← ਪਿਛੇ ਪਰਤੋ
ਜਗਦੀਸ਼ ਥਿੰਦ ਗੁਰੂਹਰਸਹਾਏ/ਫਿਰੋਜ਼ਪੁਰ, 22 ਜੂਨ, 2017 : ਸਥਾਨਕ ਰੇਲਵੇ ਪਾਰਕ ਵਿਚ ਹੈਂਡੀਕੈਪਟ ਕਰਮਚਾਰੀ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਅੱਜ ਸਮੂਹ ਬਲਾਕ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿਚ ਹੋਈ। ਇਸ ਵਿਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਮਿਤੀ 21-6-2017 ਨੂੰ ਆਮ ਬਦਲੀਆਂ ਲਈ ਜਾਰੀ ਹੋਏ ਪੱਤਰ ਨੰ.9/260-2017 ਅ.ਭ (4) ਅਤੇ ਪ੍ਰਸੋਨਲ ਵਿਭਾਗ ਦੇ ਜਾਰੀ ਪੱਤਰ ਨੰ. 7/1/20014-1 ਪੀ.ਪੀ.2/953806/1-2 ਮਿਤੀ 11-4-2017ਤ ਦੀ ਸਖਤ ਸ਼ਬਦਾਂੲ ਵਿਚ ਨਿਖੇਧੀ ਕਰਦਿਆਂ ਸਰਕਾਰ ਦੀ ਅਲੋਚਨਾ ਕੀਤੀ ਗਈ। ਯੂਨੀਅਨ ਬੁਲਾਰੇ ਰਾਜਨ ਮਾਨਕਟਾਲਾ ਅਤੇ ਮਦਨ ਮੋਹਣ ਕੰਧਾਰੀ ਨੇ ਸਾਂਝੇ ਬਿਆਨ ਵਿਚ ਦੱਸਿਆ ਕਿ ਭਾਰਤੀ ਸੰਵਿਧਾਨ ਵਿਚ ਹੈਡੀਕੈਪਟ ਕਰਮਚਾਰੀਆਂ ਦੀ ਅੰਗਹੀਣ ਪ੍ਰਤੀਸ਼ਤਤਾ 40 ਪ੍ਰਤੀਸ਼ਤ ਫਿਕਸ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਦੇ ਉਪਰੋਕਤ ਪੱਤਰ ਵਿਚ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਸੌ ਪ੍ਰਤੀਸ਼ਤ ਨੇਤਰਹੀਣ ਅਤੇ 70 ਪ੍ਰਤੀਸ਼ਤ ਲੱਤਾਂ ਤੋਂ ਅੰਗਹੀਣ ਕਰਮਚਾਰੀਆਂ ਦੇ ਹੀ ਬਦਲੀਆਂ ਲਈ ਕੇਸ ਪਹਿਲ ਦੇ ਅਧਾਰ 'ਤੇ ਵਿਚਾਰਣ ਦੀ ਗੱਲ ਲਿਖੀ ਗਈ ਹੈ, ਜੋ ਕਿ ਸਰਾਸਰ ਨਾ-ਇਨਸਾਫ਼ੀ ਹੈ। ਯੂਨੀਅਨ ਇਸ ਪੱਤਰ ਦਾ ਸਖਤ ਵਿਰੋਧ ਕਰਦੀ ਹੈ। ਆਉਣ ਵਾਲੇ ਦਿਨਾਂ ਵਿਚ ਭਵਿੱਖ ਦੀ ਰੂਪ ਰੇਖਾ ਤਿਆਰ ਕਰਕੇ ਜ਼ਿਲ੍ਹਾ ਪੱਧਰ ਉਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਚੰਡੀਗੜ੍ਹ ਸਥਿਤ ਡੀ.ਜੀ.ਆਈ.ਦਫਤਰ ਵਿਖੇ ਵੀ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਇਸ ਮੌਕੇ ਮੌਜੂਦ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਉਪ ਪ੍ਰਧਾਨ ਸ੍ਰੀ ਹਰਜਿੰਦਰ ਹਾਂਡਾ ਵੀ ਮੌਜੂਦ ਸਨ ਅਤੇ ਉਨ੍ਹਾਂ ਵੀ ਹੈਂਡੀਕੈਪਟ ਕਰਮਚਾਰੀ ਯੂਨੀਅਨ ਦਾ ਹਰ ਪੱਖ ਤੋਂ ਸਮਰਥਨ ਕਰਨ ਦੀ ਗੱਲ ਕਹੀ ਅਤੇ ਪੰਜਾਬ ਸਰਕਾਰ ਦੇ ਉਪਰੋਕਤ ਪੱਤਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।
Total Responses : 265