਰੇਆ ਨੇ ਪਿਓ ਸਣੇ ਇਨਾ ਕੁਟਿਆ ਕਿ ਉਹ 15,20 ਮਿੰਟ ਫਰਸ ਤੇ ਤੜਫਦੀ ਪਈ ਬਿਲਕਦੀ ਰਹੀ ਪਰ ਨਾ ਤਾ ਪਬਲਿਕ ਨੇ, ਨਾ ਡਿਉਟੀ ਤੇ ਤਾਇਨਾਤ ਪੁਲਿਸ ਮੁਲਾਜਿਮ ਨੇ ਅਤੇ ਨਾ ਹੀ ਮੌਕੇ ਨਾ ਪਹੁੱਚਣ ਵਾਲੀ ਪੁਲਿਸ ਨੇ ਕੋਈ ਮਦਤ ਕੀਤੀ ਬਲਕਿ ਇਹ ਕਹਿ ਕਿ ਹੋਰ ਵੀ ਅੱਗ ਲਾ ਦਿਤੀ ਕਿ ਇਸਤਰਾਂ ਤਾ ਹੋ ਹੀ ਜਾਂਦਾ ਹੈ। ਜਦੋ ਸੰਗੀਤਾ ਦਾ ਪਿਓ ਪੁਲਿਸ ਦੇ 100 ਨੰਬਰ ਜਹੇ ਕਈ ਹੋਰ ਨੰਬਰਾ ਨੂੰ ਫੂਨ ਕਰ ਥੱਕ ਚੁੱਕਿਆ ਸੀ ਅਤੇ ਲਾਸ ਵਾਂਗੂ ਪਈ ਧੀ ਨੂੰ ਐਬੂਲੈਂਸ ਵਿਚ ਪਾ ਰਿਹਾ ਸੀ।
ਉਸ ਨੇ ਐਬੂਲੈਂਸ ਕੋਲ ਕੁਰਲਾ ਕੇ ਕਿਹਾ ਕਿ ਸਭ ਪੈਸੇ ਖਾ ਕੇ ਘਰ ਵਿਚ ਚੁੱਪ ਕਰ ਗਏ ਕਿਥੇ ਗਏ ਪੁਲਿਸ ਵਾਲੇ ਜੋ ਲਿਖਦੇ ਨੇ ਤੁਹਾਡੀ ਸੇਵਾ ਵਿਚ ਹਾਜਰ। ਬੀਰ ਸਿੰਘ ਬਨੂੜ ਦਾ ਰਹਿਣ ਵਾਲਾ ਜਿਸ ਨੇ ਆਪਣੀ ਧੀ 27.11 2015 ਵਿਚ ਸੁਰੇਸ਼ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਅੰਬਾਲਾ ਫਰੀਦਾਬਾਦ ਵਿਚ ਜੋ ਇਲਾਹਾਬਾਦ ਬੈਂਕ ਵਿਚ ਕਲਰਕ ਨਾਲ ਵਿਹਾਈ ਸੀ ਤੇ ਆਲਟੋ ਕਾਰ ਵੀ ਦਿਤੀ ਸੀ ਪਰ ਸੋਹਰੇ ਵੱਡੀ ਕਾਰ ਵਚੋਲੇ ਤੇ ਜਵਾਈ ਲਈ ਕੈਂਠੇ ਕੜੇ ਮੰਗਦੇ ਸੀ ਜੋ ਅਸੀਂ ਨਹੀਂ ਦੇ ਸਕਦੇ ਸੀ ਕਈ ਨੇ ਦਬਾ ਪਾ ਕੇ ਜੋ ਸਾਡਾ ਕੇਸ ਮਾਨਯੋਗ ਜੱਜ ਡ: ਰਜਨੀਸ਼ ਜੀ ਦੀ ਅਦਾਲਤ ਵਿਚ ਚਲਦਾ ਸੀ ਨੂੰ ਮੈਡੀਟੇਸ਼ਨ ਸੈਂਟਰ ਵਿਚ ਲਿਆਂਦਾ ਸੀ ਤੇ ਅੰਦਰ ਬੈਠੇ ਬੈਠੇ ਝਗੜਾ ਹੋ ਗਿਆ ਜਿਸ ਤੇ ਬਾਹਰ ਵਰਾਂਡੇ ਵਿਚ ਆ ਕੇ ਸ੍ਰੇਸ਼ ਕੁਮਾਰ, ਜੋਗਿੰਦਰ ਸਿੰਘ ਤੇ ਦਿਲਾਵਰ ਸਿੰਘ ਜਿਸ ਦੀ ਸੰਭੁ ਠਾਣੇ ਦੇ ਨਾਲ ਦੁਕਾਨ ਹੈ ਤੇ ਕੁਝ ਹੋਰ ਨੇ ਸਾਡੀ ਮਾਰ ਕੁਟਾਈ ਕੀਤੀ।
ਬੀਰ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੈਡੀਟੇਸ਼ਨ ਸੈਂਟਰ ਵਿਚ ਵੀ ਸਾਡੀ ਕੋਈ ਹਿਫਾਜਤ ਨਹੀਂ ਸੀ ਤੇ ਕੋਰਟ ਵਿਚ ਸਾਡੀ ਕੁੱਟ ਮਾਰ ਕੀਤੀ ਗਈ। ਲੜਕੀ ਦੇ ਵਕੀਲ ਅਮਰਪ੍ਰੀਤ ਕੋਰੇ ਨੇ ਕਿਹਾ ਕਿ ਲੜਕੀ ਦਾ ਕੋਈ ਕਸੂਰ ਨਹੀਂ ਹੈ ਅਸੀਂ ਅੱਜ ਪੇਸ਼ੀ ਤੇ ਮੈਡੀਟੇਸ਼ਨ ਸੈਂਟਰ ਵਿਚ ਦੋਨਾਂ ਪਾਰਟੀਆਂ ਨੂੰ ਸਦੇਇਆ ਸੀ। ਪਰ ਲੜਾਈ ਕਰਨਾ ਦੋਨਾਂ ਪਾਰਟੀਆਂ ਲਈ ਠੀਕ ਨਹੀਂ ਹੈ। ਐੱਸ ਐਚ ਓ ਨੇ ਕਿਹਾ ਕਿ ਅਸੀਂ ਦੋ ਦੋਸ਼ੀ ਮੌਕੇ ਤੇ ਗ੍ਰਿਫਦਾਰ ਕਰ ਲਏ ਹਨ।