ਫ਼ਤਿਹਗੜ ਸਾਹਿਬ 22 ਜੂਨ 2017: ਅੱਜ ਸਰਹਿੰਦ ਦੇ ਮਸ਼ਹੂਰ ਗੋਲਡਨ ਟੱਚ ਸੈਲੂਨ ਵੱਲੋ ਫਰੀ ਮੈਡੀਟੇਸਨ ਕੈਪ ਲਗਾਇਆ ਗਿਆ ਜਿਸ ਵਿੱਚ ਖਾਸ ਤੌਰ ਤੇ ਹਾਰਟਫ਼ੁੱਲਨੈਸ ਸੰਸਥਾਂ ਦੇ ਪੰਜਾਬ ਜੋਨ ਦੇ ਕੋਆਰਡੀਨੇਟਰ ਅਨਿਲ ਵਿਸਿਸ਼ਟ ਜੀ ਵਿਸ਼ੇਸ਼ ਤੌਰ ਤੇ ਸਾਮਲ ਹੋਏ ! ਉਹਨਾ ਗੱਲਬਾਤ ਕਰਦਿਆ ਕਿਹਾ ਕੀ ਸਾਡੀ ਸੰਸਥਾ ਦੇ ਮੁਖੀ ਸ੍ਰੀ ਕਮਲੇਸ ਭਾਈ ਪਟੇਲ ਜੀ ਦੁਆਰਾ ਕੀਤੇ ਮਾਰਗ ਦਰਸਨ ਵਿੱਚ ਇਹ ਕੈਪ ਲਗਾਏ ਜਾਦੇ ਹਨ ਅਤੇ ਦੁਨੀਆ ਦੇ ਲਗਭਗ ਹਰੇਕ ਦੇਸ਼ ਵਿੱਚ ਇਹ ਕੈਪ ਚਲ ਰਹੇ ਹਨ ! ਇਹਨਾ ਕੈਪਾਂ ਵਿੱਚ ਭਾਗ ਲੈ ਕੇ ਅਸੀ ਮਾਨਸਿਕ ਬਿਮਾਰੀਆ ਤੇ ਆਸਾਨੀ ਨਾਲ ਕਾਬੂ ਪਾ ਸਕਦੇ ਹਾਂ ਅਤੇ ਮਾਨਸਿਕ ਤੌਰ ਤੇ ਬਹੁਤ ਮਜਬੂਤ ਬਣ ਸਕਦੇ ਹਾਂ ! ਅਸੀ ਦਿਲ ਤੇ ਧਿਆਨ ਲਗਵਾਉਦੇ ਹਾਂ ਜੋ ਕੀ ਸਾਡੀ ਜਿੰਦਗੀ ਲਈ ਇੱਕ ਵਰਦਾਨ ਸਾਬਤ ਹੁੰਦਾ ਹੈ ! ਉਹਨਾ ਅੱਗੇ ਕਿਹਾ ਕੀ ਸਾਡੀ ਸੰਸਥਾ ਵੱਲੋ ਜਲਦੀ ਹੀ ਸਰਹਿੰਦ ਵਿੱਚ ਇੱਕ ਐਤਵਾਰ ਦੀ ਫਰੀ ਮੈਡੀਟੇਸ਼ਨ ਦੀ ਕਲਾਸ ਸੁਰੂ ਕੀਤੀ ਜਾ ਰਹੀ ਹੈ ਕੋਈ ਵੀ ਵਿਅਕਤੀ ਇਸ ਕਲਾਸ ਵਿੱਚ ਫਰੀ ਮੈਡੀਟੇਸ਼ਨ ਸਿੱਖ ਸਕਦਾ ਹੈ ! ਇਸ ਮੌਕੇ ਅਨਿਲ ਕੁਮਾਰ ਅਤਰੀ ਜੀ,ਟਰੇਨਰ ਲੌਕੇਸ਼ ,ਬਲਵਿੰਦਰ ਸ਼ਿੰਘ ਮਾਂਗਟ,ਰਮੇਸ਼ ਕੁਮਾਰ,ਸੁਰਿੰਦਰ ਸਿੰਘ ਸਰਪੰਚ,ਜਸਪ੍ਰੀਤ ਕੌਰ ਮਾਂਗਟ,ਹਰਪ੍ਰੀਤ ਕੌਰ ਗੁਰਨਾ,ਦੀਦਾਰ ਗੁਰਨਾ,ਜਸਵਿੰਦਰ ਕੌਰ ਮਾਂਗਟ ਆਦਿ ਸਾਮਲ ਸਨ !