ਸ਼ਹੀਦੀ ਦਿਹਾੜੇ ਸਬੰਧੀ ਪੋਸਟਰ ਜਾਰੀ ਕਰਦੇ ਸੰਤ ਬਾਬਾ ਮੁਖਤਿਆਰ ਸਿੰਘ, ਬਲਦੇਵ ਸਿੰਘ ਮਾਹਮੂਜੋਈਆ ਅਤੇ ਸਾਥੀ।
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 17 ਜੁਲਾਈ, 2017 :ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਉਪਰ ਚੰਡੀਗੜ੍ਹ ਵਿਖੇ 30 ਜੁਲਾਈ ਨੂੰ ਕੀਤੇ ਜਾ ਰਹੇ ਕੈਂਸਰ ਪੀੜਤ ਬੱਚਿਆਂ ਨੂੰ ਸਪਰਪਿਤ ਮਿਸ਼ਾਲ ਮਾਰਚ ਦੇ ਸਬੰਧ ਵਿਚ ਸਰਗਰਮੀਆਂ ਜੋਰ ਫੜ ਰਹੀਆ ਹਨ। ਸਾਬਕਾ ਪੰਜਾਬ ਪ੍ਰਧਾਨ ਭਾਜਪਾ ਕਮਲ ਸ਼ਰਮਾ ਨੇ ਆਪਣੇ ਸੀਨੀਅਰ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਪ੍ਰੋਗਰਾਮ ਦੇ ਜਾਰੀ ਕੀਤੇ ਪੋਸਟਰ ਮੌਕੇ ਅਜਿਹੇ ਪ੍ਰੋਗਰਾਮ ਕਰਨ ਦੀ ਸਰਹਨਾ ਕੀਤੀ। ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਸ਼ਹੀਦ ਊਧਮ ਸਿੰਘ ਨੂੰ ਸਰਕਾਰੀ ਤੌਰ 'ਤੇ ਬਣਦਾ ਮਾਨ ਸਤਿਕਾਰ ਦੇਣ ਦੀ ਵਕਾਲਤ ਕੀਤੀ। ਐਟੀਕਰੱਪਸ਼ਨ ਬਿਊਰੋ ਦੇ ਆਗੂ ਅਸ਼ੋਕ ਕੰਬੋਜ ਨੇ ਆਪਣੀ ਪੂਰੀ ਟੀਮ ਸਮੇਤ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸੰਤ ਬਾਬਾ ਮੁਖਤਿਆਰ ਸਿੰਘ ਗੱਦੀ ਨਸ਼ੀਨ ਡੇਰਾ ਬਾਬਾ ਭਜਨਗੜ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਸੂਰਮੇ ਭਗਤਾਂ ਵਾਂਗ ਹੀ ਪੂਜਨ ਯੋਗ ਹੁੰਦੇ ਹਨ। ਉਹਨਾਂ ਕਿਹਾ ਕਿ ਅੱਜ ਸਾਡੇ ਵਿਗਿਆਨੀਆਂ ਦੇ ਨਾਲ ਹੀ ਆਮ ਵਰਗ ਨੂੰ ਵੀ ਮਿਲ ਕੇ ਸੋਚਣਾ ਪਵੇਗਾ ਕਿ ਕੈਂਸਰ ਇੰਨੇ ਮਾਰੂ ਪੱਧਰ 'ਤੇ ਕਿਸ ਤਰ੍ਹਾਂ ਫੈਲ ਰਹੀ ਹੈ। ਸਾਬਕਾ ਚੇਅਰਮੈੈੈੈੈੈੈਨ ਬਲਦੇਵ ਸਿੰਘ ਮਾਹਮੂਜੋਈਆ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਜਲਿਆਂ ਵਾਲਾ ਬਾਗ, ਸੰਸਦ ਭਵਨ ਵਿਚ ਸਥਾਪਤ ਕਰਨ ਦੀ ਮੰਗ ਉਠਾਈ ਜਾਂਦੀ ਰਹੀ ਹੈ ਜੋ ਕਿ ਸਰਕਾਰਾਂ ਵਲੋਂ ਤੁਰੰਤ ਪ੍ਰਵਾਨ ਕਰਨੀ ਚਾਹੀਦੀ ਹੈ। ਇਸ ਮੌਕੇ ਊਧਮ ਐਨ.ਜੀ.ਓ. ਦੇ ਸੰਸਥਾਪਕ ਡਾ: ਸੰਜੀਵ ਕੰਬੋਜ ਅਤੇ ਬਲਦੇਵ ਥਿੰਦ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਮੌਕੇ ਕੈਂਸਰ ਪ੍ਰਤੀ ਲੋਕਾਂ ਵਿਚ ਜਾਗਰਤੀ ਪੈਦਾ ਕਰਨ ਅਤੇ ਸ਼ਹੀਦ ਨੂੰ ਯਾਦ ਕਰਨ ਦਾ ਟੀਚਾ ਹੈ। 30 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਭਵਨ ਸੈਕਟਰ 44 ਚੰਡੀਗੜ ਵਿਖੇ ਦੁਪਹਿਰ 2 ਵਜੇ ਸਮਾਗਮ ਸ਼ੁਰੂ ਹੋਵੇਗਾ ਅਤੇ ਸ਼ਾਮ 4:30 ਵਜੇ ਰੌਕ ਗਾਰਡਨ ਤੋਂ ਸੁਖਨਾ ਝੀਲ ਵੱਲ ਵਿਸ਼ਾਲ ਕੈਡਲ ਮਾਰਚ ਹੋਵੇਗਾ। ਇਸ ਮੌਕੇ ਪ੍ਰਧਾਨ ਨਗਰ ਕੌਸਲ ਗੁਰੂਹਰਸਹਾਏ ਰੋਹਿਤ ਕੁਮਾਰ ਮੋਂਟੂ ਵੋਹਰਾ, ਦਰਸ਼ਨ ਸਿੰਘ ਬੇਦੀ, ਅਮਰਜੀਤ ਸਿੰਘ ਮੰਗੇਵਾਲੀਆ, ਹੰਸ ਰਾਜ ਬੱਟੀ, ਇਕਬਾਲ ਚੰਦ ਬੱਟੀ ਜਿਲ੍ਹਾ ਪ੍ਰਧਾਨ ਕੰਬੋਜ ਸਭਾ, ਤਿਲਕ ਰਾਜ ਕੰਬੋਜ ਸੂਬਾ ਪ੍ਰਧਾਨ ਕੰਬੋਜ ਯੂਥ ਮਹਾਂ ਸਭਾ, ਬਲਦੇਵ ਰਾਜ ਨੰਬਰਦਾਰ, ਸੋਨੂੰ ਸੈਦੇ ਕੇ, ਬਚਨ ਲਾਲ, ਹਰਜਿੰਦਰ ਕੰਬੋਜ, ਬੂਟਾ ਸਿੰਘ, ਵਿਜੇ ਥਿੰਦ, ਭਗਵਾਨ ਸਿੰਘ ਨੰਬਰਦਾਰ, ਕਰਤਾਰ ਸਿੰਘ ਰੁਕਨਾ ਮੁਗਲਾ, ਮੁਖਤਿਆਰ ਕੰਬੋਜ, ਸੁਦੇਸ਼ ਕੁਮਾਰ, ਵੇਦ ਪ੍ਰਕਾਸ਼ ਸਾਬਕਾ ਚੇਅਰਮੈਨ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ।