ਨਸ਼ਿਆਂ ਖਿਲਾਫ਼ ਲਗਾਏ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਡੀ.ਐਸ.ਪੀ.ਲਖਬੀਰ ਸਿੰਘ ਅਤੇ ਹਾਜ਼ਰ ਨੌਜਵਾਨ। ਫ਼ੋਟੋ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 22 ਜੂਨ, 2017 : ਗੁਰੂਹਰਸਹਾਏ ਦੇ ਜੀ.ਟੀ.ਬੀ.ਸਕੂਲ ਵਿਚ ਨਸ਼ਿਆਂ ਦੇ ਖਿਲਾਫ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ.ਐਸ.ਪੀ.ਗੁਰੂਹਰਸਹਾਏ ਲਖਬੀਰ ਸਿੰਘ ਪੁੱਜੇ। ਇਸ ਸੈਮੀਨਰ ਵਿਚ ਪੁੱਜੇ ਕੇ ਡੀ.ਐਸ.ਪੀ.ਲਖਬੀਰ ਸਿੰਘ ਨੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਰੀਰ ਲਈ ਨੁਕਸਾਨ ਦੇਹ ਹੈ, ਜਿਸ ਨਾਲ ਵਿਅਕਤੀ ਦੀ ਜ਼ਿੰਦਗੀ ਹੌਲੀ ਹੌਲੀ ਖਤਮ ਹੋ ਜਾਂਦੀ ਹੈ ਅਤੇ ਅੱਜ ਦੀ ਨੌਜਵਾਨਾਂ ਪੀੜ੍ਹੀ ਨਸ਼ਿਆਂ ਦੇ ਰਾਹ 'ਤੇ ਚੱਲ ਪਈ ਹੈ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਸਿੱਧਾ ਮੈਨੂੰ ਦੱਸੇ ਕਿੱਥੇ ਨਸ਼ਾ ਵਿਕਦਾ ਹੈ, ਕੌਣ ਨਸ਼ਾ ਖਰੀਦ ਕਰਦਾ ਹੈ, ਮੈਨੂੰ ਕਿਸੇ ਵੇਲੇ ਵੀ ਦਫ਼ਤਰ ਟਾਈਮ ਆ ਕੇ ਦੱਸ ਸਕਦਾ ਹੈ। ਉਸ ਆਦਮੀ ਦਾ ਨਾਮ ਗੁਪਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਹਲਕੇ ਵਿਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ਨੂੰ ਹੁਣ ਬਹੁਤ ਜਲਦ ਥੋੜੇ ਸਮੇਂ ਵਿਚ ਹੀ ਬੰਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਿਆਗ ਕੇ ਖੇਡਾਂ ਵੱਲੋਂ ਆਪਣਾ ਧਿਆਨ ਲਗਾਉਣ। ਇਸ ਮੌਕੇ ਥਾਣਾ ਮੁਖੀ ਭੁਪਿੰਦਰ ਸਿੰਘ, ਪ੍ਰਿੰਸੀਪਲ ਪ੍ਰਤਾਪ ਸਿੰਘ ਵਿਰਕ, ਸਾਬਕਾ ਐਮ.ਸੀ.ਆਤਮਜੀਤ ਸਿੰਘ ਡੇਵਿਡ ਤੋਂ ਇਲਾਵਾ ਅਨੇਕਾਂ ਨੌਜਵਾਨ ਹਾਜ਼ਰ ਸਨ।